ਹੁਣ ਕਿਸਾਨਾਂ ਨੇ ਪਿੰਡ ਵਾਲਿਆਂ ਲਈ ਕਰਤਾ ਇਹ ਵੱਡਾ ਐਲਾਨ – ਸੋਚਾਂ ਚ ਪਈ ਸਰਕਾਰ

ਆਈ ਤਾਜਾ ਵੱਡੀ ਖਬਰ 

ਕਿਸਾਨੀ ਸੰਘਰਸ਼ ਨੂੰ ਚਾਰ ਮਹੀਨੇ ਦਾ ਸਮਾਂ ਹੋ ਚੁੱਕਾ ਹੈ, ਦੇਸ਼ ਦਾ ਕਿਸਾਨ ਆਪਣੇ ਹੱਕਾਂ ਦੇ ਲਈ ਦਿੱਲੀ ਦੀਆਂ ਸਰਹੱਦਾਂ ਤੇ ਬੈਠਾ ਹੋਇਆ ਹੈ | ਸਰਕਾਰ ਦਾ ਸਾਫ਼ ਤੌਰ ਉਤੇ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਨਹੀਂ ਕਰੇਗੀ, ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਕਰਵਾ ਕੇ ਹੀ ਆਪਣੇ ਪਿੰਡਾਂ ਨੂੰ ਵਾਪਸ ਪਰਤਣਗੇ | ਹੁਣ ਇਸ ਸਮੇਂ ਦੀ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਹੁਣ ਕਿਸਾਨਾਂ ਨੇ ਪਿੰਡ ਵਾਲਿਆਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਜਿਕਰਯੋਗ ਹੈ ਕਿ ਹੋਲੀ ਦਾ ਤਿਉਹਾਰ ਅਤੇ ਸਿਖਾਂ ਦੇ ਵਿਚ ਹੋਲੇ ਮਹੱਲੇ ਦੇ ਤੌਰ ਤੇ ਜਾਣਿਆ ਜਾਣ ਵਾਲਾ ਅੱਜ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਹੋਲੇ ਮਹੱਲੇ ਦਾ ਪਹਿਲਾ ਦਿਨ ਕਿਸਾਨਾਂ ਦੇ ਨਾਮ ਰਿਹਾ ਹੈ |

ਦੱਸਣਾ ਬਣਦਾ ਹੈ ਕਿ ਕਿਸਾਨ ਆਗੂਆਂ ਦੇ ਵਲੋਂ ਕਿਸਾਨੀ ਕਾਨਫਰੰਸ ਦਾ ਸੱਦਾ ਦਿੱਤਾ ਗਿਆ ਸੀ, ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਪਾਈ, ਇਸ ਕਾਨਫਰੰਸ ਵਿਚ ਜੋ ਐਲਾਨ ਕੀਤਾ ਗਿਆ ਹੈ ਉਹ ਮੋਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਜ਼ਰੂਰ ਪਾਵੇਗੀ। ਦੱਸਣਾ ਬਣਦਾ ਹੈ ਕਿ ਕਿਸਾਨ ਆਗੂਆਂ ਦੇ ਵਲੋਂ ਇਕ ਫ਼ੈਸਲਾ ਕੀਤਾ ਗਿਆ ਹੈ , ਇਕ ਵਿਚਾਰ ਕੀਤਾ ਗਿਆ ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਵਿਚ 21- 21 ਨੌਜਵਾਨਾਂ ਕਿਸਾਨਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਕਿ ਆਪਣੇ ਹੱਕਾਂ ਤੋਂ ਜਾਣੂ ਹੋਣਗੀਆਂ ਜੇਕਰ ਕੋਈ ਵੀ ਵੋਟ ਮੰਗਣ ਲਈ ਆਏ ਤਾਂ ਉਸ ਤੋਂ ਸਵਾਲ ਕੀਤਾ ਜਾਵੇਗਾ|

ਅਜਿਹਾ ਕਰਨ ਦੇ ਨਾਲ ਹੀ ਨੌਜਵਾਨ ਪੀੜ੍ਹੀ ਆਪਣੇ ਹੱਕਾਂ ਦੇ ਪ੍ਰਤੀ ਜਾਣੂ ਹੋਵੇਗੀ ਅਤੇ ਇਕ ਨਵੀਂ ਲੀਡਰਸ਼ਿਪ ਵੀ ਬਾਹਰ ਆਵੇਗੀ । ਜਿਹੜੀ ਮੈਂਬਰਾਂ ਦੀ ਕਮੇਟੀ ਬਣਾਈ ਜਾਵੇਗੀ ਇਸ ਦੇ ਵਿਚ ਨੌਜਵਾਨ ਹੋਣਗੇ ਜੋ ਕਿ ਵਿਧਾਇਕਾਂ ਨੂੰ ਕਈ ਤਰਾਂ ਦੇ ਸਵਾਲ ਕਰਨਗੇ ਜਦੋਂ ਉਹ ਵੋਟ ਲੈਣ ਦੇ ਲਈ ਆਉਣਗੇ। ਅਜਿਹਾ ਫ਼ੈਸਲਾ ਕਿਸਾਨ ਆਗੂਆਂ ਦੇ ਵੱਲੋਂ ਲਿਆ ਗਿਆ ਹੈ, ਉਨ੍ਹਾਂ ਦੇ ਵਲੋਂ ਕਿਸਾਨੀ ਕਾਨਫਰੰਸ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਇਸ ਕਾਨਫਰੰਸ ਵਿਚ ਕਿਸਾਨਾਂ ਨੇ ਅੱਗੇ ਦੀ ਰਣਨੀਤੀ ਦਾ ਐਲਾਨ ਵੀ ਕੀਤਾ ਅਤੇ ਵੱਡੇ ਫ਼ੈਸਲੇ ਵੀ ਲਏ ਗਏ। ਇਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਕਾਨਫਰੰਸ ਦੇ ਵਿਚ ਮੁੱਖ ਤੌਰ ਤੇ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ ,ਗੁਰਨਾਮ ਸਿੰਘ ਆਦਿ ਸ਼ਾਮਲ ਸਨ | ਇਸ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ।

ਅਹਿਮ ਜਾਣਕਾਰੀ ਤੁਹਾਡੇ ਨਾਲ ਇਹ ਵੀ ਸਾਂਝੀ ਕਰ ਦਈਏ ਕਿ ਯੋਗਰਾਜ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਬੇਸ਼ੱਕ ਉਹ ਖ਼ੁਦ ਚੋਣਾਂ ਨਾ ਲੜਨ,ਪਰ ਇੱਕ ਚੰਗੇ ਸਿਆਸਤਦਾਨ ਦਾ ਸਮਰਥਨ ਕਰਨ ਤਾਂ ਜੋ ਰਾਜਨੀਤੀ ਦੀ ਗੰਦਗੀ ਨੂੰ ਸਾਫ਼ ਕੀਤਾ ਜਾ ਸਕੇ । ਜ਼ਿਕਰਯੋਗ ਹੈ ਕਿ ਯੋਗਰਾਜ ਸਿੰਘ ਇਸ ਤੋਂ ਪਹਿਲਾਂ ਵੀ ਕਈ ਸਵਾਲ ਕਰਕੇ ਕਿਸਾਨ ਜਥੇਬੰਦੀਆਂ ਨੂੰ ਨਿਸ਼ਾਨੇ ‘ਤੇ ਲੈ ਚੁੱਕੇ ਹਨ | ਉਨ੍ਹਾਂ ਨੇ ਸਾਫ ਤੌਰ ਤੇ ਇਹ ਕਿਹਾ ਹੈ ਕਿ ਕਿਸਾਨ ਆਗੂ ਲਾਲ ਬੱਤੀ ਵਾਲੀ ਗੱਡੀ ਦਾ ਸੁਪਨਾ ਵੇਖਦੇ ਹਨ । ਫਿਲਹਾਲ ਇਹ ਇਸ ਸਮੇਂ ਦੀ ਵੱਡੀ ਖ਼ਬਰ ਹੈ, ਜਿੱਥੇ ਕਿਸਾਨ ਆਗੂਆਂ ਦੇ ਵੱਲੋਂ ਪ੍ਰੈੱਸ ਕਾਨਫਰੰਸ ਦਾ ਬੀਤੇ ਦਿਨੀਂ ਸੱਦਾ ਦਿੱਤਾ ਗਿਆ ਸੀ ਉਹਨਾਂ ਨੇ ਇਹ ਫ਼ੈਸਲਾ ਲਿਆ ਹੈ ਕਿ 21-21 ਨੌਜਵਾਨਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਕਿ ਸਿਆਸਤਦਾਨਾਂ ਨੂੰ ਤਿੱਖੇ ਸਵਾਲ ਕਰਨਗੀਆਂ ਜੱਦ ਉਹ ਵੋਟਾਂ ਮੰਗਣ ਦੇ ਲਈ ਆਉਣਗੇ |