ਸੁਪ੍ਰੀਮ ਕੋਰਟ ਤੋਂ ਵਿਦਿਆਰਥੀਆਂ ਬਾਰੇ ਆਈ ਇਹ ਵੱਡੀ ਖਬਰ – ਬੱਚਿਆਂ ਅਤੇ ਮਾਪਿਆਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੇਸ਼ ਭਰ ਵਿੱਚ ਪਿਛਲੇ ਸਾਲ ਤੋਂ ਚੱਲ ਰਹੀ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਉਨ੍ਹਾਂ ਦੀ ਪੜ੍ਹਾਈ ਵਿੱਚ ਕਾਫੀ ਰੁਕਾਵਟਾਂ ਆ ਰਹੀਆਂ ਹਨ। ਸਰਕਾਰ ਵੱਲੋਂ ਵਿਦਿਆਰਥੀਆਂ ਦੀਆਂ ਇਹਨਾਂ ਰੁਕਾਵਟਾਂ ਨੂੰ ਧਿਆਨ ਵਿੱਚ ਰੱਖ ਕੇ ਆਨਲਾਈਨ ਕਲਾਸਾਂ ਜਾਰੀ ਕੀਤੀਆਂ ਗਈਆਂ ਸਨ ਤਾਂ ਜੋ ਬੱਚਿਆਂ ਦੀ ਪੜਾਈ ਲਗਾਤਾਰ ਚਲਦੀ ਰਹੇ। ਉਥੇ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਪ੍ਰੀਖਿਆਵਾ ਲਈਆਂ ਜਾ ਰਹੀਆਂ ਹਨ ਅਤੇ ਸਾਰੀਆਂ ਜਮਾਤਾਂ ਦੇ ਬੱਚਿਆਂ ਨੂੰ ਅਗਲੀਆਂ ਕਲਾਸਾਂ ਵਿੱਚ ਪ੍ਰਮੋਟ ਕਰ ਦਿੱਤਾ ਗਿਆ ਹੈ।

ਸੀ ਬੀ ਐਸ ਈ ਵੱਲੋਂ ਜਿੱਥੇ ਬੋਰਡ ਦੀਆਂ ਕਲਾਸਾਂ ਪੰਜਵੀਂ, ਅੱਠਵੀਂ ਅਤੇ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਉੱਥੇ ਹੀ 12ਵੀ ਕਲਾਸ ਦੇ ਨਤੀਜੇ ਮੁਲਾਂਕਣ ਦੇ ਅਧਾਰ ਤੇ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਬਾਰਵੀਂ ਕਲਾਸ ਦੇ ਨਤੀਜੇ ਨਾਲ ਜੁੜੀ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਰੂਆਤ ਵਿੱਚ ਸੁਪਰੀਮ ਕੋਰਟ ਵੱਲੋਂ CBSE ਅਤੇ CISCE ਸਿੱਖਿਆ ਬੋਰਡਾਂ ਨੂੰ ਮੁਲਾਂਕਣ ਲਈ ਵਿਕਲਪ ਮੁਲੰਕਣ ਮਾਪ-ਦੰਡ ਤਿਆਰ ਕਰਨ ਲਈ ਸੁਪਰੀਮ ਕੋਰਟ ਵੱਲੋਂ 2 ਹਫਤਿਆਂ ਦਾ ਸਮਾਂ ਦਿੱਤਾ ਗਿਆ ਸੀ ਅਤੇ ਇਸ ਵਿਕਲਪ ਨੂੰ ਨਿਰਪੱਖ ਅਤੇ ਢੁਕਵਾਂ ਕਿਹਾ ਹੈ।

ਅੱਜ ਸੁਪਰੀਮ ਕੋਰਟ ਵੱਲੋਂ ਕਈ ਰਾਜਾਂ ਦੇ ਸਿਖਿਆ ਬੋਰਡਾਂ ਨੂੰ 31 ਜੁਲਾਈ ਤੱਕ ਮੁਲਾਂਕਣ ਦੇ ਅਧਾਰ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਰਿਜ਼ਲਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਅਤੇ ਅੰਦਰੂਨੀ ਮੁਲਾਂਕਣ ਨੂੰ ਵੀ 10 ਦਿਨਾਂ ਦੇ ਵਿਚਕਾਰ ਹੀ ਮੁਕੰਮਲ ਕਰਨ ਲਈ ਕਿਹਾ ਹੈ। ਜਸਟਿਸ ਏਐੱਮ ਖਾਨਵਿਲਕਰ ਅਤੇ ਦਿਨੇਸ਼ ਮਹੇਸ਼ਵਰੀ ਦੇ ਬੈਂਚ ਨੇ ਆਖਿਆ ਹੈ ਕਿ ਹਰ ਬੋਰਡ ਵੱਖਰੇ ਵੱਖਰੇ ਤਰੀਕੇ ਨਾਲ ਖੁਦ ਮੁਖਤਿਆਰ ਹੈ ਜਿਸ ਲਈ ਸਾਰਿਆਂ ਨੂੰ ਇਕ ਜਿਹੇ ਮੁਲਾਂਕਣ ਦੇ ਅਧਾਰ ਤੇ ਨਤੀਜੇ ਐਲਾਨ ਕਰਨ ਬਾਰੇ ਨਹੀਂ ਕਿਹਾ ਜਾ ਸਕਦਾ ਇਸ ਲਈ ਹਰ ਸੂਬੇ ਦੇ ਬੋਰਡਾਂ ਨੂੰ ਆਪਣੇ ਤਰੀਕੇ ਨਾਲ ਯੋਜਨਾ ਤਿਆਰ ਕਰਨ ਲਈ ਆਖਿਆ ਹੈ।

ਜਿੱਥੇ ਬੋਰਡ ਦੀਆਂ ਕਈ ਸਾਰੀਆਂ ਪ੍ਰੀਖਿਆਵਾਂ ਰੱਦ ਹੋ ਗਈਆਂ ਸਨ ਉਥੇ ਹੀ ਇਨ੍ਹਾਂ ਪ੍ਰੀਖਿਆਵਾਂ ਦੇ ਰਿਜ਼ਲਟ ਲਈ ਬਹੁਤ ਸਾਰੇ ਬੋਰਡਾਂ ਵੱਲੋਂ ਇਕ ਫਾਰਮੂਲਾ ਤਿਆਰ ਕੀਤਾ ਗਿਆ ਸੀ ਜਿਸ ਨੂੰ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ ਵਿਖਾ ਦਿੱਤੀ ਗਈ ਸੀ।