ਆਈ ਤਾਜਾ ਵੱਡੀ ਖਬਰ
ਪਿਛਲੇ ਕੁਝ ਦਿਨਾਂ ਤੋਂ ਜਿੱਥੇ ਮੌਸਮ ਵਿੱਚ ਆਈ ਤਬਦੀਲੀ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਅੱਜ ਫਿਰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਦੇ ਮੌਸਮ ਵਿੱਚ ਲੋਕਾਂ ਲਈ ਬਿਜਲੀ ਇਨਸਾਨ ਦੀ ਮੁੱਢਲੀ ਲੋੜ ਬਣ ਚੁੱਕੀ ਹੈ। ਜਿਸ ਤੋਂ ਬਿਨਾਂ ਜ਼ਿੰਦਗੀ ਵਿਚ ਕਈ ਕੰਮ ਅਧੂਰੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਇਸ ਬਿਜਲੀ ਨਾਲ ਹੀ ਚਲਦੇ ਹਨ। ਪੰਜਾਬ ਅੰਦਰ ਆਏ ਦਿਨ ਹੀ ਬਿਜਲੀ ਨਾਲ ਸਬੰਧਿਤ ਕੋਈ ਨਾ ਕੋਈ ਸਮੱਸਿਆ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਬਿਜਲੀ ਨਾਲ ਹੋਣ ਵਾਲੇ ਕੰਮ ਕਾਫੀ ਹੱਦ ਤੱਕ ਪ੍ਰਭਾਵਤ ਹੁੰਦੇ ਹਨ। ਕਈ ਵਾਰ ਵੱਖ-ਵੱਖ ਕਾਰਨਾਂ ਕਰਕੇ ਲੋਕਾਂ ਨੂੰ ਬਿਜਲੀ ਸਬੰਧੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਜਿਸਦੇ ਚਲਦੇ ਹੋਏ ਪੰਜਾਬ ਭਰ ਵਿੱਚ ਬਿਜਲੀ ਸਮੱਸਿਆਵਾਂ ਵਿੱਚ ਇਜ਼ਾਫਾ ਹੋ ਗਿਆ ਸੀ। ਬਿਜਲੀ ਸਪਲਾਈ ਪ੍ਰਭਾਵਤ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ।
ਹੁਣ ਪੰਜਾਬ ਵਿੱਚ ਬਿਜਲੀ ਦੇ ਕਟ ਲਗਣ ਬਾਰੇ ਹੋ ਗਿਆ ਹੈ ਇਹ ਐਲਾਨ ਜਿਸ ਬਾਰੇ ਇਹ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਬਿਜਲੀ ਵਿਭਾਗ ਵੱਲੋਂ ਕੁਝ ਕਾਰਨਾਂ ਦੇ ਚਲਦੇ ਹੋਏ ਬਿਜਲੀ ਕੱਟ ਲਗਾਏ ਜਾਣ ਦੇ ਸਮਾਚਾਰ ਸਾਹਮਣੇ ਆਉਂਦੇ ਹਨ। ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਾਹਨੂੰਵਾਲ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਧੀਨ ਸਬ ਡਵੀਜ਼ਨ ਤਿੱਬੜ ਦੇ ਐਸ ਡੀ ਓ ਇੰਜੀ. ਜਸਪਾਲ ਸਿੰਘ ਵੱਲੋਂ ਬਿਜਲੀ ਦੇ ਕੱਟ ਸਬੰਧੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ 220 ਸਬ-ਸਟੇਸ਼ਨ ਤਿੱਬੜ ਦੇ 66 ਕੇ ਵੀ ਬੱਬੇਹਾਲੀ ਤੋਂ ਚੱਲਦੀ ਬਿਜਲੀ ਦੀ ਸਪਲਾਈ ਨੂੰ 8 ਜੂਨ ਨੂੰ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੰਦ ਕੀਤਾ ਜਾ ਰਿਹਾ ਹੈ। ਬਿਜਲੀ ਦੇ ਇਸ ਕੱਟ ਕਾਰਨ 220 ਸਬ-ਸਟੇਸ਼ਨ ਤਿੱਬੜ ਦੇ ਯੂ ਪੀ ਐਸ ਅਤੇ ਏ ਪੀ ਐੱਸ ਤੋਂ ਇਲਾਵਾ ਸਬ ਸਟੇਸ਼ਨ 66 ਕੇ ਵੀ ਬੱਬੇਹਾਲੀ ਤੋਂ ਯੂ ਐਸ ਏ ਪੀ ਐਸ ਅਤੇ ਤਿੱਬੜੀ ਕੈਂਟ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਬਿਜਲੀ ਦੀ ਸਪਲਾਈ ਨੂੰ ਜ਼ਰੂਰੀ ਸਾਂਭ ਸੰਭਾਲ ਅਤੇ ਮੁਰੰਮਤ ਦੇ ਚੱਲਦੇ ਬੰਦ ਕੀਤਾ ਜਾ ਰਿਹਾ ਹੈ।
ਬਿਜਲੀ ਤੇ ਇਨ੍ਹਾਂ ਕੱਟ ਬਾਰੇ ਜਾਣਕਾਰੀ ਬਿਜਲੀ ਬੋਰਡ ਵੱਲੋਂ ਪਹਿਲਾ ਹੀ ਜਾਰੀ ਕੀਤੀ ਗਈ ਹੈ , ਤਾਂ ਜੋ ਏਨਾ ਖੇਤਰਾਂ ਦੇ ਲੋਕ ਪਹਿਲਾ ਹੀ ਆਪਣਾ ਇੰਤਜਾਮ ਕਰ ਸਕਣ। ਉਥੇ ਹੀ ਬਿਜਲੀ ਦੀ ਸਪਲਾਈ ਪ੍ਰਭਾਵਤ ਹੋਣ ਨਾਲ ਬਹੁਤ ਸਾਰੇ ਕਾਰੋਬਾਰਾਂ ਉਪਰ ਵੀ ਅਸਰ ਹੋਵੇਗਾ।
Previous Postਹਨੀਪ੍ਰੀਤ ਬਾਰੇ ਹੁਣ ਹਸਪਤਾਲ ਚੋ ਆਈ ਇਹ ਵੱਡੀ ਖਬਰ ਜਿਥੇ ਰਾਮ ਰਹੀਮ ਦਾਖਲ ਹੈ
Next Postਰਾਤ 2 ਵਜੇ ਪ੍ਰੀਵਾਰ ਦੇ ਉਡੇ ਹੋਸ਼ – ਹੋ ਗਿਆ ਇਹ ਵੱਡਾ ਕਾਂਡ ਪਈਆਂ ਭਾਜੜਾਂ – ਤਾਜਾ ਵੱਡੀ