ਹਵਾਈ ਯਾਤਰੀਆਂ ਲਈ ਆਈ ਵੱਡੀ ਮਾੜੀ ਖਬਰ – ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਕਰੋਨਾ ਦੀ ਮਾਰ ਨੇ ਸਭ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਉਥੇ ਹੀ ਪਿਛਲੇ ਸਾਲ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ, ਦੇਸ਼ ਅੰਦਰ ਤਾਲਾਬੰਦੀ ਕੀਤੀ ਗਈ ਸੀ, ਤਾਂ ਜੋ ਕਿ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉੱਥੇ ਹੀ ਇਸ ਦਾ ਸਭ ਤੋਂ ਵੱਧ ਅਸਰ ਹਵਾਈ ਆਵਾਜਾਈ ਉਪਰ ਪਿਆ ਸੀ। ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਕਰੋਨਾ ਵਾਇਰਸ ਦੇਸ਼ ਵਿੱਚ ਨਾ ਆ ਸਕੇ। ਬੰਦ ਕੀਤੀ ਗਈ ਇਸ ਹਵਾਈ ਆਵਾਜਾਈ ਦਾ ਅਸਰ ਉਹਨਾਂ ਯਾਤਰੀਆਂ ਉਪਰ

ਪਿਆ ਸੀ ਜੋ ਦੂਸਰੇ ਦੇਸ਼ਾਂ ਵਿੱਚ ਫਸ ਗਏ ਸਨ। ਉਨ੍ਹਾਂ ਵਾਸਤੇ ਕੁਝ ਵਿਸ਼ੇਸ਼ ਉਡਾਣ ਦਾ ਹੀ ਪ੍ਰਬੰਧ ਕੀਤਾ ਗਿਆ ਸੀ। ਹਵਾਈ ਯਾਤਰੀਆਂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਦਾ ਐਲਾਨ ਹੋਇਆ ਹੈ। ਦੇਸ਼ ਅੰਦਰ ਜਿਥੇ ਹਵਾਈ ਯਾਤਰਾ ਵਿੱਚ ਬਹੁਤ ਜ਼ਿਆਦਾ ਕਮੀ ਆਈ ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਨੂੰ ਦੇਖਦੇ ਹੋਏ ਮੁੜ ਹਵਾਈ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਸਾਹਮਣੇ ਆਈ ਇਕ ਖਬਰ ਦੇ ਅਨੁਸਾਰ ਯਾਤਰੀਆਂ ਨੂੰ ਹੁਣ ਟਿਕਟ ਦੀ ਵਧੇਰੇ ਕੀਮਤ ਅਦਾ ਕਰਨੀ ਪਵੇਗੀ। ਕਿਉਂ

ਕਿ ਅਗਲੇ ਮਹੀਨੇ ਅਪ੍ਰੈਲ ਤੋਂ ਘਰੇਲੂ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਵਾਲੀਆਂ ਟਿਕਟਾਂ ਵਿੱਚ 200 ਰੁਪਏ ਦੀ ਫੀਸ ਵਧਾ ਦਿੱਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਡਾਈਰੈਕਟੋਰੇਟ ਜਨਰਲ ਨੇ ਹਾਲ ਹੀ ਵਿੱਚ ਇੱਕ ਆਦੇਸ਼ ਵਿਚ ਨਵੀਆਂ ਦਰਾਂ ਨੂੰ ਨੋਟੀਫ਼ਾਈਡ ਕੀਤਾ ਸੀ। ਉੱਥੇ ਹੀ ਕੁੱਝ ਸ਼੍ਰੇਣੀਆ ਦੇ ਯਾਤਰੀਆਂ ਨੂੰ ਇਸ ਫੀਸ ਤੋਂ ਛੋਟ ਦਿੱਤੀ ਜਾਵੇਗੀ। ਡਿਊਟੀ ਤੇ ਤਾਇਨਾਤ ਏਅਰਲਾਈਨ ਚਾਲਕ ਦਲ ਵੱਲੋਂ 24 ਘੰਟਿਆਂ ਅੰਦਰ ਉਸੇ ਟਿਕਟ ਤੇ ਇੱਕ ਕਨੈਕਟਿੰਗ ਫਲਾਈਟ ਲੈਣ ਵਾਲੇ ਯਾਤਰੀ ਸ਼ਾਮਲ

ਹਨ। ਵਧੀਆਂ ਕੀਮਤਾਂ ਦੇ ਨਾਲ ਇਹ ਟਿਕਟਾਂ 1 ਅਪ੍ਰੈਲ 2021 ਤੋਂ ਲਾਗੂ ਕੀਤੀਆਂ ਜਾਣਗੀਆਂ। ਜਿੱਥੇ ਘਰੇਲੂ ਉਡਾਣਾਂ ਵਿਚ ਪਿਛਲੇ ਡੇਢ ਸਾਲ ਤੋਂ 30 ਫੀਸਦੀ ਤੱਕ ਕਰਾਏ ਵਿੱਚ ਵਾਧਾ ਕੀਤਾ ਗਿਆ ਹੈ।ਉੱਥੇ ਹੀ ਇਹ ਏ ਐਸ ਐੱਫ ਵਿੱਚ ਵਾਧਾ ਹੋਣ ਨਾਲ ਹਵਾਈ ਸਫ਼ਰ ਹੋਰ ਮਹਿੰਗਾ ਹੋ ਜਾਵੇਗਾ। ਕੌਮਾਂਤਰੀ ਉਡਾਣ ਭਰਨ ਵਾਲੇ ਯਾਤਰੀਆਂ ਵਿੱਚ ਇਹ ਮੌਜੂਦ 5.2 ਡਾਲਰ ਤੋਂ ਵਧਕੇ 12 ਡਾਲਰ ਹੋਣ ਜਾ ਰਹੀਆਂ ਹਨ। ਹਵਾਈ ਟਿਕਟਾਂ ਦੇ ਕੀਤੇ ਜਾ ਰਹੇ ਇਸ ਵਾਧੇ ਨਾਲ ਯਾਤਰੀਆਂ ਦੀ ਜੇਬ ਤੇ ਭਾਰੀ ਅਸਰ ਪਵੇਗਾ।