ਹਵਾ ਚ 300 ਯਾਤਰੀਆਂ ਨਾਲ ਉੱਡ ਰਹੇ ਜਹਾਜ ਨਾਲ ਅਚਾਨਕ ਟਕਰਾਉਣ ਲਗਿਆ ਸੀ ਗੁਬਾਰਾ, ਵੱਡਾ ਹਾਦਸਾ ਹੋਣੋ ਟਲਿਆ

ਆਈ ਤਾਜ਼ਾ ਵੱਡੀ ਖਬਰ 

ਹਵਾਈ ਉਡਾਨਾਂ ਉਪਰ ਜਿਸ ਸਮੇਂ ਰੋਕ ਲਗਾ ਦਿੱਤੀ ਗਈ ਸੀ। ਉਸ ਸਮੇਂ ਬਹੁਤ ਸਾਰੇ ਯਾਤਰੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿੱਥੇ ਬਹੁਤ ਸਾਰੇ ਲੋਕਾਂ ਨੂੰ ਦੂਸਰੇ ਦੇਸ਼ਾਂ ਵਿੱਚ ਜਾਣ ਵਾਸਤੇ ਹਵਾਈ ਸਫਰ ਕਰਨਾ ਪੈਂਦਾ ਹੈ ਤਾਂ ਜੋ ਉਹ ਆਪਣੀ ਮੰਜ਼ਲ ਤਕ ਸਮੇਂ ਸਿਰ ਪਹੁੰਚ ਸਕਣ। ਉਥੇ ਹੀ ਕਈ ਵਾਰ ਕੋਈ ਨਾ ਕੋਈ ਅਜਿਹਾ ਹਾਦਸਾ ਵੀ ਵਾਪਰ ਜਾਂਦਾ ਹੈ ਜਿਸ ਨਾਲ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਦੇ ਮਨ ਵਿੱਚ ਇਹ ਡਰ ਪੈਦਾ ਹੋ ਜਾਂਦਾ ਹੈ।

ਹੁਣ ਹਵਾ ਵਿੱਚ ਤਿੰਨ ਸੌ ਯਾਤਰੀਆ ਨਾਲ ਉੱਡ ਰਹੇ ਜਹਾਜ਼ ਨਾਲ ਅਚਾਨਕ ਟਕਰਾ ਹੋਣ ਲੱਗਿਆ ਸੀ ਗੁਬਾਰਾ ਵੱਡਾ ਹਾਦਸਾ ਹੋਣੋਂ ਟਲਿਆ। ਹੁਣ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੱਕ ਜਹਾਜ਼ ਉਸ ਸਮੇਂ ਵਾਲ-ਵਾਲ ਬਚ ਗਿਆ ਜਦੋਂ ਇਹ ਜਹਾਜ਼ 300 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ ਅਤੇ ਇਸ ਨਾਲ ਹੌਟ ਏਅਰ ਬੈਲੂਨ ਟਕਰਵਾਉਣ ਲੱਗਾ ਸੀ। ਇਹ ਹਾਦਸਾ ਹੁੰਦੇ ਹੁੰਦੇ ਬਚ ਗਿਆ ਹੈ ਜਿਥੇ 300 ਯਾਤਰੀ ਜਹਾਜ਼ ਵਿੱਚ ਸਵਾਰ ਸਨ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਇਹ ਘਟਨਾ ਜਿੱਥੇ ਬਰਾਜੀਲ ਦੇ ਸਾਓ ਪਾਓਲੋ ਸਥਿਤ ਗੁਆਰੁਲਹੋਸ ਹਵਾਈ ਅੱਡੇ ਤੋਂ ਸਾਹਮਣੇ ਆਈ ਹੈ ਜਿੱਥੇ ਅਚਾਨਕ ਹੀ ਹੌਟ ਏਅਰ ਬੈਲੂਨ ਜਹਾਜ਼ ਦੇ ਉਸ ਸਮੇਂ ਸਾਹਮਣੇ ਆ ਗਿਆ ਸੀ

ਜਿਸ ਸਮੇਂ ਜਹਾਜ ਲੈਂਡ ਕਰਨ ਲਈ ਰਨਵੇ ਵੱਲ ਵਧਿਆ ਸੀ। ਦੱਸਿਆ ਗਿਆ ਹੈ ਕਿ ਜਿੱਥੇ ਬਗੈਰ ਪਾਇਲਟ ਤੋਂ ਇਹ ਗੁਬਾਰਾ ਤੇਜ਼ ਝੱਖੜ ਦੇ ਕਾਰਨ ਆਪਣੇ ਰਸਤੇ ਤੋਂ ਭਟਕ ਕੇ ਜਹਾਜ ਦੇ ਅੱਗੇ ਆ ਗਿਆ ਸੀ। ਉਥੇ ਹੀ ਹਵਾਈ ਜਹਾਜ ਦੇ ਚਾਲਕ ਵੱਲੋਂ ਸਥਿਤੀ ਨੂੰ ਸਮਝਦਿਆਂ ਹੋਇਆਂ ਅਤੇ ਨਾਲ ਹੌਟ ਏਅਰ ਬੈਲੂਨ ਦੇ ਅਚਾਨਕ ਹੀ ਸਾਹਮਣੇ ਆਉਣ ਤੇ ਸਥਿਤੀ ਨੂੰ ਸੰਭਾਲਿਆ ਗਿਆ ਅਤੇ ਚੌਕਸੀ ਵਰਤਦੇ ਹੋਏ ਆਪਣਾ ਰਸਤਾ ਬਦਲ ਗਿਆ।

ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਦੱਸਿਆ ਗਿਆ ਹੈ ਕਿ ਇਹ ਗੁਬਾਰਾ ਕੁਝ ਹੀ ਦੂਰੀ ਤੇ ਸੀ ਜਿਸ ਸਮੇਂ ਚੌਕਸੀ ਵਰਤਦੇ ਹੋਏ ਇਸ ਹਾਦਸੇ ਨੂੰ ਹੋਣ ਤੋਂ ਬਚਾ ਲਿਆ ਗਿਆ ਹੈ ਜਹਾਜ਼ ਦੇ ਪੱਖੇ ਨਾਲ ਟਕਰਾ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।