ਇਹ ਕੰਮ ਕਰਨ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ
ਸੂਬੇ ਅੰਦਰ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਪਹਿਲਾਂ ਵੀ ਸਰਕਾਰ ਵੱਲੋਂ ਬਹੁਤ ਜਿਲਿਆਂ ਦੇ ਵਿੱਚ ਕੋਈ ਨਾ ਕੋਈ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ ਬਹੁਤ ਸਾਰੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਪਣੇ ਜ਼ਿਲ੍ਹਿਆਂ ਦੀ ਹੱਦ ਅੰਦਰ ਲਾਗੂ ਕਰ ਦਿੱਤੇ ਗਏ ਹਨ। ਤਾਂ ਜੋ ਇਨ੍ਹਾਂ ਦਿਨਾਂ ਦੇ ਵਿਚ ਕਿਸੇ ਘਟਨਾ ਨੂੰ ਸ਼-ਰਾ-ਰ- ਤੀ ਅਨਸਰ ਅੰਜਾਮ ਨਾ ਦੇ ਸਕਣ।
ਪਹਿਲਾ ਹੀ ਲੋਕ ਕਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ, ਤੇ ਸੂਬੇ ਅੰਦਰ ਫੈਲੇ ਪਰਾਲੀ ਦੇ ਧੂੰਏਂ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਕਾਰਨ ਬਹੁਤ ਸਾਰੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਵੀ ਦਿੱ- ਕ-ਤ ਆ ਰਹੀ ਹੈ। ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਕੁਝ ਅਹਿਮ ਕਦਮ ਚੁੱਕੇ ਜਾ ਰਹੇ ਹਨ। ਜਿਸ ਦੇ ਕਾਰਨ ਇਸ ਵਾਰ ਪੰਜਾਬ ਦੇ ਵਿੱਚ ਦੀਵਾਲੀ ਦੇ ਮੌਕੇ ਤੇ ਕੁਝ ਜਗ੍ਹਾ ਉੱਤੇ ਪਟਾਕੇ ਚਲਾਉਣ ਤੇ ਮਨਾਹੀ ਕਰ ਦਿੱਤੀ ਗਈ
ਹੈ। ਅਤੇ ਪੰਜਾਬ ਚ ਪਟਾਕੇ ਚਲਾਉਣ ਲਈ ਖਾਸ ਸਮਾਂ ਨਿਰਧਾਰਤ ਕੀਤਾ ਗਿਆ ਹੈ , ਹੁਣ ਪੰਜਾਬ ਸਰਕਾਰ ਨੇ ਪੁਲਿਸ ਨੂੰ ਹੁਕਮ ਦਿੱਤੇ ਹਨ, ਤੇ ਹੁਕਮ ਨਾ ਮੰਨਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਮੰਡੀ ਗੋਬਿੰਦਗੜ੍ਹ ਵਿੱਚ ਵੀ 9 ਨਵੰਬਰ 2020 ਤੋਂ 1 ਜਨਵਰੀ 2021 ਪਟਾਕੇ ਚਲਾਉਣ ਤੇ ਪਾਬੰਦੀ ਰਹੇਗੀ। ਸਰਕਾਰ ਨੇ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੂੰ ਪਾਬੰਦੀ ਦੀ ਉ-ਲੰ-ਘ=ਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਪੰਜਾਬ ਵਿੱਚ ਦੀਵਾਲੀ ਦੇ ਮੌਕੇ ਤੇ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ। ਇਸ ਤਰਾਂ ਹੀ ਗੁਰ ਪੁਰਬ ਮੌਕੇ ਰਾਤ 9 ਵਜੇ ਤੋਂ 10 ਵਜੇ ਤੱਕ ਤੇ ਸਵੇਰ 4-5 ਵਜੇ ਤੱਕ, ਕ੍ਰਿਸਮਸ ਮੌਕੇ ਰਾਤ 11:55 ਤੋਂ 12:30 ਅਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ। ਇੰਨਾ ਮੌਕਿਆਂ ਤੇ ਸਿਰਫ ਗਰੀਨ ਪਟਾਕੇ ਵੀ ਚਲਾਏ ਜਾਣ ਕਿਉਂਕਿ ਇਨ੍ਹਾਂ ਵਿੱਚ ਆਰਸੈਨਿਕ ,ਬੈਰੀਅਰ, ਲੀਥੀਅਮ ਅਤੇ ਲੀਡ ਵਰਗੇ ਰਸਾਇਣ ਨਹੀਂ ਹੁੰਦੇ ,ਜੋ ਵਾਤਾਵਰਨ ਨੂੰ ਘੱਟ ਨੁ-ਕ-ਸਾ- ਨ ਪਹੁੰਚਾਉਂਦੇ ਹਨ। ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Previous Postਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਵੱਡਾ ਅਲਰਟ ਇਸ ਤਰੀਕ ਨੂੰ ਆ ਰਿਹਾ ਮੀਂਹ
Next Postਕਨੇਡਾ ਜਾਣ ਦੇ ਚਾਹਵਾਨ ਲਈ ਖਾਸ ਖਬਰ, ਕਦੇ ਨਹੀਂ ਹੋਵੋਂਗੇ ਰਿਫਿਊਜ ਬਸ ਕਰਨਾ ਪਵੇਗਾ ਇਹ ਕੰਮ