ਆਈ ਤਾਜਾ ਵੱਡੀ ਖਬਰ
ਮੌਸਮ ਲਗਾ ਤਾਰ ਅਪਣਾ ਮਿਜ਼ਾਜ ਬਦਲਣ ਚ ਲੱਗਾ ਹੋਇਆ ਹੈ, ਸਵੇਰੇ ਧੁੰਦ, ਦੁਪਹਿਰ ਨੂੰ ਤੇਜ ਧੁੱਪ ਅਤੇ ਰਾਤ ਨੂੰ ਠੰਢੀਆਂ ਹਵਾਵਾਂ, ਹਰਿਆਣਾ ਪੰਜਾਬ ਦੀ ਰਾਜਧਾਨੀ ਚ ਮੌਸਮ ਦਾ ਕੁੱਝ ਅਜਿਹਾ ਹੀ ਰੰਗ ਢੰਗ ਹੈ, ਪਰ ਬਾਕੀ ਜ਼ਿਲ੍ਹਿਆਂ ਚ ਮੌਸਮ ਕੁੱਝ ਵੱਖਰਾ ਹੈ, ਕਿਉਂਕਿ ਇੱਥੇ ਸਾਰਾ ਦਿਨ ਹੀ ਲੋਕਾਂ ਦਾ ਧੁੰਦ ਚ ਨਿਕਲ ਜਾਂਦਾ ਹੈ। ਜਲੰਧਰ, ਲੁਧਿਆਣਾ ਕੁੱਝ ਅਜਿਹੇ ਸ਼ਹਿਰ ਵੀ ਹਨ, ਜਿਥੇ ਸਵੇਰ ਤੌ ਧੁੰਧ ਪਈ ਰਹਿੰਦੀ ਹੈ ਅਤੇ ਲੋਕਾਂ ਨੂੰ ਬਹੁਤ ਘੱਟ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਨੇ। ਠੰਢੀਆਂ ਹਵਾਵਾਂ ਲੋਕਾਂ ਦਾ ਕੰਮ ਕਰਨਾ ਹੋਰ ਮੁ-ਸ਼-ਕਿ-ਲ ਕਰ ਦਿੰਦਿਆ ਨੇ। ਸਵੇਰ ਤੋਂ ਹੀ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਉਥੇ ਹੀ ਮੌਸਮ ਵਿਭਾਗ ਦਾ ਅਲਰਟ ਲੋਕਾਂ ਨੂੰ ਹੋਰ ਮੁ-ਸੀ-ਬ-ਤ ਚ ਪਾ ਸਕਦਾ ਹੈ।
ਮੌਸਮ ਵਿਭਾਗ ਵਲੋ ਜਾਰੀ ਕੀਤਾ ਗਿਆ ਅਲਰਟ ,ਜਿੱਥੇ ਲੋਕਾਂ ਦੀਆਂ ਮੁ-ਸੀ-ਬ-ਤਾਂ ਵਧਾਏਗਾ ਉੱਥੇ ਹੀ ਠੰਡ ਦਾ ਅਹਿਸਾਸ ਵੀ ਕਰਵਾਏਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਚ ਮੀਂਹ ਪੈ ਸਕਦਾ ਹੈ ਅਤੇ ਧੁੰਧ ਵੀ ਬਨੀ ਰਹੇਗੀ, ਵਿਭਾਗ ਨੇ ਮੀਂਹ ਦੇ ਨਾਲ ਨਾਲ ਸੰਘਣੀ ਧੁੰਧ ਦਾ ਵੀ ਜ਼ਿਕਰ ਕੀਤਾ ਹੈ। ਹਲਾਂਕਿ ਫਰਵਰੀ ਦੀ ਸ਼ੁਰੂਆਤ ਚ ਠੰਡ ਘਟੇਗੀ, ਪਰ ਇਹ ਪੂਰਾ ਜਨਵਰੀ ਦਾ ਮਹੀਨਾਂ ਠੰਡਾ ਰਹਿਣ ਵਾਲਾ ਹੈ।
ਦਰਅਸਲ ਪੱਛਮੀ ਪਾਸਿਓਂ ਹਵਾਵਾਂ ਇੱਕ ਵਾਰ ਫਿਰ ਦਸਤਕ ਦੇਣਗੀਆ ਅਤੇ ਮੌਸਮ ਬਦਲੇਗਾ। 23 ਜਨਵਰੀ ਤੋਂ ਇਸਦੀ ਸ਼ੁਰੂਆਤ ਹੋਵੇਗੀ, ਦੋ ਦਿਨ ਮੀਂਹ ਪੈ ਸਕਦਾ ਹੈ,ਅਤੇ ਕੁੱਝ ਲੋਕ ਇਸਦਾ ਆਨੰਦ ਲੈ ਸਕਦੇ ਨੇ ਤੇ ਕੁੱਝ ਇਸਨੂੰ ਮੁ-ਸੀ-ਬ-ਤ ਸਮਝਣਗੇ। ਹਲਾਂਕਿ ਮੌਸਮ ਵਿਭਾਗ ਵਲੋ ਇਹ ਜੌ ਚੇਤਾਵਨੀ ਜਾਰੀ ਕੀਤੀ ਗਈ ਹੈ, ਇਸ ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਠੰਡ ਤੋਂ ਫਰਵਰੀ ਮਹੀਨੇ ਚ ਰਾਹਤ ਮਿਲ ਸਕਦੀ ਹੈ।
ਰਾਜਧਾਨੀ ਚੰਡੀਗੜ੍ਹ ਦੀ ਜੇ ਗਲ ਕੀਤੀ ਜਾਵੇ ਤੇ ਇੱਥੇ ਲੋਕਾਂ ਨੂੰ ਕਾਫ਼ੀ ਰਾਹਤ ਹੈ, ਧੁੱਪ ਨਿਕਲਣ ਤੌ ਬਾਅਦ ਲੋਕਾਂ ਨੂੰ ਕਾਫ਼ੀ ਰਾਹਤ ਮਿਲਦੀ ਹੈ। ਸਵੇਰੇ ਮੌਸਮ ਥੋੜਾ ਠੰਡਾ ਹੁੰਦਾ ਹੈ ਪਰ ਇਹ ਸਹਿਣਯੋਗ ਹੁੰਦਾ ਹੈ, ਸ਼ਾਮ ਨੂੰ ਵੀ ਮੌਸਮ ਆਪਣੇ ਵੱਖਰੇ ਰੂਪ ਚ ਨਜ਼ਰ ਆਉਂਦਾ ਹੈ। ਧੁੱਪ ਚ ਠੰਢੀਆਂ ਹਵਾਵਾਂ ਦਾ ਚਲਣਾ ਲੋਕਾਂ ਨੂੰ ਠੰਡ ਦਾ ਵਿੱਚ ਵਿੱਚ ਅਹਿਸਾਸ ਕਰਵਾ ਜਾਂਦਾ ਹੈ। ਪਰ ਜਲੰਧਰ ਲੁਧਿਆਣਾ ਅਤੇ ਬਾਕੀ ਜ਼ਿਲ੍ਹਿਆਂ ਦੀ ਗਲ ਕੀਤੀ ਜਾਵੇ ਤੇ ਇੱਥੇ ਠੰਡ ਸਿਖਰਾਂ ਤੇ ਹੈ, ਅਤੇ ਲੋਕ ਧੁੱਪ ਨੂੰ ਤਰਸ ਰਹੇ ਨੇ।
Home ਤਾਜਾ ਖ਼ਬਰਾਂ ਸਾਵਧਾਨ : ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ ਪੈ ਸਕਦਾ ਇਹਨਾਂ ਤਰੀਕਾਂ ਨੂੰ ਮੀਂਹ
Previous Postਹੁਣੇ ਹੁਣੇ ਕਿਸਾਨ ਟਰੈਕਟਰ ਰੈਲੀ ਬਾਰੇ ਦਿਲੀ ਤੋਂ ਹੁਣ ਆ ਗਈ ਇਹ ਵੱਡੀ ਖਬਰ
Next Postਕੇਂਦਰ ਸਰਕਾਰ ਤੋਂ ਪੰਜਾਬ ਲਈ ਆਈ ਇਹ ਵੱਡੀ ਮਾੜੀ ਖਬਰ