ਹੁਣੇ ਆਈ ਤਾਜਾ ਵੱਡੀ ਖਬਰ
ਅੱਜ ਇਥੇ ਸਰਕਾਰ ਵੱਲੋਂ ਕੁਝ ਕਾਨੂੰਨਾਂ ਵਿੱਚ ਕੁਝ ਸੋਧਾਂ ਕਰਕੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਵਰਗਾਂ ਵੱਲੋਂ ਇਨ੍ਹਾਂ ਨੂੰ ਅਪਣਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਪਹਿਲਾਂ ਹੀ ਕਿਸਾਨਾਂ ਵੱਲੋਂ 3 ਵਿਵਾਦਤ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਹੁਣ ਬਿਜਲੀ ਬਿੱਲਾਂ ਅਤੇ ਜੀਐਸਟੀ ਤੇ ਗੈਸ ਸਬਸਿਡੀ ਨੂੰ ਲੈ ਕੇ ਵੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿੱਥੇ ਸਰਕਾਰ ਇਸ ਸਭ ਨੂੰ ਲੋਕਾਂ ਦੇ ਹਿੱਤ ਵਿੱਚ ਆਖ ਰਹੀ ਹੈ। ਉਥੇ ਹੀ ਲੋਕ ਇਸ ਨੂੰ ਆਪਣੇ ਉੱਪਰ ਆਰਥਿਕ ਬੋਝ ਸਮਝ ਰਹੇ ਹਨ। ਕਿਉਂਕਿ ਕ-ਰੋ-ਨਾ ਦੇ ਚਲਦੇ ਹੋਏ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।
ਲੋਕਾਂ ਨੂੰ ਮੁੜ ਤੋਂ ਪੈਰਾਂ ਸਿਰ ਹੋਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਦਿਨ ਭਾਰਤ ਬੰਦ ਨੂੰ ਲੈ ਕੇ ਇਕ ਵੱਡੀ ਖ਼ਬਰ ਦਾ ਐਲਾਨ ਹੋਇਆ ਹੈ। ਹੁਣ ਵਪਾਰੀ ਵਰਗ ਵੱਲੋਂ ਵੀ ਸਰਕਾਰ ਦਾ ਜੀਐਸਟੀ ਨੂੰ ਲੈ ਕੇ ਵਿਰੋਧ ਬਰਕਰਾਰ ਹੈ। ਸਭ ਭਾਰਤ ਦੇ ਕਾਰੋਬਾਰੀਆਂ ਵੱਲੋਂ 26 ਫਰਵਰੀ ਨੂੰ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਸਭ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਦੇ ਜੀਐਸਟੀ ਦੇ ਵਿਗੜੇ ਰੂਪ ਦੇ ਵਿਰੋਧ ਵਿਚ ਕੀਤਾ ਜਾ ਰਿਹਾ ਹੈ।
ਨਾਗਪੁਰ ਵਿਚ ਕੈਟ ਵੱਲੋਂ ਆਯੋਜਿਤ ਤਿੰਨ ਦਿਨਾ ਕੌਮੀ ਕਾਰੋਬਾਰੀ ਕਾਨਫਰੰਸ ਸੋਮਵਾਰ ਤੋਂ ਨਾਗਪੁਰ ਵਿਚ ਸ਼ੁਰੂ ਹੋਈ। ਜਿਸ ਵਿਚ ਦੇਸ਼ ਦੇ ਸਭ ਸੂਬਿਆਂ ਤੋਂ ਉੱਘੇ ਕਾਰੋਬਾਰੀ 200 ਦੇ ਕਰੀਬ ਇਸ ਕਾਨਫਰੰਸ ਵਿੱਚ ਵਿੱਚ ਸ਼ਾਮਲ ਹੋਏ। ਜਿਨ੍ਹਾਂ ਵੱਲੋਂ ਸਰਕਾਰ ਦੇ ਲਾਗੂ ਕੀਤੇ ਗਏ ਜੀਐਸਟੀ ਸਿਸਟਮ ਨੂੰ ਅਸਫਲ ਦੱਸਦੇ ਹੋਏ ਕਿਹਾ ਕਿ ਇਹ ਦੇਸ਼ ਦੀ ਆਰਥਿਕਤਾ ਲਈ ਉਲਟ ਸਥਿਤੀ ਹੈ, ਜਿਸ ਕਾਰਨ ਸਰਕਾਰ ਨੂੰ ਇਸ ਤੇ ਮੁੜ ਤੋਂ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਚਾਰ ਸਾਲਾਂ ਵਿੱਚ 937 ਬਾਰ ਤੋਂ ਵੱਧ ਵਾਰ ਸੋਧ ਕੀਤੀ ਜਾ ਚੁੱਕੀ ਹੈ।
26 ਫਰਵਰੀ ਨੂੰ ਬੰਦ ਦਾ ਐਲਾਨ ਕੈਟ ਦੇ ਕੌਮੀ ਪ੍ਰਧਾਨ ਬੀ.ਸੀ. ਭਾਰਤੀਆਂ ਅਤੇ ਰਾਸ਼ਟਰੀ ਜਰਨਲ ਸਕੱਤਰ ਪ੍ਰਵੀਨ ਖੰਡੇਲਵਾਲ ਅਤੇ ਆਲ ਇੰਡੀਆ ਟ੍ਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਪ੍ਰਦੀਪ ਸਿੰਘਲ ਨੇ ਸਾਂਝੇ ਤੌਰ ਉਤੇ ਕੀਤਾ ਹੈ। ਭਾਰਤੀਆਂ ਅਤੇ ਖੰਡੇਲਵਾਲ ਨੇ ਜੀਐਸਟੀ ਕੌਂਸਲ ਉਤੇ ਆਪਣੇ ਫਾਇਦੇ ਲਈ ਜੀਐਸਟੀ ਦੀ ਪ੍ਰਕਿਰਤੀ ਨੂੰ ਵਿਗਾੜਨ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਜੀਐਸਟੀ ਪੂਰੀ ਤਰਾਂ ਨਾਲ ਇੱਕ ਅਸਫਲਤਾ ਟੈਕਸ ਪ੍ਰਣਾਲੀ ਹੈ। ਉਨ੍ਹਾਂ ਸੱਭ ਸੂਬਾ ਸਰਕਾਰਾਂ ਨੂੰ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਸਿਸਟਮ ਦੀ ਕੋਈ ਚਿੰਤਾ ਨਹੀਂ ਹੈ।
Previous Postਹੁਣੇ ਹੁਣੇ ਇਸ ਮਹਾਨ ਪੰਜਾਬੀ ਹਸਤੀ ਦੀ ਹੋਈ ਅਚਾਨਕ ਮੌਤ ਕੱਲ੍ਹ ਹੋਵੇਗਾ ਸੰਸਕਾਰ , ਛਾਇਆ ਸੋਗ
Next Postਪੰਜਾਬ ਚ ਅੱਜ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ