ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਕਰੋਨਾ ਦੇ ਕਾਰਨ ਆਰਥਿਕ ਸਥਿਤੀ ਕਾਫ਼ੀ ਕਮਜ਼ੋਰ ਹੋ ਗਈ ਹੈ। ਕਰੋਨਾ ਦੀ ਦਸਤਕ ਨਾਲ ਵੀ ਪਿਛਲੇ ਸਾਲ ਮਾਰਚ ਵਿੱਚ ਸਰਕਾਰ ਵੱਲੋਂ ਕਰੋਨਾ ਦੇ ਵਾਧੇ ਨੂੰ ਰੋਕਣ ਲਈ ਦੇਸ਼ ਅੰਦਰ ਤਾਲਾਬੰਦੀ ਕਰ ਦਿੱਤੀ ਗਈ ਸੀ। ਅਚਾਨਕ ਕੀਤੀ ਗਈ ਇਸ ਤਾਲਾਬੰਦੀ ਨਾਲ ਬਹੁਤ ਸਾਰੇ ਰੋਜ਼ਗਾਰ ਠੱਪ ਹੋਣ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਸਨ। ਜਿਸ ਕਾਰਨ ਆਰਥਿਕ ਮੰਦੀ ਦੇ ਚਲਦੇ ਹੋਏ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋ ਗਏ। ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਕਰੋਨਾ ਦੀ ਦੂਜੀ ਲਹਿਰ ਨੇ ਫਿਰ ਤੋਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ।
ਹਵਾਈ ਸਫਰ ਕਰਨ ਵਾਲਿਆਂ ਲਈ ਹੁਣ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਬਾਰੇ ਇਹ ਹੁਕਮ ਜਾਰੀ ਹੋ ਗਿਆ ਹੈ। ਦੇਸ਼ ਅੰਦਰ ਜਿਥੇ ਕਰੋਨਾ ਕਾਰਨ ਕੌਮਾਂਤਰੀ ਹਵਾਈ ਉਡਾਨਾਂ ਉਪਰ ਰੋਕ ਲਗਾਈ ਗਈ ਹੈ। ਉੱਥੇ ਹੀ ਏਅਰ ਬੱਬਲ ਸਮਝੌਤੇ ਦੇ ਤਹਿਤ ਕੁਝ ਖਾਸ ਉਡਾਨਾਂ ਨੂੰ ਹੀ ਚਲਾਇਆ ਜਾ ਰਿਹਾ ਹੈ। ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਤੇ ਉਥੇ ਹੀ ਹਵਾਈ ਕਿਰਾਏ ਵਧਾਏ ਜਾਣ ਦੀ ਖਬਰ ਨੇ ਲੋਕਾਂ ਨੂੰ ਹੋਰ ਨਿਰਾਸ਼ ਕਰ ਦਿੱਤਾ ਹੈ। ਦੇਸ਼ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਹਵਾਈ ਯਾਤਰਾ ਵੀ ਮਹਿੰਗੀ ਕਰ ਦਿੱਤੀ ਗਈ ਹੈ।
ਹਵਾਈ ਕਰਾਏ ਵਿੱਚ ਘੱਟੋ ਘੱਟ 13 ਤੋਂ 16 ਫੀਸਦੀ ਤਕ ਦਾ ਵਾਧਾ ਕੀਤਾ ਗਿਆ ਹੈ। ਹਵਾਈ ਕਿਰਾਏ ਵਿਚ ਕੀਤੇ ਇਸ ਵਾਧੇ ਨੂੰ 1 ਜੂਨ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਹਵਾਈ ਮੰਤਰਾਲੇ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਦੇ ਅਨੁਸਾਰ 40 ਮਿੰਟ ਤੱਕ ਦੀ ਮਿਆਦ ਵਾਲੀ ਹਵਾਈ ਉਡਾਣ ਲਈ ਕਰਾਏ ਦੀ ਘੱਟੋ-ਘੱਟ ਕੀਮਤ 2300 ਰੁਪਏ ਤੋਂ ਵਧਾ ਕੇ 2600 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 40 ਤੋਂ 60 ਮਿੰਟ ਦੀ ਉਡਾਣ ਲਈ 2900 ਰੁਪਏ ਦੀ ਜਗ੍ਹਾ ਹੁਣ 3,300 ਰੁਪਏ ਕਰ ਦਿੱਤਾ ਗਿਆ ਹੈ।
ਕਰੋਨਾ ਦੀ ਦੂਜੀ ਲਹਿਰ ਕਾਰਨ ਹਵਾਈ ਮੁਸਾਫਰਾਂ ਦੀ ਗਿਣਤੀ ਵਿਚ ਕਮੀ ਆਈ ਹੈ ਜਿਸ ਕਾਰਨ ਏਅਰਲਾਈਨ ਪਹਿਲਾਂ ਹੀ ਘਾਟੇ ਵਿਚ ਜਾ ਰਹੀਆਂ ਹਨ। ਹਵਾਈ ਉਡਾਨਾਂ ਜਿਨ੍ਹਾਂ ਦੇ ਆਧਾਰ ਤੇ ਹੀ ਹਵਾਈ ਯਾਤਰਾ ਕਰਾਏ ਵਿੱਚ ਘੱਟ ਅਤੇ ਵਧੇਰੇ ਕਰਾਇਆ ਸੀਮਾ ਨਿਰਧਾਰਤ ਕੀਤੀ ਗਈ ਹੈ। ਹਵਾਈ ਮੰਤਰਾਲੇ ਵੱਲੋਂ ਹਵਾਈ ਯਾਤਰਾ ਦੇ ਕਿਰਾਏ ਵਿਚ ਕੀਤੇ ਇਸ ਵਾਧੇ ਨਾਲ ਬਹੁਤ ਸਾਰੇ ਮੁਸਾਫਰਾਂ ਨੂੰ ਇਕ ਵੱਡਾ ਝਟਕਾ ਲਗਾ ਹੈ।।
Previous Postਹੁਣੇ ਹੁਣੇ ਪੰਜਾਬ ਦੇ ਸਾਬਕਾ ਮੰਤਰੀ ਦੀ ਹੋਈ ਅਚਾਨਕ ਮੌਤ, ਛਾਇਆ ਸੋਗ – ਤਾਜਾ ਵੱਡੀ ਖਬਰ
Next Postਪੰਜਾਬ ਚ ਵਾਪਰਿਆ ਕਹਿਰ 4 ਨੌਜਵਾਨਾਂ ਨੂੰ ਹਸਦਿਆਂ ਖੇਡਦਿਆਂ ਇਸ ਤਰਾਂ ਮਿਲੀ ਮੌਤ , ਪੂਰੀ ਭਾਲ ਤੋਂ ਬਾਅਦ ਮਿਲੀਆਂ ਲਾਸ਼ਾਂ