ਸਿਆਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ CIA ਨੇ ਕੀਤਾ ਗਿਰਫ਼ਤਾਰ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖ਼ਬਰ ਉੱਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨਾਲ ਜੁੜੀ ਹੋਈ ਹੈ, ਜਿਹਨਾਂ ਨੂੰ ਰਾਤ ਸਮੇਂ ਮੁਹਾਲੀ ਪੁਲੀਸ ਵਲੋਂ ਪਟਿਆਲਾ ਤੋਂ ਗ੍ਰਿਫ਼ਤਾਰ ਕਰਕੇ ਲੈ ਗਈ। ਜਿਸ ਦੀਆਂ ਖਬਰਾਂ ਹਰੇਕ ਚੈਨਲ ਤੇ ਅਖਬਾਰਾਂ ‘ਚ ਛਪੀਆਂ ਹੋਈਆਂ ਵੇਖਣ ਨੂੰ ਮਿਲ ਸਕਦੀਆਂ ਹਨ। ਜਿਸ ਨੂੰ ਲੈ ਕੇ ਚਰਚਾਵਾਂ ਵੀ ਜੋਰਾ ਸ਼ੋਰਾਂ ਤੇ ਹਨ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਹ ਇਥੇ ਆਪਣੇ ਛੋਟੇ ਭਰਾ ਪੱਤਰਕਾਰ ਰਣਜੀਤ ਸਿੰਘ ਗਰੇਵਾਲ ਦੇ ਘਰ ਸਨ, ਜਿਸ ਵੇਲੇ ਪੁਲਿਸ ਆਉਂਦੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਜਾਂਦੀ । ਦੱਸਿਆ ਜਾਂ ਰਿਹਾ ਹੈ ਕਿ ਮੁਹਾਲੀ ਤੋਂ ਆਈ ਪੁਲੀਸ ਟੀਮ ਦੀ ਅਗਵਾਈ ਇੰਸਪੈਕਟਰ ਹਰਮਿੰਦਰ ਸਿੰਘ ਕਰ ਰਹੇ ਸਨ। ਜਿਸ ਸਬੰਧੀ ਉਨ੍ਹਾਂ ਦੱਸਿਆ ਕਿ ਮਾਲੀ ਨੂੰ ਮੁਹਾਲੀ ‘ਚ ਆਈਟੀ ਐਕਟ ਅਧੀਨ ਦਰਜ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕਾਰਨ ਪੰਜਾਬ ਸਿਆਸਤ ਵਿੱਚ ਖ਼ਲਬਾਲੀ ਦਾ ਮਾਹੌਲ ਹੈ । ਜਾਣਕਾਰੀ ਦੇ ਲਈ ਦੱਸਦਈਏ ਕਿ ਉਹ ਕੁਝ ਸਾਲ ਪਹਿਲਾਂ ਪੰਜਾਬ ਦੇ ਸਿੱਖਿਆ ਵਿਭਾਗ ‘ਚੋਂ ਸੇਵਾਮੁਕਤ ਹੋਏ ਸਨ। ਉਧਰ ਭਵਾਨੀਗੜ੍ਹ ਨੇੜਲੇ ਪਿੰਡ ਸਕਰੌਦੀ ਵਾਸੀ ਮਾਲੀ ਇਨ੍ਹੀਂ ਦਿਨੀਂ ਪਰਿਵਾਰ ਸਣੇ ਮੁਹਾਲੀ ਵਿੱਚ ਰਹਿੰਦੇ ਹਨ। ਉਹ ਅਕਸਰ ਹਕੂਮਤਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਉਭਾਰਦੇ ਰਹਿੰਦੇ ਹਨ, ਹਮੇਸ਼ਾ ਉਹ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਲੀਡਰਾਂ ਨੂੰ ਘਿਰਦੇ ਹੋਏ ਨਜ਼ਰ ਆਉਂਦੇ ਸਨ। ਪਹਿਲਾਂ ਉਹ ਅਕਾਲੀ ਸਰਕਾਰ ਤੇ ਹੁਣ ‘ਆਪ’ ਸਰਕਾਰ ਬਾਰੇ ਵੀ ਸ਼ੋਸ਼ਲ ਮੀਡੀਆ ’ਤੇ ਪੋਸਟਾਂ ਪਾਉਂਦੇ ਰਹਿੰਦੇ ਹਨ, ਜਿਸ ਕਾਰਨ ਉਹਨਾਂ ਨੂੰ ਕਈ ਵਾਰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ । ਇਸੇ ਵਿਚਾਲੇ ਉਹਨਾਂ ਦੀ ਗ੍ਰਿਫਤਾਰੀ ਸਬੰਧੀ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਰਾਤ ਵੇਲੇ ਮੋਹਾਲੀ ਪੁਲਿਸ ਦੇ ਵੱਲੋਂ ਉਹਨਾਂ ਦੇ ਘਰ ਤੋਂ ਗਿਰਫ਼ਤਾਰ ਕੀਤਾ ਗਿਆ ਹੈ।