ਆਈ ਤਾਜਾ ਵੱਡੀ ਖਬਰ
ਜਿੱਥੇ ਇੱਕ ਪਾਸੇ ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਵੱਲੋਂ ਸੋਧੇ ਗਏ ਨਵੇਂ ਖੇਤੀ ਕਾਨੂੰਨਾਂ ਉੱਪਰ ਆਪਣਾ ਵਿਰੋਧ ਜਤਾਉਣ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ ਦਿੱਲੀ ਰੈਲੀ ਦੇ ਨਾਮ ‘ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਹਨ ਉਧਰ ਦੂਜੇ ਪਾਸੇ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਿੱਥੀਆਂ ਹੋਈਆਂ ਯੋਜਨਾਵਾਂ ਨੂੰ ਅੰਜ਼ਾਮ ਦੇ ਰਹੀ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਅਧੀਨ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਅਗਲੇ ਮਹੀਨੇ 2000 ਰੁਪਏ ਦੀ ਕਿਸ਼ਤ ਜਮ੍ਹਾਂ ਕਰਵਾਉਣ ਜਾ ਰਹੀ ਹੈ। ਇਸ ਯੋਜਨਾ ਦੀ ਸ਼ੁਰੂਆਤ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਸੀ। ਇਸ ਯੋਜਨਾ ਦੇ ਅਧੀਨ ਇਹ ਹੁਣ ਤੱਕ ਦੀ ਕੁੱਲ 7ਵੀਂ ਅਤੇ ਇਸ ਵਿੱਤੀ ਵਰ੍ਹੇ ਦੀ ਤੀਜੀ ਅਤੇ ਆਖ਼ਰੀ ਕਿਸ਼ਤ ਹੈ ਜਿਸ ਦਾ ਭੁਗਤਾਨ ਸਰਕਾਰ ਵੱਲੋਂ 1 ਦਸੰਬਰ ਤੋਂ ਕੀਤਾ ਜਾਵੇਗਾ ਅਤੇ ਹਫਤੇ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਹੁੰਚ ਜਾਣਗੇ।
ਹੁਣ ਤੱਕ ਮੋਦੀ ਸਰਕਾਰ ਵੱਲੋਂ ਪਿਛਲੇ 23 ਮਹੀਨਿਆਂ ਦੌਰਾਨ 11.17 ਕਰੋੜ ਕਿਸਾਨਾਂ ਨੂੰ 95 ਕਰੋੜ ਤੋਂ ਵੱਧ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾ ਚੁੱਕੇ ਹਨ। ਤੁਹਾਡਾ ਨਾਮ ਇਸ ਸਕੀਮ ਵਿੱਚ ਦਰਜ ਹੈ ਜਾਂ ਨਹੀਂ ਇਸ ਸਬੰਧੀ ਸਾਰੀ ਜਾਣਕਾਰੀ ਪ੍ਰਧਾਨ ਮੰਤਰੀ ਕਿਸਾਨ ਸਕੀਮ ਲਈ ਬਣਾਏ ਗਏ ਪੋਰਟਲ ਉਪਰੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ ਸੂਚੀ ਦੇ ਵਿੱਚ ਕਿਸਾਨ ਨੂੰ ਆਪਣਾ ਨਾਮ ਨਹੀਂ ਦਿਖਾਈ ਦਿੰਦਾ ਤਾਂ ਤੁਸੀਂ ਇਸ ਦੀ ਸ਼ਿਕਾਇਤ ਵੈਬਸਾਈਟ ਉਪਰ ਜਾਂ 011-24300606 ਉੱਪਰ ਦਰਜ ਕਰਵਾ ਸਕਦੇ ਹੋ। ਜੇਕਰ ਤੁਹਾਡਾ ਨਾਮ ਲਾਭ ਪਾਤਰੀਆਂ ਦੀ ਸੂਚੀ ਦੇ ਵਿੱਚ ਦਰਜ ਹੈ ਤਾਂ ਇਸ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਆ ਜਾਣਗੇ। ਇਸ ਸਾਰੀ ਪ੍ਰਕਿਰਿਆ ਨੂੰ ਜਾਨਣ ਲਈ ਤੁਸੀਂ ਹੇਠ ਲਿਖੇ ਅਨੁਸਾਰ ਵਿਧੀ ਵਰਤ ਸਕਦੇ ਹੋ-
ਸਭ ਤੋਂ ਪਹਿਲਾਂ ਇਸ ਯੋਜਨਾ ਦੀ ਵੈਬਸਾਈਟ https://pmkisan.gov.in ਉਪਰ ਕਲਿਕ ਕਰੋ। ਫਿਰ ਸੱਜੇ ਪਾਸੇ ਬਣੇ Farmer Corner ਵਿੱਚ ਦਿੱਖ ਰਹੇ Beneficiary List ਉਪਰ ਕਲਿਕ ਕਰੋ। ਇਸ ਉਪਰ ਕਲਿਕ ਕਰਨ ਤੋਂ ਬਾਅਦ ਇਕ ਨਵਾਂ ਪੇਜ ਖੁੱਲ੍ਹੇਗਾ। ਇਸ ਪੇਜ ਉੱਪਰ ਆਪਣਾ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਨੂੰ ਸਿਲੈਕਟ ਕਰ ਲਵੋ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਭਰਨ ਤੋਂ ਬਾਅਦ Get Report ‘ਤੇ ਕਲਿਕ ਕਰੋ। ਹੁਣ ਤੁਹਾਨੂੰ ਲਾਭਪਾਤਰੀਆਂ ਦੀ ਸੂਚੀ ਦਿੱਖ ਜਾਵੇਗੀ। ਇਸ ਸੂਚੀ ਦੇ ਵਿੱਚ ਤੁਸੀਂ ਆਪਣਾ ਨਾਮ ਲੱਭ ਸਕਦੇ ਹੋ। ਜੇਕਰ ਤੁਹਾਡਾ ਨਾਮ ਇਸ ਸੂਚੀ ਦੇ ਵਿੱਚ ਦਰਜ ਹੈ ਤਾਂ ਤੁਹਾਡੇ ਖਾਤੇ ਵਿੱਚ ਪੈਸੇ ਆ ਜਾਣਗੇ। ਪਰ ਜੇਕਰ ਤੁਹਾਡਾ ਨਾਮ ਦਰਜ ਨਹੀਂ ਹੈ ਤਾਂ ਤੁਸੀਂ ਇਸ ਸਬੰਧੀ ਆਪਣੇ ਦਸਤਾਵੇਜਾਂ ਦੇ ਨਾਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
Previous Postਵਟਸਐਪ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖੁਸ਼ੀ ਦੀ ਖਬਰ
Next Postਕਰਲੋ ਘਿਓ ਨੂੰ ਭਾਂਡਾ-ਪੰਜਾਬ ਚ ਬਿਜਲੀ ਬਿਲਾਂ ਦੇ ਬਾਰੇ ਆਈ ਇਹ ਤਾਜਾ ਵੱਡੀ ਖਬਰ