ਆਈ ਤਾਜ਼ਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਦੇ ਮਾਹੌਲ ਨੂੰ ਬਦਲਣ ਦੀ ਪੂਰੀ ਤਰਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਇਹ ਗੱਲ ਆਖੀ ਗਈ ਸੀ। ਜਿੱਥੇ ਕਿਹਾ ਸੀ ਕਿ ਹੁਣ ਕੰਮ ਕਰਨ ਦੀ ਵਾਰੀ ਹੈ ਕਿਉਂਕਿ ਅਸੀਂ 70 ਸਾਲ ਪਹਿਲਾਂ ਹੀ ਲੇਟ ਹੋ ਚੁੱਕੇ ਹਨ। ਸਰਕਾਰ ਦੇ ਸੱਤਾ ਵਿਚ ਆਉਣ ਤੇ ਹੀ ਜਿੱਥੇ ਬਹੁਤ ਸਾਰੇ ਐਲਾਨ ਕੀਤੇ ਗਏ ਹਨ। ਉਥੇ ਹੀ ਪੰਜਾਬ ਵਿੱਚ ਹਾਲਾਤਾਂ ਨੂੰ ਕਾਬੂ ਹੇਠ ਰੱਖਣ ਵਾਸਤੇ ਅਤੇ ਅਪਰਾਧੀ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਗਏ ਹਨ। ਹੁਣ ਇਹ ਗਲਤੀ ਕੀਤੇ ਜਾਣ ਤੇ 10 ਹਜ਼ਾਰ ਰੁਪਇਆ ਜ਼ੁਰਮਾਨਾ ਪਹਿਲੀ ਵਾਰ ਵਿੱਚ ਲਗਾਇਆ ਜਾਵੇਗਾ ਅਤੇ 3 ਮਹੀਨੇ ਦੀ ਕੈਦ ਹੋਵੇਗੀ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ।
ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਜਿੱਥੇ ਬਹੁਤ ਸਾਰੇ ਫੈਸਲੇ ਲਏ ਜਾ ਰਹੇ ਹਨ। ਜਿੱਥੇ ਹੁਣ ਲੁਧਿਆਣਾ ਜਿਲ੍ਹਾ ਵਿੱਚ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਿਹਾ ਹੈ ਜਿਸ ਵੱਲੋਂ ਅਮਨ ਅਤੇ ਸ਼ਾਂਤੀ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਜਿਸ ਵੱਲੋਂ ਜ਼ਿਲ੍ਹੇ ਅੰਦਰ ਬੁਲੇਟ ਮੋਟਰਸਾਈਕਲ ਤੇ ਪਟਾਕੇ ਵਜਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿੱਥੇ ਲੁਧਿਆਣਾ ਪੁਲਿਸ ਨੂੰ ਖਾਸ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ, ਜਿਸ ਸਦਕਾ ਉਹ ਨਵੇਂ ਮਾਡਲ ਦੇ ਆਏ ਮੋਟਰਸਾਈਕਲਾਂ ਦੇ ਸਾਈਲੈਂਸਰ ਨੂੰ ਜਾਣ ਸਕਣ, ਕਿਹੜੇ ਸਾਈਲੈਂਸਰ ਅਸਲੀ ਹਨ ਅਤੇ ਕਿਨ੍ਹਾਂ ਨੂੰ ਮੋਡੀਫਾਈਡ ਕੀਤਾ ਗਿਆ ਹੈ।
ਪੁਲਿਸ ਵੱਲੋਂ ਹੁਣ ਜਿਥੇ ਸਕੂਲਾਂ ਅਤੇ ਕਾਲਜਾਂ ਨੂੰ ਦੋ ਹਜ਼ਾਰ ਪੱਤਰ ਜਾਰੀ ਕੀਤੇ ਗਏ ਹਨ, ਜਿੱਥੇ ਇਹ ਦੱਸ ਦਿੱਤਾ ਗਿਆ ਹੈ ਕਿ ਮੋਟਰ ਸਾਇਕਲਾਂ ਦੇ ਪਟਾਕੇ ਵਜਾਉਣ ਵਾਲੇ ਅਤੇ ਮੋਡੀਫਾਈਡ ਸਾਈਲੈਂਸਰ ਸੁਧਾਰਨ ਲਈ 28 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਜਿੱਥੇ ਪਹਿਲਾਂ ਛੇ ਦਿਨਾਂ ਦੀ ਮੁਹਿੰਮ ਚਲਾਈ ਗਈ ਹੈ ਉਥੇ ਹੀ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਹੁਣ ਪੁਲਿਸ ਵੱਲੋਂ ਜਿੱਥੇ ਪਹਿਲੀ ਵਾਰ ਅਜਿਹੇ ਵਹੀਕਲ ਚਲਾਉਣ ਵਾਲਿਆਂ ਦੇ ਉਪਰ ਸਖਤ ਐਕਸ਼ਨ ਲਿਆ ਜਾਵੇਗਾ ਉਥੇ ਹੀ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਕੈਦ ਅਤੇ ਪਹਿਲੀ ਵਾਰ ਵਿੱਚ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ, ਦੂਸਰੀ ਵਾਰ ਇਹ ਗਲਤੀ ਹੋਣ ਤੇ 6 ਮਹੀਨੇ ਦੀ ਕੈਦ ਅਤੇ ਦਸ ਹਜ਼ਾਰ ਦਾ ਚਲਾਨ ਹੋਵੇਗਾ ।
Home ਤਾਜਾ ਖ਼ਬਰਾਂ ਸਾਵਧਾਨ ਸਾਵਧਾਨ : ਜੇ ਕੀਤੀ ਇਹ ਗਲਤੀ ਤਾ ਪਹਿਲੀ ਵਾਰ 10 ਹਜ਼ਾਰ ਜੁਰਮਾਨਾ ਤੇ 3 ਮਹੀਨੇ ਦੀ ਕੈਦ ਹੋਵੇਗੀ
Previous Postਪੰਜਾਬ ਦੇ ਪਿੰਡਾਂ ਚ ਨਹੀਂ ਲਗਣ ਦੇਣਗੇ ਬਿਜਲੀ ਸਮਾਰਟ ਮੀਟਰ – ਇਹਨਾਂ ਵਲੋਂ ਹੋ ਗਿਆ ਐਲਾਨ
Next Postਇੰਡੀਆ ਚ ਫੋਨ ਵਰਤਣ ਵਾਲਿਆਂ ਲਈ ਆ ਰਹੀ ਵੱਡੀ ਖਬਰ – ਹੁਣ ਹੋਣ ਲੱਗਾ ਇਹ ਕੰਮ