ਆਈ ਤਾਜਾ ਵੱਡੀ ਖਬਰ
ਸ਼ੁਰੂ ਹੋਈ ਮੌਸਮ ਦੀ ਤਬਦੀਲੀ ਦਾ ਅਸਰ ਜਿੱਥੇ ਜਨਵਰੀ ਦੇ ਤੱਕ ਦੇਖਿਆ ਗਿਆ ਹੈ। ਉਥੇ ਹੀ ਮੌਸਮ ਵਿਚ ਕੁਝ ਦਿਨ ਤਬਦੀਲੀ ਹੋਣ ਤੋਂ ਬਾਅਦ ਪਹਿਲਾਂ ਵਾਲਾ ਮੌਸਮ ਇਕ ਵਾਰ ਫਿਰ ਤੋਂ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਜਿੱਥੇ ਲੋਕਾਂ ਨੂੰ ਭਾਰੀ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਲੋਕਾਂ ਨੇ ਗਹਿਰੀ ਧੁੰਦ ਦੇ ਵਿਚ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕੀਤਾ। ਪਹਾੜੀ ਖੇਤਰਾਂ ਵਿਚ ਹੋਣ ਵਾਲੀ ਬਰਫ ਬਾਰੀ ਅਤੇ ਬਰਸਾਤ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੇਖਿਆ ਜਾ ਸਕਦਾ ਹੈ।
ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਹੁਣ ਮੌਸਮ ਵਿਭਾਗ ਵੱਲੋਂ ਫਿਰ ਤੋਂ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਹੁਣ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਅੰਦਰ ਮੁੜ ਤੋਂ ਮੰਗਲ ਵਾਰ ਨੂੰ ਮੌਸਮ ਬਦਲ ਜਾਵੇਗਾ ਅਤੇ ਬੱਦਲ ਦਿਖਾਈ ਦੇਣਗੇ। ਜੋ ਮੁੜ ਤੋਂ ਠੰਡ ਨੂੰ ਦਸਤਕ ਦੇ ਦੇਣਗੇ , ਕਿਉਂਕਿ ਸੂਬੇ ਅੰਦਰ ਹੋਣ ਵਾਲੀ ਬਰਸਾਤ ਕਾਰਨ ਤੇ ਬੱਦਲ ਰਹਿਣ ਕਾਰਨ ਲੋਕਾਂ ਨੂੰ ਫਿਰ ਠੰਡ ਦਾ ਅਹਿਸਾਸ ਹੋਵੇਗਾ।
ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿੱਚ ਤਾਪਮਾਨ 5.6 ਬਿਗਰੀ,ਬਠਿੰਡੇ ਵਿੱਚ 5.6 ਡਿਗਰੀ, ਪਟਿਆਲੇ ਵਿਚ 9.5 ਡਿਗਰੀ ਤੇ ਲੁਧਿਆਣੇ ਵਿਚ 10.3 ਡਿਗਰੀ ਸੈਲਸੀ ਅਸ ਦਰਜ ਕੀਤਾ ਗਿਆ ਹੈ। ਦਿਨ ਤੇ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਦਿਨੇ ਧੁੱਪ ਖਿੜੀ ਰਹੀ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ 9 ਫਰਵਰੀ ਤੋਂ ਬੱਦਲਵਾਈ ਹਾਵੀ ਹੋ ਜਾਵੇਗੀ। 11 ਫਰਵਰੀ ਤੋਂ 13 ਫਰਵਰੀ ਤੱਕ ਬੱਦਲਵਾਈ ਬਣੀ ਰਹੇਗੀ,
ਉਥੇ ਹੀ ਪੰਜਾਬ ਅੰਦਰ ਕਈ ਜਗ੍ਹਾ ਤੇ ਹਲਕੀ ਬਰਸਾਤ ਹੋਵੇਗੀ। ਜਿਸ ਕਾਰਨ ਮੌਸਮ ਵਿਚ ਫਿਰ ਤੋਂ ਤਬਦੀਲੀ ਆ ਜਾਵੇਗੀ। ਐਤਵਾਰ ਨੂੰ ਮੌਸਮ ਸਾਫ਼ ਰਹੇਗਾ , ਪੰਜਾਬ ਅੰਦਰ ਦਿਨ ਤੇ ਰਾਤ ਦੇ ਤਾਪਮਾਨ ਜ਼ਿਆਦਾ ਰਹਿਣਗੇ। ਆਉਣ ਵਾਲੇ ਦਿਨਾਂ ਅੰਦਰ ਮੌਸਮ ਵਿੱਚ ਆਈ ਤਬਦੀਲੀ ਫਿਰ ਤੋਂ ਪੰਜਾਬ ਅੰਦਰ ਠੰਢ ਪੈਦਾ ਕਰ ਦਵੇਗੀ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਸਮੇਂ ਸਮੇਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ।
Previous Postਖੇਤੀ ਕਨੂੰਨਾਂ ਦੇ ਬਾਰੇ ਚ ਹੁਣ ਕੇਂਦਰ ਸਰਕਾਰ ਵਲੋਂ ਆਈ ਇਹ ਵੱਡੀ ਖਬਰ
Next Postਕਨੇਡਾ ਤੋਂ ਆਈ ਇਹ ਵੱਡੀ ਮਾੜੀ ਖਬਰ ਪੰਜਾਬੀ ਭਾਈਚਾਰੇ ਚ ਛਾਈ ਸੋਗ ਦੀ ਲਹਿਰ