ਆਈ ਤਾਜ਼ਾ ਵੱਡੀ ਖਬਰ
ਜਿਥੇ ਪਿਛਲੇ ਸਾਲ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਚਲਦੇ ਹੋਏ ਬਹੁਤ ਸਾਰੀਆਂ ਸਖ਼ਸ਼ੀਅਤਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਫਿਲਮੀ ਜਗਤ ਦੀਆਂ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਜਿਨਾ ਵੱਲੋਂ ਫਿਲਮਾਂ ਦੇ ਵਿੱਚ ਪੰਜਾਬੀ ਕਿਰਦਾਰ ਨਿਭਾ ਕੇ ਵਾਹ ਵਾਹ ਖੱਟੀ ਜਾਂਦੀ ਹੈ। ਉਥੇ ਹੀ ਪੰਜਾਬ ਦੇ ਕਿਸਾਨਾਂ ਦਾ ਸਾਥ ਨਾ ਦੇਣ ਤੇ ਉਨ੍ਹਾਂ ਦੀ ਰੱਜ ਕੇ ਨਿੰਦਾ ਕੀਤੀ ਗਈ ਅਤੇ ਉਨ੍ਹਾਂ ਦਾ ਵਿਰੋਧ ਕਰਦੇ ਹੋਏ ਪੰਜਾਬ ਵਿੱਚ ਆਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਪੰਜਾਬ ਵਿੱਚ ਉਨ੍ਹਾਂ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਨੂੰ ਵੀ ਰੋਕਿਆ ਗਿਆ ਸੀ। ਉੱਥੇ ਹੀ ਬਹੁਤ ਸਾਰੀਆਂ ਹਸਤੀਆਂ ਆਏ ਦਿਨ ਕੁਝ ਹੋਰ ਵਿਵਾਦਾਂ ਦੇ ਚੱਲਦੇ ਹੋਏ ਚਰਚਾ ਵਿੱਚ ਬਣ ਜਾਂਦੀਆਂ ਹਨ।
ਹੁਣ ਸਨੀ ਦਿਓਲ ਦੀ ਫਿਲਮ ਗਦਰ 2 ਨੂੰ ਲੈ ਕੇ ਪੰਗਾ ਪੈ ਗਿਆ ਹੈ ਜਿਸ ਬਾਰੇ ਇਹ ਚਰਚਾ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਅਭਿਨੇਤਾ ਸਨੀ ਦਿਓਲ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਫ਼ਿਲਮ ਦੇ ਕਾਰਨ ਅਮੀਸ਼ਾ ਪਟੇਲ ਅਤੇ ਅਭਿਨੇਤਾ ਸਨੀ ਦਿਓਲ ਵੱਲੋਂ ਇਸ ਫਿਲਮ ਦੀ ਸ਼ੂਟਿੰਗ 10 ਦਿਨਾਂ ਦੇ ਲਈ ਪਾਲਮਪੁਰ ਦੇ ਅਧੀਨ ਆਉਣ ਵਾਲੇ ਪਿੰਡ ਭਲੇੜ ਵਿੱਚ ਕੀਤੀ ਗਈ। ਉਥੇ ਹੀ ਇਸ ਫਿਲਮ ਦੀ ਸ਼ੂਟਿੰਗ ਪਿੰਡ ਤੋਂ ਇਲਾਵਾ ਬਾਹਰ ਖੇਤਾਂ ਵਿੱਚ ਵੀ ਕੀਤੀ ਗਈ ਹੈ। ਇਨ੍ਹਾਂ ਦਸ ਦਿਨਾਂ ਦੇ ਦੌਰਾਨ ਪਿੰਡ ਦੇ ਨਾਲ ਪੂਰੇ ਸੂਬੇ ਵਿਚ ਚਰਚਾ ਹੁੰਦੀ ਰਹੀ ਹੈ।
ਉਥੇ ਹੀ ਇਸ ਫਿਲਮ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਜਦੋਂ ਉਸ ਘਰ ਦੇ ਮਾਲਕ ਵੱਲੋਂ ਧੋਖਾ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ ਜਿਸ ਦੇ ਘਰ ਵਿੱਚ ਇਸ ਫਿਲਮ ਦੀ ਸ਼ੂਟਿੰਗ ਕੀਤੀ ਗਈ ਹੈ। ਘਰ ਵਿੱਚ ਰਹਿਣ ਵਾਲੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਾਲ ਇਸ ਫਿਲਮ ਦੀ ਸ਼ੂਟਿੰਗ ਵਾਸਤੇ ਤਿੰਨ ਕਮਰੇ ਅਤੇ ਇਕ ਹਾਲ ਦੀ ਵਰਤੋ ਕਰਨ ਦਾ ਇਕਰਾਰਨਾਮਾ ਹੋਇਆ ਸੀ। ਜਿਸ ਦੇ ਤਹਿਤ ਪ੍ਰਤੀ ਦਿਨ ਗਿਆਰਾਂ ਹਜ਼ਾਰ ਰੁਪਏ ਦੇਣ ਦੀ ਗੱਲ ਤੈਅ ਕੀਤੀ ਗਈ ਸੀ।
ਪਰ ਇਸ ਫਿਲਮ ਦੇ ਦੌਰਾਨ ਉਨ੍ਹਾਂ ਦੇ ਪੂਰੇ ਘਰ ਦੀ ਵਰਤੋਂ ਕੀਤੀ ਗਈ ਹੈ ਉਥੇ ਹੀ ਉਨ੍ਹਾਂ ਦੇ ਵੱਡੇ ਭਰਾ ਦੇ ਘਰ ਵਿੱਚ ਵੀ ਸ਼ੂਟਿੰਗ ਕੀਤੀ ਗਈ ਹੈ, ਇਸ ਤੋਂ ਇਲਾਵਾ ਉਨ੍ਹਾਂ ਦੇ ਦੋ ਕਨਾਲ ਦੀ ਜ਼ਮੀਨ ਉਪਰ ਵੀ ਸ਼ੂਟਿੰਗ ਕੀਤੀ ਗਈ ਹੈ। ਜਿਸ ਨੂੰ ਮਿਲਾਕੇ ਉਨ੍ਹਾਂ ਦਾ 65 ਲੱਖ ਰੁਪਏ ਫੀਸ ਦਾ ਬਣਦਾ ਹੈ। ਇਸ ਵਿਵਾਦ ਦੇ ਕਾਰਨ ਹੀ ਇਹ ਫਿਲਮ ਹੁਣ ਚਰਚਾ ਵਿੱਚ ਬਣ ਗਈ ਹੈ। ਜਿੱਥੇ ਮਕਾਨ ਮਾਲਕ ਵੱਲੋਂ ਧੋਖਾ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ।
Previous Postਪੰਜਾਬ : ਰਾਤ 12 ਵਜੇ ਆਇਆ ਬੇਅਦਬੀ ਨੂੰ ਲੈ ਕੇ ਇਹ ਫੋਨ ਕਾਲ ਜਾ ਕੇ ਦੇਖਿਆ ਉਡੇ ਹੋਸ਼ – ਪੁਲਸ ਕਰ ਰਹੀ ਕਾਰਵਾਈ
Next Postਹੁਣੇ ਹੁਣੇ ਕੱਲ੍ਹ ਨੂੰ ਇਹਨਾਂ ਲਈ ਸਰਕਾਰੀ ਛੁੱਟੀ ਦਾ ਹੋ ਗਿਆ ਇਥੇ ਐਲਾਨ – ਤਾਜਾ ਵੱਡੀ ਖਬਰ