ਆਈ ਤਾਜਾ ਵੱਡੀ ਖਬਰ
ਵਿਸ਼ਵ ਅੰਦਰ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਲਈ ਲੋਕਾਂ ਨੂੰ ਕਈ ਤਰ੍ਹਾਂ ਦੀ ਆਵਾਜਾਈ ਦੀ ਵਰਤੋਂ ਕਰਨੀ ਪੈਂਦੀ ਹੈ। ਜਿਸ ਨਾਲ ਸੁਰੱਖਿਅਤ ਸਫਰ ਨੂੰ ਅਸਾਨੀ ਨਾਲ ਪੂਰਾ ਕੀਤਾ ਜਾ ਸਕੇ। ਜਿੱਥੇ ਲੋਕਾਂ ਵੱਲੋਂ ਸੜਕੀ, ਸਮੁੰਦਰੀ ਅਤੇ ਹਵਾਈ ਸਫਰ ਦੀ ਵਰਤੋਂ ਕੀਤੀ ਜਾਂਦੀ ਹੈ। ਉੱਥੇ ਹੀ ਹਵਾਈ ਸਫ਼ਰ ਨੂੰ ਜਲਦ ਆਪਣੀ ਮੰਜ਼ਲ ਤੱਕ ਪਹੁੰਚਣ ਵਾਲਾ ਸਫ਼ਰ ਅਤੇ ਸੁਰੱਖਿਅਤ ਸਫਰ ਵੀ ਸਮਝਿਆ ਜਾਂਦਾ ਹੈ। ਜਿੱਥੇ ਇਸ ਸਫਰ ਦੌਰਾਨ ਕਈ ਵਾਰ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਸਫ਼ਰ ਦੌਰਾਨ ਕੁਝ ਯਾਤਰੀਆਂ ਵੱਲੋਂ ਵੀ ਕਈ ਅਜਿਹੀਆਂ ਘਟਨਾਵਾਂ ਨੂੰ ਅੰ-ਜ਼ਾ-ਮ ਦਿੱਤਾ ਜਾਂਦਾ ਹੈ ਜਿਸ ਕਾਰਨ ਉਹ ਉਡਾਨਾਂ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ।
ਹੁਣ ਹਵਾ ਵਿੱਚ ਉਡਦੇ ਜਹਾਜ ਵਿੱਚ ਕੁੜੀ ਵੱਲੋਂ ਕੀਤੀ ਗਈ ਹਰਕਤ ਨਾਲ ਸਾਰੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਨ ਏਅਰਲਾਈਨਸ ਤੋਂ ਸਾਹਮਣੇ ਆਈ ਹੈ ਜਿੱਥੇ 1 ਫਲਾਈਟ ਟੈਕਸਾਸ ਤੋਂ ਕੈਲੇਫੋਰਨੀਆ ਜਾ ਰਹੀ ਸੀ। ਜਿਸ ਵਿਚ ਸਵਾਰ ਇਕ ਮਹਿਲਾ ਯਾਤਰੀ ਵੱਲੋਂ ਉਡਦੀ ਫਲਾਈਟ ਵਿਚ ਬੋਰਡਿੰਗ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਗਈ। ਉਸਦੀ ਇਸ ਘਟਨਾ ਨੂੰ ਦੇਖਦੇ ਹੋਏ, ਕਰੂ ਮੈਂਬਰਾਂ ਵੱਲੋਂ ਉਸ ਨੂੰ ਇਸ ਹਰਕਤ ਕਰਨ ਤੋਂ ਰੋਕਿਆ ਗਿਆ ਤਾਂ ਉਹ ਔਰਤ ਗੁੱਸੇ ਵਿੱਚ ਆ ਕੇ ਹਮਲਾਵਰ ਬਣ ਗਈ।
ਉਸ ਨੇ ਇਸ ਘਟਨਾ ਨੂੰ ਦੇਖਦੇ ਹੋਏ ਅਤੇ ਬਾਕੀ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੂ ਮੈਂਬਰਾਂ ਵੱਲੋਂ ਉਸਨੂੰ ਸੀਟ ਤੇ ਬੈਠਾ ਕੇ ਟੈਂਪ ਨਾਲ ਬੰਨ੍ਹ ਦਿੱਤਾ ਗਿਆ। ਜਿੱਥੇ ਉਸ ਵੱਲੋਂ ਕੀਤੀ ਗਈ ਇਸ ਹਰਕਤ ਬਾਰੇ ਪਹਿਲਾਂ ਹੀ ਜਾਣਕਾਰੀ ਏਅਰਪੋਰਟ ਉਪਰ ਦੇ ਦਿੱਤੀ ਗਈ। ਉਸ ਨੂੰ ਉਸ ਸਮੇਂ ਤੱਕ ਬੰਨ੍ਹ ਕੇ ਰੱਖਿਆ ਗਿਆ ਜਦੋਂ ਤਕ ਜਹਾਜ ਆਪਣੀ ਮੰਜ਼ਿਲ ਤਕ ਨਹੀਂ ਪਹੁੰਚ ਗਿਆ।
ਉੱਥੇ ਪਹੁੰਚਣ ਉਪਰੰਤ ਅਮਰੀਕਨ ਏਅਰ ਲਾਈਨ ਨੇ ਇਸ ਮਹਿਲਾ ਦੀ ਅੱਗੇ ਦੀ ਯਾਤਰਾ ਲਈ ਬੈਨ ਕਰਕੇ ਬਲੈਕ ਲਿਸਟ ਵਿੱਚ ਪਾ ਦਿੱਤਾ ਹੈ। ਇਸ ਮਹਿਲਾ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਇਸ ਮਹਿਲਾ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਅਖਬਾਰ ਵਿਚ ਛਪੀ ਏਕ ਖ਼ਬਰ ਦੇ ਮੁਤਾਬਕ ਇਸ ਮਹਿਲਾ ਦੇ ਵਿਵਹਾਰ ਨੂੰ ਦੇਖ ਕੇ ਹੀ ਕਰੂ ਮੈਂਬਰਾਂ ਵੱਲੋਂ ਇਹਨੂੰ ਬੰਨ੍ਹਣ ਦਾ ਫੈਸਲਾ ਕੀਤਾ ਗਿਆ ਸੀ।
Previous Postਬੇੜਾ ਹੀ ਗਰਕ ਗਿਆ : ਪੰਜਾਬ ਚ ਕਲਜੁਗੀ ਮਾਂ ਦੀ ਕਰਤੂਤ ਸੁਣ ਸਾਰੇ ਰਹਿ ਗਏ ਹੱਕੇ ਬੱਕੇ – ਤਾਜਾ ਵੱਡੀ ਖਬਰ
Next Postਕਨੇਡਾ ਗਿਆ ਹੋਇਆ ਮੁੰਡਾ ਮਾਪਿਆਂ ਨੂੰ ਕੈਨੇਡਾ ਦੀ ਸੈਰ ਕਰਵਾਉਣਾ ਚਾਹੁੰਦਾ ਸੀ ਪਰ ਵਾਪਰ ਗਿਆ ਇਹ ਭਾਣਾ