ਹੁਣੇ ਆਈ ਤਾਜਾ ਵੱਡੀ ਖਬਰ
ਕੁਦਰਤ ਇਸ ਕਾਇਨਾਤ ਦੀ ਸਭ ਤੋਂ ਖੂਬਸੂਰਤ ਚੀਜ਼ ਹੈ ਜਿਸ ਨੇ ਇਸ ਸਾਰੇ ਜਹਾਨ ਨੂੰ ਬਣਾਇਆ ਹੈ। ਇਸ ਵੱਲੋਂ ਸਿਰਜੀ ਗਈ ਇਸ ਸ੍ਰਿਸ਼ਟੀ ਦੀ ਹਰ ਇੱਕ ਚੀਜ਼ ਆਪੋ ਆਪਣੇ ਹਿਸਾਬ ਦੇ ਨਾਲ ਬਣੀ ਹੋਈ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਸੰਤੁਲਨ ਨੇ ਹੀ ਇਸ ਦੁਨੀਆਂ ਦੀ ਇਕਸਾਰਤਾ ਨੂੰ ਬਣਾਈ ਰੱਖਿਆ ਹੈ। ਜਦੋਂ ਕਦੇ ਇਸ ਸੰਤੁਲਨ ਦੇ ਵਿੱਚ ਹਲਕੀ ਜਿਹੀ ਝੋਲ ਆ ਜਾਂਦੀ ਹੈ ਤਾਂ ਪੂਰੇ ਦਾ ਪੂਰਾ ਵਰਤਾਰਾ ਹੀ ਡਗਮਗਾ ਜਾਂਦਾ ਹੈ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਕੁਦਰਤੀ ਆਫਤਾਂ ਵੀ ਹਨ ਜਿਨ੍ਹਾਂ ਦੇ ਆਉਣ ਨਾਲ ਇਨਸਾਨੀ ਜੀਵਨ ਨੂੰ ਖਤਰਾ ਪੈਦਾ ਹੋ ਜਾਂਦਾ ਹੈ।
ਇਕ ਅਜਿਹਾ ਹੀ ਖਤਰਾ ਪੂਰਵੀ ਜਪਾਨ ਦੇ ਤਟ ‘ਤੇ ਸ਼ਨੀਵਾਰ ਨੂੰ ਮਹਿਸੂਸ ਕੀਤਾ ਗਿਆ। ਦਰਅਸਲ ਇੱਥੇ 7.0 ਰਿਕਟਰ ਪੈਮਾਨੇ ਦੀ ਤੀਬਰਤਾ ਵਾਲਾ ਭੂਚਾਲ ਆਇਆ ਜਿਸ ਦੀ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਸ਼ਨੀਵਾਰ ਨੂੰ 11:08 ਵਜੇ ਆਇਆ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਯੂਨਾਈਟਿਡ ਸਟੇਟ ਜੀਓਲਾਜੀਕਲ ਸਰਵੇ ਦੀ ਇਕ ਰਿਪੋਰਟ ਤੋਂ ਪਤਾ ਲੱਗਾ ਕਿ ਭੂਚਾਲ ਦਾ ਕੇਂਦਰ ਜਪਾਨ ਦੀ ਰਾਜਧਾਨੀ ਟੋਕੀਓ ਤੋਂ 306 ਕਿਲੋਮੀਟਰ ਉੱਤਰ ਪੂਰਬ ਦੀ ਦਿਸ਼ਾ ਵੱਲ ਸੀ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 7.0 ਦਰਜ ਕੀਤੀ ਗਈ ਹੈ।
ਇਸ ਆਏ ਭੂਚਾਲ ਕਾਰਨ ਤੱਟ ‘ਤੇ ਸੁਨਾਮੀ ਨੂੰ ਲੈ ਕੇ ਕਿਸੇ ਕਿਸਮ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਪਰ ਇਥੋਂ ਦੇ ਜਪਾਨ ਟਾਈਮ ਮੁਤਾਬਕ ਇਥੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਆ ਦੇ ਤੌਰ ‘ਤੇ ਕਿਸੇ ਉੱਚੀ ਜਗ੍ਹਾ ਜਾਣ ਦੀ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਰਮੇਨੀਆ ਦੀ ਰਾਜਧਾਨੀ ਯੇਰੇਵਾਨ ਤੋਂ 13 ਕਿਲੋਮੀਟਰ ਦੱਖਣ ਵੱਲ ਸ਼ਨੀਵਾਰ ਨੂੰ ਭੂਚਾਲ ਦੇ ਕੇਂਦਰ ਤੋਂ ਝਟਕੇ ਮਹਿਸੂਸ ਕੀਤੇ ਗਏ ਸਨ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 4.7 ਨੋਟ ਕੀਤੀ ਗਈ।
ਇਸ ਆਏ ਹੋਏ ਭੁਚਾਲ ਦੇ ਕਾਰਨ ਸਥਾਨਕ ਦੁਕਾਨਾਂ ਦੇ ਅੰਦਰ ਪਿਆ ਹੋਇਆ ਸਮਾਨ ਖਿੱਲਰ ਗਿਆ। ਜਿਸ ਦੇ ਨਾਲ ਕਈ ਦੁਕਾਨਦਾਰਾਂ ਦੇ ਨੁਕਸਾਨ ਹੋਣ ਦੀ ਖ਼ਬਰ ਵੀ ਮਿਲੀ ਹੈ। ਇਸ ਆਏ ਹੋਏ ਭੁਚਾਲ ਦੇ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਸਨ ਜਿਸ ਦੇ ਸਹਿਮ ਦਾ ਮਾਹੌਲ ਲੋਕਾਂ ਦੇ ਵਿਚ ਅਜੇ ਵੀ ਬਣਿਆ ਹੋਇਆ ਹੈ।
Previous Postਕਿਸਾਨ ਅੰਦੋਲਨ: ਪੰਜਾਬ ਤੋਂ ਦਿੱਲੀ ਧਰਨੇ ਲਈ ਹੁਣ ਹੋਇਆ ਅਜਿਹਾ ਕੰਮ ਹਰ ਕੋਈ ਕਰ ਰਿਹਾ ਤਰੀਫਾਂ
Next Postਬਾਈਡੇਨ ਦਾ ਫੁਰਮਾਨ 25 ਹਜਾਰ ਲੋਕਾਂ ਨੂੰ ਪਨਾਹ ਦੇ ਲਈ ਅਮਰੀਕਾ ਆਉਣ ਦੀ ਮਿਲੇਗੀ ਇਜਾਜਤ