ਸਿਰਸਾ ਡੇਰੇ ਸਮਰਥਕਾਂ ਨੇ ਲਗਾਏ ਗੰਭੀਰ ਇਲਜਾਮ, ਜੇਲ ਚ ਬੰਦ ਰਾਮ ਰਹੀਮ ਹੈ ਨਕਲੀ- ਅਸਲੀ ਹੋ ਚੁੱਕਾ ਕਿਡਨੇਪ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਹਨ ਜਿੰਨਾ ਵੱਲੋਂ ਲੋਕਾਂ ਦੀ ਰਹਿਨੁਮਾਈ ਕੀਤੀ ਜਾਂਦੀ ਹੈ। ਕਰੋਨਾ ਦੇ ਦੌਰ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਅੱਗੇ ਵਧ ਕੇ ਲੋਕਾਂ ਦੀ ਮਦਦ ਕੀਤੀ ਗਈ ਸੀ ਅਤੇ ਮੁਸ਼ਕਲ ਦੇ ਦੌਰ ਵਿੱਚ ਲੋਕਾਂ ਨੂੰ ਭੋਜਨ ਮੁਹੱਇਆ ਕਰਵਾਇਆ ਗਿਆ। ਕਿਸਾਨੀ ਸੰਘਰਸ਼ ਦੇ ਨਾਲ ਵੀ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ ਅਤੇ ਇਹਨਾਂ ਦੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਉਸ ਸਮੇਂ ਵੀ ਕਿਸਾਨਾਂ ਦੀ ਮਦਦ ਕੀਤੀ ਗਈ ਸੀ। ਬਹੁਤ ਸਾਰੀਆਂ ਸੰਸਥਾਵਾਂ ਜਿਥੇ ਲੋਕਾਂ ਨੂੰ ਸੇਵਾਵਾਂ ਮੁਹਈਆ ਕਰਵਾ ਰਹੀਆਂ ਹਨ ਉਥੇ ਹੀ ਕੁਝ ਸੰਸਥਾਵਾਂ ਮੁਖੀਆਂ ਦੇ ਕਾਰਜਾ ਦੇ ਦੌਰਾਨ ਚਰਚਾ ਵਿੱਚ ਬਣੀਆਂ ਹੋਈਆਂ ਹਨ।

ਹੁਣ ਡੇਰਾ ਸਿਰਸਾ ਦੇ ਸਮਰਥਕਾਂ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਹਨ ਆਖਿਆ ਗਿਆ ਹੈ ਕਿ ਜੇਲ੍ਹ ਵਿੱਚ ਬੰਦ ਰਾਮ ਰਹੀਮ ਨਕਲੀ ਹੈ ਅਤੇ ਅਸਲੀ ਕਿਡਨੈਪ ਹੋ ਚੁੱਕਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਜਿਥੇ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਤੇ ਬਾਹਰ ਭੇਜਿਆ ਗਿਆ ਹੈ ਜੋ ਇਸ ਸਮੇਂ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿਚ ਰਹਿ ਰਿਹਾ ਹੈ।

ਹੁਣ ਡੇਰਾ ਸੱਚਾ ਸੌਦਾ ਦੇ ਕੁਝ ਸਮਰਥਕਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ, ਜੇਲ੍ਹ ਵਿੱਚ ਰਹਿਣ ਵਾਲਾ ਤੇ ਇਸ ਸਮੇਂ ਬਾਹਰ ਆਇਆ ਹੋਇਆ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਰਾਜਸਥਾਨ ਤੋਂ ਕਿਡਨੈਪ ਹੋ ਚੁੱਕਾ ਹੈ ਅਤੇ ਨਕਲੀ ਨੂੰ ਹੁਣ ਡੇਰੇ ਦਾ ਮੁਖੀ ਬਣਾ ਕੇ ਡੇਰੇ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਹੁਣ ਡੇਰਾ ਮੁਖੀ ਦੀ ਗੱਦੀ ਤੇ ਬਿਠਾ ਦਿੱਤਾ ਜਾਵੇਗਾ। ਉਥੇ ਹੀ ਪਟੀਸ਼ਨ ਦਾਇਰ ਕਰਨ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਡੇਰਾ ਮੁਖੀ ਵਿਚ ਕਾਫ਼ੀ ਤਬਦੀਲੀਆ ਦੇਖੀਆਂ ਗਈਆਂ ਹਨ ਜਿਥੇ ਉਨ੍ਹਾਂ ਦੇ ਕੱਦ ਵਿੱਚ 1 ਇੰਚ ਦਾ ਵਾਧਾ ਦੇਖਿਆ ਗਿਆ ਹੈ ਉਥੇ ਹੀ ਪੈਰਾਂ ਦੀਆਂ ਉਂਗਲੀਆਂ ਵਿਚ ਵੀ ਤਬਦੀਲੀ ਆਈ ਹੈ।

ਉਥੇ ਹੀ ਡੇਰਾ ਮੁਖੀ ਦੇ ਨਕਲੀ ਹੋਣ ਦਾ ਸ਼ੱਕ ਉਸ ਸਮੇਂ ਵਧੇਰੇ ਵਧ ਗਿਆ ਜਦੋਂ ਉਨ੍ਹਾਂ ਦੇ ਪੁਰਾਣੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਮਿਲਣ ਲਈ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਨੂੰ ਪਹਿਚਾਣਿਆ ਨਹੀਂ ਗਿਆ ਹੈ। ਇਸ ਕੇਸ ਦੀ ਕੱਲ੍ਹ ਸੁਣਵਾਈ ਜਸਟਿਸ ਕਰਮਜੀਤ ਸਿੰਘ ਵੱਲੋਂ ਕੀਤੀ ਜਾਵੇਗੀ।