ਹੁਣੇ ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਜਿਸ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਉਸ ਸਮੇਂ ਤੋਂ ਹੀ ਬਿਜਲੀ ਸਬੰਧੀ ਸ-ਮੱ-ਸਿ-ਆ- ਵਾਂ ਪੇਸ਼ ਆ ਰਹੀਆਂ ਹਨ। ਕਿਸਾਨਾਂ ਵੱਲੋਂ ਰੇਲ ਆਵਾਜਾਈ ਠੱਪ ਕੀਤੀ ਜਾਣ ਕਾਰਨ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਸੂਬੇ ਦੇ ਪਾਵਰ ਪਲਾਂਟਾਂ ਵਿਚ ਕੋਲੇ ਦੀ ਕਿੱ-ਲ- ਤ ਕਾਰਨ ਬਿਜਲੀ ਦੀ ਸਪਲਾਈ ਉਪਰ ਅਸਰ ਪਿਆ ਸੀ। ਜਿਸਦੇ ਚਲਦੇ ਹੋਏ ਪੰਜਾਬ ਭਰ ਵਿੱਚ ਬਿਜਲੀ ਕੱਟਾਂ ਵਿੱਚ ਇਜ਼ਾਫਾ ਹੋ ਗਿਆ ਸੀ।
ਰੇਲ ਆਵਾਜਾਈ ਮੁੜ ਤੋਂ ਬਹਾਲ ਹੋਣ ਕਾਰਨ ਇਹ ਸ-ਮੱ-ਸਿ-ਆ ਦੂਰ ਹੋ ਗਈ ਹੈ। ਬਿਜਲੀ ਸਪਲਾਈ ਪ੍ਰਭਾਵਤ ਹੋਣ ਕਾਰਨ ਲੋਕਾਂ ਨੂੰ ਮੁ-ਸ਼-ਕ- ਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਹੁਣ ਪੰਜਾਬ ਵਿੱਚ ਕੱਲ ਨੂੰ ਕੁਝ ਥਾਵਾਂ ਤੇ ਬਿਜਲੀ ਬੰਦ ਰਹਿਣ ਸਬੰਧੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮਹਾਂਨਗਰ ਲੁਧਿਆਣਾ ਜ਼ਿਲ੍ਹੇ ਵਿੱਚ ਕੱਲ੍ਹ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਜਲੀ ਦੀ ਸਪਲਾਈ ਕੱਲ੍ਹ ਕੁਝ ਜ਼ਰੂਰੀ ਕੰਮਾਂ ਦੀ ਮੁਰੰਮਤ ਦੇ ਚਲਦਿਆਂ ਬੰਦ ਕੀਤੀ ਗਈ ਹੈ।
ਲੁਧਿਆਣਾ ਦਾ 11 ਕੇ.ਵੀ ਫੀਡਰ ਬੰਦ ਰਹੇਗਾ, ਜਿਸ ਦੇ ਚੱਲਦਿਆਂ ਸ਼ਹਿਰ ਦੇ ਕੁਝ ਇਲਾਕਿਆਂ ‘ਚ ਸਵੇਰੇ ਸਾਢੇ 9 ਵਜੇ ਤੋਂ ਸ਼ਾਮ ਸਾਢੇ 4 ਵਜੇ ਤੱਕ ਬਿਜਲੀ ਗੁੱਲ ਰਹੇਗੀ। ਇਸ ਦੌਰਾਨ ਪਿੰਡ ਮਾਂਗਟ, ਢੇਰੀ, ਚੂਹੜਵਾਲ, ਕਨੇਜਾ, ਸਤੋਵਾਲ, ਜਸਵਾਲ ਕਾਲੋਨੀ, ਆਨੰਗ ਵਿਹਾਰ, ਇੰਦਰਾ ਕਾਲੋਨੀ ਅਤੇ ਬਾਵਾ ਕਾਲੋਨੀ, ਸੀਰਾ ਅਤੇ ਇਸ ਦੇ ਨਾਲ ਲੱਗਦੇ ਇੰਡਸਟਰੀਅਲ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ।
ਇਸ ਦੇ ਨਾਲ ਹੀ ਗੁਰਬਚਨ ਨਗਰ, ਸੁੰਦਰ ਨਗਰ, ਗੁਰਮੇਲ ਨਗਰ, ਬਾਪੂ ਐੱਮ.ਕੇ.ਟੀ. ਐੱਮ.ਜੇ.ਕੇ., ਪ੍ਰੇਮ ਨਗਰ, ਕੁੰਤੀ ਨਗਰ, ਸੁਮਨ ਨਗਰ, ਸਤਿਸੰਗ ਘਰ ਲੋਹਰਾ, 33 ਫੁੱਟੀ ਰੋਡ, ਕੇਸ਼ਵ ਨਗਰ, ਸਤਿਗੁਰ ਨਗਰ ਕਰਮਜੀਤ ਨਗਰ ‘ਚ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਦੌਰਾਨ ਮਹਿੰਦਰਾ ਕਾਲੋਨੀ, ਬਾਬਾ ਗੱਜਾ ਜੈਨ ਕਾਲੋਨੀ ਗਲੀ ਨੰਬਰ 1,2,3,4,5,6 ਟਰਾਂਸਪੋਰਟ ਨਗਰ, ਉਦਯੋਗਿਕ ਖੇਤਰ ਏ ਅਤੇ ਨੇੜੇ ਦੇ ਇਲਾਕੇ ਵਿੱਚ ਬਿਜਲੀ ਬੰਦ ਰਹੇਗੀ। ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਪਹਿਲਾਂ ਹੀ ਬਿਜਲੀ ਦੇ ਕੱਟਾਂ ਸੰਬੰਧੀ ਸੂਚਨਾ ਦੇ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਪ੍ਰੇ-ਸ਼ਾ-ਨੀ ਦਾ ਸਾਹਮਣਾ ਨਾ ਕਰਨਾ ਪਵੇ।
Previous Postਹਰਿਆਣਾ ਦੀ ਖੱਟਰ ਸਰਕਾਰ ਦੀ ਛੁੱਟੀ ਕਰਨ ਬਾਰੇ ਆਈ ਇਹ ਵੱਡੀ ਖਬਰ
Next Postਹੁਣੇ ਹੁਣੇ ਕੇਂਦਰ ਦੀ ਕਿਸਾਨਾਂ ਨਾਲ ਚਲ ਰਹੀ ਮੀਟਿੰਗ ਦੇ ਅੰਦਰੋਂ ਆਈ ਇਹ ਵੱਡੀ ਖਬਰ