ਆਈ ਤਾਜਾ ਵੱਡੀ ਖਬਰ
ਬਦਲ ਰਿਹਾ ਮੌਸਮ ਜਿਥੇ ਗਰਮੀ ਤੋਂ ਕੁਝ ਰਾਹਤ ਦੇ ਰਿਹਾ ਹੈ ਓਥੇ ਹੀ ਤੇਜ਼ ਹਵਾਵਾਂ ਅਤੇ ਪੈ ਰਿਹਾ ਭਾਰੀ ਮੀਂਹ ਲੋਕਾਂ ਦੇ ਹੱਸਦਿਆਂ ਚਿਹਰਿਆਂ ਤੋਂ ਖੁਸ਼ੀ ਖੋਹ ਕੇ ਲਿਜਾਂਦਾ ਵਿਖਾਈ ਦੇ ਰਿਹਾ ਹੈ। ਕਿਉਕਿ ਜਿਸ ਤਰਾਂ ਭਾਰੀ ਮੀਂਹ ਕਾਰਨ ਹੋਈ ਤਬਾਹੀ ਦੀਆਂ ਤਸਵੀਰਾਂ ਬੀਤੇ ਕੁਝ ਦਿਨਾਂ ਤੋਂ ਸਾਹਮਣੇ ਆ ਰਹੀਆਂ ਹੈ ਸਭ ਨੂੰ ਜਿਥੇ ਹੈਰਾਨ ਤਾਂ ਕਰ ਹੀ ਰਹੀਆਂ ਹੈ । ਓਥੇ ਹੀ ਲੋਕਾਂ ਅੰਦਰ ਇੱਕ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਓਥੇ ਹੀ ਹੁਣ ਇਸੇ ਵਿਚਕਾਰ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ।
ਮੌਸਮ ਵਿਭਾਗ ਨੇ ਹੁਣ ਪੰਜਾਬ ਦੇ ਮੌਸਮ ਨੂੰ ਵੇਖਦੇ ਹੋਏ ਇੱਕ ਵੱਡੀ ਚੇਤਵਾਨੀ ਦਿੱਤੀ ਹੈ । ਮੌਸਮ ਵਿਭਾਗ ਨੇ ਹੁਣ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੇ ਆਸਾਰ ਪ੍ਰਗਟ ਕੀਤੇ ਹੈ । ਇਨ੍ਹਾਂ ਹੀ ਨਹੀਂ ਸਗੋਂ ਪੰਜਾਬ ਦੇ ਕਈ ਜ਼ਿਲਿਆਂ ਦੇ ਵਿੱਚ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ ।
ਜਿਸਦੇ ਚੱਲਦੇ ਹੁਣ ਪੰਜਾਬੀਆਂ ਦੇ ਵਿੱਚ ਕਾਫ਼ੀ ਡਰ ਬਣਦਾ ਜਾ ਰਿਹਾ ਹੈ ਕਿ ਕਿਤੇ ਹੋਰਾਂ ਰਾਜਾਂ ਦੇ ਵਾਂਗ ਪੰਜਾਬ ਦੇ ਵਿੱਚ ਵੀ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਿਸੇ ਪ੍ਰਕਾਰ ਦੀ ਕੋਈ ਤਬਾਹੀ ਨਾ ਮਚਾ ਦੇਣ ।ਹੁਣ ਇਸੇ ਵਿਚਕਾਰ ਮੌਸਮ ਵਿਭਾਗ ਦੀ ਚੇਤਵਾਨੀ ਲੋਕਾਂ ਦੇ ਵਿੱਚ ਇਹ ਡਰ ਹੋਰ ਵੱਧਦਾ ਜਾਂ ਰਿਹਾ ਹੈ । ਜਿਕਰਯੋਗ ਹੈ ਕਿ ਪੰਜਾਬ ਦੇ ਕਈ ਜ਼ਿਲਿਆਂ ਦੇ ਵਿੱਚ ਮੌਸਮ ਵਿਭਾਗ ਨੇ ਯੇੱਲੋ ਅਲਰਟ ਵੀ ਜਾਰੀ ਕੀਤਾ ਹੈ ।
ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਅਗਸਤ ਤੋਂ ਕਈ ਜ਼ਿਲਿਆਂ ਦੇ ਵਿਚ ਤੇਜ਼ ਬਾਰਿਸ਼ ਹੋ ਸਕਦੀ ਹੈ । ਉਹ ਜਿਲੇ ਹਨ ਲੁਧਿਆਣਾ ,ਗੁਰਦਾਸਪੁਰ ,ਹੁਸ਼ਿਆਰਪੁਰ ,ਪਠਾਨਕੋਟ, ਸ੍ਰੀ ਅਨੰਦਪੁਰ ਸਾਹਿਬ ,ਅਤੇ ਪਟਿਆਲਾ । ਜਿਹਨਾਂ ਦੇ ਵਿੱਚ ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਸਮੇਤ ਭਾਰੀ ਬਾਰਿਸ਼ ਹੋਣ ਦੇ ਆਸਾਰ ਜਤਾਏ ਹਨ ਅਤੇ ਇਹਨਾਂ ਜ਼ਿਲਿਆਂ ਦੇ ਵਿੱਚ ਯੇੱਲੋ ਅਲਰਟ ਜਾਰੀ ਕੀਤਾ ਹੈ ।
Previous Postਹੁਣ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਮਾਂ ਬਾਰੇ ਆ ਗਈ ਇਹ ਵੱਡੀ ਖਬਰ , ਸਾਰੇ ਪਾਸੇ ਹੋ ਗਈ ਚਰਚਾ
Next Postਇੰਡੀਆ ਚ 31 ਅਗਸਤ ਲਈ ਹੋ ਗਿਆ ਇਹ ਐਲਾਨ , ਇਹਨਾਂ ਲੋਕਾਂ ਨੂੰ ਹੋਵੇਗਾ ਮੋਟਾ ਫਾਇਦਾ