ਸਾਵਧਾਨ : ਵਿਆਹ ਕਰਨ ਵਿਦੇਸ਼ ਗਏ ਪ੍ਰੀਵਾਰ ਨਾਲ ਪਿੱਛੋਂ ਪੰਜਾਬ ਚ ਜੋ ਕਾਂਡ ਹੋ ਗਿਆ ਸਭ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ

ਸਾਡਾ ਸਮਾਜ ਇੱਕ ਬਿਹਤਰ ਢੰਗ ਦੇ ਨਾਲ ਬਣਾਈ ਗਈ ਉਹ ਸੁਚਾਰੂ ਪ੍ਰਣਾਲੀ ਹੈ ਜਿਸ ਜ਼ਰੀਏ ਅਸੀਂ ਇਕੱਠੇ ਰਹਿ ਕੇ ਇਕ ਦੂਜੇ ਦੇ ਦੁੱਖ ਸੁੱਖ ਦੇ ਭਾਗੀ ਬਣਦੇ ਹਾਂ। ਪਰ ਸਾਡੇ ਹੀ ਸਮਾਜ ਦੇ ਅੰਦਰ ਕੁਝ ਅਜਿਹੇ ਘੁਣ ਪੈਦਾ ਹੋ ਜਾਂਦੇ ਹਨ ਜੋ ਇਸ ਨੂੰ ਅੰਦਰੋ-ਅੰਦਰੀ ਖੋਖਲਾ ਕਰਦੇ ਰਹਿੰਦੇ ਹਨ। ਇਹ ਸਮਾਜ ਵਿਰੋਧੀ ਅਨਸਰ ਹਮੇਸ਼ਾ ਹੀ ਅਜਿਹੀ ਤਾਕ ਦੇ ਵਿੱਚ ਰਹਿੰਦੇ ਹਨ ਕਿ ਉਹ ਕਦੋਂ ਉਹ ਸਮਾਜ ਨੂੰ ਗਹਿਰੀ ਸੱਟ ਮਾਰ ਸਕਣ। ਇਸ ਵਾਸਤੇ ਉਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।

ਕੁਝ ਅਜਿਹੇ ਸ਼ਾਤਿਰ ਲੋਕ ਵੀ ਹੁੰਦੇ ਹਨ ਜੋ ਕਮਜ਼ੋਰ ਮੌਕੇ ਦੀ ਤਲਾਸ਼ ਵਿੱਚ ਬੈਠੇ ਰਹਿੰਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਉਹ ਮੌਕਾ ਮਿਲਦਾ ਹੈ ਤਾਂ ਉਹ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਇਕ ਅਜਿਹੀ ਹੀ ਬਹੁਤ ਵੱਡੀ ਲੁੱਟ ਦੀ ਵਾਰਦਾਤ ਸੈਕਟਰ 77 ਦੇ ਵਿੱਚ ਵਾਪਰੀ ਹੈ। ਜਿੱਥੇ ਦੇ ਇਕ ਵੱਡੀ ਕੋਠੀ ਦੇ ਵਿੱਚ ਪਾਏ ਹੋਏ ਕੀਮਤੀ ਸਮਾਨ ਨੂੰ ਚੋਰਾਂ ਨੇ ਤਕਰੀਬਨ ਖਾਲੀ ਹੀ ਕਰ ਦਿੱਤਾ। ਮਿਲ ਰਹੀ ਜਾਣਕਾਰੀ ਮੁਤਾਬਕ ਇਥੋਂ ਦੇ ਸੈਕਟਰ 77 ਦਾ ਰਹਿਣ ਵਾਲਾ ਇਕ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਸਮਾਗਮ ਚ ਸ਼ਾਮਲ ਹੋਣ ਲਈ ਕੈਨੇਡਾ ਗਿਆ ਹੋਇਆ ਸੀ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਰਨੈਲ ਸਿੰਘ ਨੇ ਆਖਿਆ ਕਿ ਉਸ ਦਾ ਮਾਮਾ ਦਰਸ਼ਨ ਸਿੰਘ ਜੋ ਕਿ ਗਮਾਡਾ ਵਿਚੋਂ ਸੁਪਰਡੈਂਟ ਰਿਟਾਇਰਡ ਹਨ। ਉਹ ਆਪਣੀ ਪਤਨੀ ਨਾਲ ਆਪਣੇ ਬੱਚਿਆ ਕੋਲ ਕੈਨੇਡਾ ਵਿਖੇ ਆਪਣੀ ਲੜਕੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਅਤੇ ਘਰ ਦੀ ਸੰਭਾਲ ਦਾ ਭਾਰ ਜਰਨੈਲ ਸਿਰ ਸੀ। ਜਦੋਂ ਉਹ ਆਪਣੇ ਮਾਮੇ ਦੇ ਘਰ ਦੀ ਸਫਾਈ ਕਰਵਾਉਣ ਗਿਆ ਤਾਂ ਅੰਦਰ ਜਿੰਦਾ ਟੁੱਟਾ ਹੋਇਆ ਸੀ ਅਤੇ ਸਮਾਨ ਸਾਰਾ ਖਿਲਰਿਆ ਪਿਆ ਸੀ।

ਚੋਰ ਘਰ ਵਿਚੋਂ ਲੈਪਟਾਪ, ਐਲ ਈ ਡੀ, 6 ਜੋੜੀਆਂ ਵਿਦੇਸ਼ੀ, ਆਈਪੈਡ, ਦੋ ਆਈਫੋਨ, ਚਾਰ ਚਾਂਦੀ ਦੀਆਂ ਚੂੜੀਆਂ, ਮਹਿੰਗੇ ਸਪੀਕਰ, ਸੈਂਡਵਿੱਚ ਮੇਕਰ, ਹੈਂਡ ਡਰਾਇਰ, ਅਲਮਾਰੀਆਂ ਵਿੱਚ ਰੱਖੇ ਸੂਟ, ਬੈਡਸ਼ੀਟਾਂ ਅਤੇ ਹੋਰ ਚੀਜ਼ਾਂ ਚੋਰੀ ਕਰਕੇ ਲੈ ਗਏ। ਚੋਰ ਇੰਟਰਨੈਟ ਦੇ ਡਿੱਬੇ ਨੂੰ ਡੀ ਵੀ ਆਰ ਸਮਝ ਕੇ ਆਪਣੇ ਨਾਲ ਲੈ ਗਏ। ਇਸ ਮਾਮਲੇ ਦੇ ਵਿਚ ਸੋਹਾਣਾ ਥਾਣਾ ਦੀ ਪੁਲਸ ਨੇ ਆਈ ਪੀ ਸੀ ਦੀ ਧਾਰਾ 380 ਅਤੇ 457 ਦੇ ਤਹਿਤ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਅਤੇ ਡੀ ਵੀ ਆਰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।