ਸਫ਼ਰ ਦੇ ਵਿਚਕਾਰ ਪਾਇਲਟ ਨੇ ਇਸ ਕਾਰਨ ਜਹਾਜ ਉਡਾਉਣ ਤੋਂ ਕੀਤਾ ਇਨਕਾਰ – ਫਿਰ ਹੋ ਗਿਆ ਹੰਗਾਮਾ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਕਾਰਨ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ, ਇਨ੍ਹਾਂ ਪਾਬੰਦੀਆਂ ਦੇ ਵਿੱਚੋਂ ਹਵਾਈ ਉਡਾਣਾਂ ਦੇ ਉੱਪਰ ਵੀ ਸਰਕਾਰ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸਨ । ਪਰ ਜਿਵੇਂ ਜਿਵੇਂ ਹੁਣ ਦੁਨੀਆਂ ਭਰ ਦੇ ਵਿੱਚੋਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘਟ ਰਿਹਾ ਹੈ ਉਸ ਦੇ ਚੱਲਦੇ ਹੁਣ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਤੋਂ ਆਮ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ । ਇਸੇ ਲੜੀ ਤਹਿਤ ਹੁਣ ਹਵਾਈ ਉਡਾਣਾਂ ਦੇ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਵੀ ਕਾਫ਼ੀ ਰਾਹਤ ਦੇ ਦਿੱਤੀ ਗਈ ਹੈ । ਜਿਸ ਦੇ ਚੱਲਦੇ ਹੁਣ ਲੋਕ ਹਵਾਈ ਸਫਰ ਦਾ ਆਨੰਦ ਮਾਣ ਰਹੇ ਹਨ । ਪਰ ਇਸੇ ਵਿਚਕਾਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਕ ਪਾਇਲਟ ਨੇ ਜਹਾਜ਼ ਉਡਾਣ ਤੋਂ ਇਕ ਅਜਿਹੀ ਵਜ੍ਹਾ ਕਾਰਨ ਇਨਕਾਰ ਕਰ ਦਿੱਤਾ ਜਿਸ ਕਾਰਨ ਯਾਤਰੀਆਂ ਨੂੰ ਹਵਾਈ ਸਫ਼ਰ ਕਰਨ ਲਈ ਆਮ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਇਕ ਪਾਇਲਟ ਤੇ ਵੱਲੋਂ ਰਿਆਤ ਤੋ ਇਸਲਾਮਾਬਾਦ ਲਈ ਇਕ ਜਹਾਜ਼ ਨੂੰ ਉਡਾਉਣ ਤੋਂ ਸਿੱਧੇ ਤੌਰ ਤੇ ਇਨਕਾਰ ਕਰ ਦਿੱਤਾ ਗਿਆ । ਉਨ੍ਹਾਂ ਵੱਲੋਂ ਜਹਾਜ਼ ਉਡਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਮੇਰੀ ਸ਼ਿਫਟ ਖਤਮ ਹੋ ਚੁੱਕੀ ਹੈ , ਇਸਦੇ ਲਈ ਉਹ ਜਹਾਜ਼ ਨਹੀਂ ਉਡਾਉਣਗੇ । ਜਿਸ ਦੇ ਚੱਲਦੇ ਪਾਇਲਟ ਦੇ ਅਜਿਹੇ ਰਵੱਈਏ ਨੂੰ ਵੇਖ ਕੇ ਜਹਾਜ਼ ਵਿੱਚ ਬੈਠੀਆਂ ਸਵਾਰੀਆਂ ਨੇ ਮੌਕੇ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੇ ਹਵਾਈ ਜਹਾਜ਼ ਤੋਂ ਬਾਹਰ ਨਿਕਲਣ ਲਈ ਸਿੱਧੇ ਤੌਰ ਤੇ ਇਨਕਾਰ ਕਰ ਦਿੱਤਾ ।

ਉਥੇ ਹੀ ਪ੍ਰਸ਼ਾਸਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖ਼ਰਾਬ ਮੌਸਮ ਦੇ ਚੱਲਦੇ ਉਨ੍ਹਾਂ ਨੂੰ ਹਵਾਈ ਉਡਾਣ ਰਿਆਦ ਤੋਂ ਦਮਾਮ ਵਿੱਚ ਉਤਾਰਨੀ ਪਈ ਤੇ ਇਸੇ ਦੌਰਾਨ ਜਹਾਜ਼ ਦਾ ਪਾਇਲਟ ਇਸਲਾਮਾਬਾਦ ਚ ਜਹਾਜ਼ ਨੂੰ ਲਿਜਾਣ ਤੋਂ ਇਨਕਾਰ ਕਰਨ ਲੱਗ ਪਿਆ ਤੇ ਕਹਿਣ ਲੱਗਿਆ ਕਿ ਉਸ ਦੀ ਡਿਊਟੀ ਦਾ ਸਮਾਂ ਖ਼ਤਮ ਹੋ ਚੁੱਕਿਆ ਹੈ।

ਪਾਇਲਟ ਦੀਆਂ ਅਜਿਹੀਆਂ ਹਰਕਤਾਂ ਨੂੰ ਵੇਖ ਕੇ ਸਵਾਰੀਆਂ ਦੇ ਵੱਲੋਂ ਮੌਕੇ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ । ਜਿਸ ਦੇ ਚਲਦੇ ਸਥਿਤੀ ਤੇ ਕਾਬੂ ਪਾਉਣ ਲਈ ਹਵਾਈ ਅੱਡੇ ਦੀ ਸੁਰੱਖਿਆ ਨੂੰ ਬੁਲਾਇਆ ਗਿਆ । ਜਿਨ੍ਹਾਂ ਵੱਲੋਂ ਸਥਿਤੀ ਤੇ ਕਾਬੂ ਪਾਇਆ ਗਿਆ ।