ਸਿਰਫ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਕਰਨਗੀਆਂ ਔਰਤਾਂ ਕੰਮ- ਏਥੇ ਸਰਕਾਰ ਨੇ ਲਿਆ ਵੱਡਾ ਫੈਸਲਾ

ਆਈ ਤਾਜ਼ਾ ਵੱਡੀ ਖਬਰ 

ਅਜੋਕੇ ਸਮੇਂ ਵਿਚ ਔਰਤਾਂ ਕਿਸੇ ਨਾਲੋਂ ਘੱਟ ਨਹੀਂ ਹਨ , ਹਰ ਖੇਤਰ ਵਿੱਚ ਔਰਤਾਂ ਵੱਲੋਂ ਮੱਲਾਂ ਮਾਰੀਅਾਂ ਗੲੀਅਾਂ ਹਨ । ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਵੀ ਔਰਤਾਂ ਲਈ ਵੱਖੋ ਵੱਖਰੇ ਐਲਾਨ ਕੀਤੇ ਜਾਂਦੇ ਹਨ । ਇਸੇ ਵਿਚਕਾਰ ਹੁਣ ਔਰਤਾਂ ਲਈ ਸਰਕਾਰ ਵਲੋਂ ਵੱਡਾ ਫੈਸਲਾ ਲਿਆ ਗਿਆ ਹੈ , ਜਿਸ ਦੇ ਚਲਦੇ ਹੁਣ ਕੰਮਕਾਜ਼ੀ ਔਰਤਾਂ ਨੂੰ ਇਕ ਵੱਡੀ ਰਾਹਤ ਮਿਲਣ ਵਾਲੀ ਹੈ। ਦਰਅਸਲ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਕੰਮਕਾਜੀ ਔਰਤਾਂ ਦੇ ਲਈ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਮਹਿਲਾ ਕਰਮਚਾਰੀ ਨੂੰ ਉਸ ਦੀ ਲਿਖਤੀ ਸਹਿਮਤੀ ਤੋਂ ਬਿਨਾਂ ਸਵੇਰੇ ਛੇ ਵਜੇ ਤੋਂ ਪਹਿਲਾਂ ਅਤੇ ਸ਼ਾਮ ਸੱਤ ਵਜੇ ਤੋਂ ਬਾਅਦ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ।

ਇੰਨਾ ਹੀ ਨਹੀਂ ਸਗੋਂ ਉਪਰੋਕਤ ਘੰਟਿਆਂ ਦੌਰਾਨ ਕੰਮ ਕਰਨ ਤੇ ਮੁਫ਼ਤ ਟਰਾਂਸਪੋਰਟ , ਭੋਜਨ ਅਤੇ ਉਚਿਤ ਨਿਗਰਾਨੀ ਪ੍ਰਦਾਨ ਕੀਤੀ ਜਾਵੇ । ਨਾਲ ਹੀ ਯੋਗੀ ਸਰਕਾਰ ਦੇ ਵੱਲੋਂ ਸਾਫ ਤੌਰ ਤੇ ਆਪਣੇ ਹੁਕਮਾਂ ਵਿਚ ਆਖ ਦਿੱਤਾ ਗਿਆ ਹੈ ਕਿ ਜੇਕਰ ਵਿਸ਼ੇਸ਼ ਹਾਲਾਤਾਂ ਵਿੱਚ ਮਹਿਲਾ ਕਰਮਚਾਰੀ ਨੂੰ ਦਫਤਰ ਦੇ ਵਿੱਚ ਰੋਕਿਆ ਗਿਆ ਤਾਂ ਉਸਦੇ ਲਈ ਮਹਿਲਾ ਦੀ ਲਿਖਤੀ ਪ੍ਰਵਾਨਗੀ ਲੈਣੀ ਪਵੇਗੀ । ਜ਼ਿਕਰਯੋਗ ਹੈ ਕਿ ਯੋਗੀ ਸਰਕਾਰ ਦੇ ਵੱਲੋਂ ਇਹ ਵੱਡਾ ਫ਼ੈਸਲਾ ਔਰਤਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਲਿਆ ਗਿਆ ਹੈ ।

ਉਨ੍ਹਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਯੋਗੀ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਉੱਤਰ ਪ੍ਰਦੇਸ਼ ਚ ਕਿਸੇ ਵੀ ਔਰਤ ਨੂੰ ਨਾਈਟ ਸ਼ਿਫਟ ਚ ਕੰਮ ਤੇ ਨਹੀਂ ਬੁਲਾਇਆ ਜਾ ਸਕੇਗਾ ਤੇ ਨਾ ਹੀ ਰਾਤ ਭਰ ਉਸ ਦੇ ਕੋਲੋਂ ਡਿਊਟੀ ਕਰਵਾਈ ਜਾ ਸਕਦੀ ਹੈ । ਯੋਗੀ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਤੇ ਯੂਪੀ ਵਿੱਚ ਵੱਧ ਰਹੇ ਕ੍ਰਾਈਮ ਦੇ ਚੌਲ ਦੀ ਇਹ ਵੱਡਾ ਫੈਸਲਾ ਲਿਆ ਹੈ । ਜ਼ਿਕਰਯੋਗ ਹੈ ਕਿ ਉਹ ਵੀ ਸਰਕਾਰ ਵੱਲੋਂ ਸਪਸ਼ਟ ਰੂਪ ਨਾਲ ਆਖ ਦਿੱਤਾ ਗਿਆ ਹੈ ਕਿ ਇਹ ਸਾਰੇ ਹੁਕਮ ਸਰਕਾਰੀ ਅਦਾਰਿਆਂ ਤੋਂ ਲੈ ਕੇ ਪ੍ਰਾਈਵੇਟ ਅਦਾਰਿਆਂ ਵਿੱਚ ਬਰਾਬਰ ਰੂਪ ਲਾਲ ਲਾਗੂ ਹੋਣਗੀਆਂ ।

ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨਿਯਮਾਂ ਦੇ ਉਲਟ ਕਿਸੇ ਅਦਾਰੇ ਦੇ ਵੱਲੋਂ ਕਾਰਜ ਕੀਤੇ ਜਾਣਗੇ ਤਾਂ ਉਨ੍ਹਾਂ ਉੱਪਰ ਕਾਰਵਾਈ ਵੀ ਕੀਤੀ ਜਾਵੇਗੀ । ਸੋ ਯੋਗੀ ਸਰਕਾਰ ਦੇ ਵੱਲੋਂ ਲਏ ਗਏ ਇਸ ਵੱਡਾ ਫੈਸਲੇ ਬਾਬਤ ਸਾਡੇ ਪਾਠਕਾਂ ਦੀ ਕੀ ਰਾਇ ਹੈ ਸਾਨੂੰ ਲਿਖ ਕੇ ਜ਼ਰੂਰ ਭੇਜੋ ।