ਸਾਵਧਾਨ – ਹਾਰਟ ਅਟੈਕ ਆਉਣ ਤੋਂ 1 ਮਹੀਨਾ ਪਹਿਲਾਂ ਸਰੀਰ ਚ ਦਿਖਾਈ ਦੇਣ ਲੱਗ ਜਾਂਦੇ ਹਨ ਇਹ ਲੱਛਣ

ਆਈ ਤਾਜ਼ਾ ਵੱਡੀ ਖਬਰ 

ਜਕੱਲ੍ਹ ਜ਼ਿਆਦਾਤਰ ਲੋਕਾਂ ਦੀਆਂ ਮੌਤਾਂ ਦਿਲ ਦਾ ਦੌਰਾ ਪੈਣ ਦੇ ਕਾਰਨ ਯਾਨੀ ਹਾਰਟ ਅਟੈਕ ਦੇ ਨਾਲ ਹੋ ਰਹੀਆਂ ਹਨ। ਹਾਰਟ ਅਟੈਕ ਹੋਣ ਦੇ ਕਈ ਕਾਰਨ ਹੋ ਸਕਦੇ ਹਨ । ਪਰ ਜਿਸ ਤਰ੍ਹਾਂ ਅੱਜਕੱਲ੍ਹ ਜ਼ਿਆਦਾਤਰ ਲੋਕ ਇਸ ਦੀ ਲਪੇਟ ਵਿਚ ਆਉਣ ਦੇ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਹਨ ਉਸ ਦੇ ਚੱਲਦੇ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਲੋਕਾਂ ਦੇ ਵਿਚ ਬਣਦਾ ਜਾ ਰਿਹਾ ਹੈ । ਹਾਰਟ ਅਟੈਕ ਆਉਣ ਤੋਂ ਪਹਿਲਾਂ ਮਨੁੱਖੀ ਸਰੀਰ ਦੇ ਵਿਚ ਕੁਝ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ । ਮਨੁੱਖੀ ਸਰੀਰ ਵਿੱਚ ਇਹ ਲੱਛਣ ਲਗਭਗ ਇਕ ਮਹੀਨਾ ਪਹਿਲਾਂ ਦਿਖਾਈ ਦੇਣੇ ਸ਼ੁਰ ਹੁੰਦੇ ਹਨ। ਉਹ ਲੱਛਣ ਕਿਹੜੇ ਕਿਹੜੇ ਨੇ ਆਓ ਤੁਹਾਨੂੰ ਵੀ ਵਿਸਤਾਰ ਦੇ ਨਾਲ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ।

ਸਾਹ ਅਤੇ ਤਣਾਅ ਦੀ ਦਿੱਕਤ : ਅੱਜਕੱਲ੍ਹ ਸਾਹ ਅਤੇ ਤਣਾਅ ਦੀ ਦਿੱਕਤ ਵੀ ਹਾਰਟ ਅਟੈਕ ਹੋਣ ਦਾ ਇਕ ਕਾਰਨ ਬਣਦੇ ਜਾ ਰਹੇ ਹਨ । ਜਦ ਮਨੁੱਖ ਨੂੰ ਬੇਵਜ੍ਹਾ ਸਾਹ ਅਤੇ ਤਣਾਅ ਦੀ ਦਿੱਕਤ ਵੱਧਦੀ ਹੈ ਤਾਂ ਇਸ ਦੇ ਨਾਲ ਹਾਰਟ ਅਟੈਕ ਹੋਣ ਦੀਆਂ ਸੰਭਾਵਨਾਵਾਂ ਵੀ ਵਧ ਜਾਂਦੀਆਂ ਹਨ।੨….ਸਰੀਰ ਚ ਵਾਧੂ ਪਸੀਨਾ ਆਉਣਾ : ਜੇਕਰ ਕੰਮ ਕੀਤੇ ਤੋਂ ਬਗੈਰ ਜਾਂ ਫਿਰ ਮਿਹਨਤ ਮਜ਼ਦੂਰੀ ਕੀਤੇ ਤੋਂ ਬਗੈਰ ਸਰੀਰ ਦੇ ਵਿੱਚ ਵਾਧੂ ਪਸੀਨਾ ਆ ਰਿਹਾ ਹੋਵੇ ਤਾਂ ਇਹ ਵੀ ਇਕ ਚਿਤਾਵਨੀ ਹੈ ਕਿ ਸਰੀਰ ਹੁਣ ਬਿਮਾਰੀਆਂ ਦੇ ਨਾਲ ਘਿਰ ਰਿਹਾ ਹੈ ਤਾਂ ਇਸ ਦੇ ਨਾਲ ਵੀ ਹਾਰਟ ਅਟੈਕ ਦੀ ਦਿੱਕਤ ਵਧ ਸਕਦੀ ਹੈ ।

੩,,,ਉਲਟੀ ਆਉਂਣ ਦਿੱਕਤ : ਸਰੀਰ ਦੇ ਵਿੱਚ ਹਾਰਟ ਅਟੈਕ ਆਉਣ ਤੋਂ ਪਹਿਲਾਂ ਪੇਟ ਦਰਦ ਅਤੇ ਉਲਟੀ ਆਉਣ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ ਇਹ ਵੀ ਇੱਕ ਚਿਤਾਵਨੀ ਹੈ ਕਿ ਹਾਰਟ ਅਟੈਕ ਦੀ ਦਿੱਕਤ ਪੈਦਾ ਹੋ ਸਕਦੀ ਹੈ । ੫,,,ਛਾਤੀ ਵਿੱਚ ਦਰਦ ਅਤੇ ਬੇਚੈਨੀ ਦੀ ਦਿੱਕਤ : ਜਦੋਂ ਛਾਤੀ ਵਿਚ ਦਰਦ ਹੋਣੀ ਸ਼ੁਰੂ ਹੋ ਜਾਵੇ , ਜਾ ਬੇਚੈਨੀ ਜਿਹੀ ਮਹਿਸੂਸ ਹੋਣੀ ਸ਼ੁਰੂ ਹੋ ਜਾਵੇ ਤਾਂ ਇਹ ਹਾਰਟ ਅਟੈਕ ਦਾ ਸਭ ਤੋਂ ਵੱਡਾ ਲੱਛਣ ਹੁੰਦੇ ਹਨ । ਇਸ ਦੌਰਾਨ ਛਾਤੀ ਤੇ ਵਿਚ ਬਹੁਤ ਦਰਦ ਹੁੰਦੀ ਹੈ ,ਬੇਚੈਨੀ ਹੁੰਦੀ ਹੈ , ਜਕੜਨ ਮਹਿਸੂਸ ਹੁੰਦੀ ਹੈ। ਜੇਕਰ ਅਜਿਹਾ ਤੁਹਾਨੂੰ ਵੀ ਕਦੇ ਮਹਿਸੂਸ ਹੋਵੇ ਤਾਂ ਇਸ ਸਬੰਧੀ ਤੁਸੀਂ ਜਲਦੀ ਹੀ ਡਾਕਟਰ ਦੇ ਨਾਲ ਸੰਪਰਕ ਕਰੋ ।

੬,,,,ਸਰੀਰ ਦੇ ਹੋਰਨਾਂ ਹਿੱਸਿਆਂ ਦੇ ਵਿਚ ਦਰਦ ਹੋਣੀ ; ਜੇਕਰ ਸਰੀਰ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਦਰਦ ਮਹਿਸੂਸ ਹੁੰਦੀ ਹੈ ਜਾਂ ਸਰੀਰ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਜਕੜਨ ਮਹਿਸੂਸ ਹੁੰਦੀ ਹੈ ਤਾਂ ਇਹ ਵੀ ਇਕ ਚਿਤਾਵਨੀ ਹੈ ਹਾਰਟ ਅਟੈਕ ਹੋਣ ਦੀ । ਕਈ ਵਾਰ ਅਜਿਹੀ ਦਰਦ ਦਿਲ ਤਕ ਪਹੁੰਚ ਜਾਂਦੀ ਹੈ । ਜਿਸ ਕਾਰਨ ਮਨੁੱਖ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ।