ਆਈ ਤਾਜਾ ਵੱਡੀ ਖਬਰ
ਧੋਖਾਧੜੀ ਦੀਆਂ ਘਟਨਾਵਾਂ ਦੇ ਚਲਦਿਆਂ ਹੋਇਆ ਜਿੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਗੈਰ ਸਮਾਜਿਕ ਅਨਸਰਾਂ ਵੱਲੋਂ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈਣ ਵਾਸਤੇ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ। ਜਿੱਥੇ ਕੁਝ ਲੋਕਾਂ ਵੱਲੋਂ ਦਿਨ-ਦਿਹਾੜੇ ਚੋਰੀ ਠੱਗੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਨਲਾਈਨ ਵੀ ਅਜਿਹੇ ਕਾਂਡ ਕੀਤੇ ਜਾ ਰਹੇ ਹਨ ਜਿਸ ਨਾਲ ਬਹੁਤ ਸਾਰੇ ਲੋਕਾਂ ਦੇ ਖਾਤੇ ਵਿੱਚੋਂ ਲੱਖਾਂ ਰੁਪਏ ਉਡਾ ਲਏ ਜਾਂਦੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਲੋਕਾਂ ਵਿਚ ਡਰ ਦਾ ਮਾਹੌਲ ਵੀ ਪੈਦਾ ਹੋ ਗਿਆ ਹੈ ਅਤੇ ਲੋਕ ਕਿਸੇ ਅਣਜਾਣ ਫੋਨ ਨੂੰ ਚੁੱਕਣ ਤੋਂ ਵੀ ਡਰਦੇ ਹਨ।
ਹੁਣ ਇਥੇ ਮੋਬਾਇਲ ਤੇ ਆਏ ਇਕ ਮੈਸੇਜ ਦੇ ਨਾਲ ਡੇਢ ਲੱਖ ਦੀ ਠੱਗੀ ਵੱਜੀ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਚਕੂਲਾ ਤੋਂ ਸਾਹਮਣੇ ਆਇਆ ਹੈ ਜਿਥੇ ਕੁਝ ਗੈਰ ਸਮਾਜਿਕ ਅਨਸਰਾਂ ਵੱਲੋਂ ਇੱਕ ਵਿਅਕਤੀ ਦੇ ਮੋਬਾਇਲ ਉੱਪਰ ਅਜੇਹਾ ਮੈਸੇਜ ਭੇਜਿਆ ਗਿਆ ਸੀ। ਜਿਸ ਵਿਚ ਉਸ ਨੂੰ ਬਿਜਲੀ ਦੇ ਬਿਲ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਉਸ ਦਾ ਬਿਜਲੀ ਦਾ ਕੁਨੈਕਸ਼ਨ ਰਾਤ ਸਾਢੇ 9 ਵਜੇ ਤੱਕ ਕੱਟੇ ਜਾਣ ਦਾ ਮੈਸੇਜ ਆਇਆ ਸੀ। ਇਹ ਮੈਸਜ ਪੰਚਕੂਲਾ ਦੇ ਰਹਿਣ ਵਾਲੇ ਫੌਜ ਵਿੱਚ ਸੇਵਾ ਮੁਕਤ ਫੌਜੀ ਗੁਰਕੀਰਤ ਸਿੰਘ ਨੂੰ ਆਇਆ ਸੀ।
ਜੋ ਇਸ ਸਮੇਂ ਪੰਚਕੂਲਾ ਸੈਕਟਰ 2 ਦੇ ਵਿੱਚ ਰਹਿ ਰਹੇ ਹਨ। ਉਹਨਾਂ ਦੇ ਮੋਬਾਇਲ ਉਪਰ ਆਏ ਇਸ ਮੈਸੇਜ ਦੇ ਜ਼ਰੀਏ ਉਨ੍ਹਾਂ ਨੂੰ ਬਿਜਲੀ ਦੇ ਬਿਲ ਦਾ ਭੁਗਤਾਨ ਕੀਤੇ ਜਾਣ ਵਾਸਤੇ ਇੱਕ ਲਿੰਕ ਭੇਜਿਆ ਗਿਆ ਸੀ। ਜਿਸ ਵਿੱਚ ਬਿਜਲੀ ਦੇ ਬਿੱਲ ਦਾ ਭੁਗਤਾਨ ਕੀਤੇ ਜਾਣ ਵਾਸਤੇ ਆਖਿਆ ਗਿਆ ਸੀ ਅਤੇ ਉਸ ਐਪ ਨੂੰ ਡਾਊਨਲੋਡ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ।
ਉਸ ਵਿਅਕਤੀ ਵੱਲੋਂ ਜਦੋਂ ਅਜਿਹਾ ਕੀਤਾ ਗਿਆ ਤਾਂ ਉਸ ਦੇ ਵਿੱਚ ਭਰੀ ਗਈ ਜਾਣਕਾਰੀ ਦੇ ਜ਼ਰੀਏ ਉਸ ਦੇ ਬੈਂਕ ਖਾਤੇ ਵਿੱਚੋਂ ਡੇਢ ਲੱਖ ਰੁਪਿਆ ਕੱਟਿਆ ਗਿਆ। ਇਸ ਸਬੰਧੀ ਉਨ੍ਹਾਂ ਵੱਲੋਂ ਆਪਣੇ ਇਲਾਕੇ ਦੇ ਬਿਜਲੀ ਦਫਤਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਅਜਿਹਾ ਕੋਈ ਮੈਸੇਜ ਨਹੀਂ ਭੇਜਿਆ ਜਾਂਦਾ।
Previous Postਪੰਜਾਬ: ਡੇਂਗੂ ਬਿਮਾਰੀ ਤੋਂ ਗ੍ਰਸਤ ਹੋਣ ਕਾਰਨ ਮਾਪਿਆਂ ਦੇ ਇਕਲੋਤੇ ਪੁੱਤ ਨੇ ਤੋੜਿਆ ਦਮ, 2 ਦਿਨ ਪਹਿਲਾਂ ਸੀ ਵਿਆਹ ਦੀ ਵਰੇਗੰਢ
Next Post60 ਗਜ਼ ਦੇ ਮਕਾਨ ਦਾ 21 ਲੱਖ ਦਾ ਬਿੱਲ ਆਇਆ, ਔਰਤ ਨੇ ਢੋਲ ਵਜਾ ਵਜਾ ਕੀਤਾ ਧੰਨਵਾਦ