ਸਾਵਧਾਨ ਪੰਜਾਬ ਚ ਇਥੇ ਸ਼ੁਰੂ ਹੋ ਗਿਆ ਇਹ ਕੰਮ, ਸੰਭਲ ਜਾਵੋ ਕਿਤੇ ਰਗੜੇ ਨਾ ਜਾਇਓ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਭਰ ਵਿੱਚ ਰੋਜ਼ਾਨਾ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਵਿੱਚ ਲੱਖਾਂ ਲੋਕ ਆਪਣੀ ਜਾਨ ਗਵਾ ਦਿੰਦੇ ਹਨ। ਸੜਕ ਆਵਾਜਾਈ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਅਤੇ ਸਮੇਂ-ਸਮੇਂ ਤੇ ਇਨਾਂ ਨਿਯਮਾਂ ਵਿੱਚ ਸੋਧਾਂ ਕੀਤੀਆਂ ਜਾਂਦੀਆਂ ਹਨ ਤੇ ਕਈ ਹੋਰ ਨਵੇਂ ਨਿਯਮ ਲਾਗੂ ਕੀਤੇ ਜਾਂਦੇ ਹਨ। ਜਿੱਥੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਖ਼ਤ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਉਥੇ ਹੀ ਕਈ ਲੋਕ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਣਗਹਿਲੀ ਵਰਤਦੇ ਹਨ ਜਿਸ ਕਾਰਨ ਉਹ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ।

ਟਰੈਫਿਕ ਪੁਲੀਸ ਵੱਲੋਂ ਜੋ ਲੋਕ ਸੜਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਦੇ ਕਾਫੀ ਚਲਾਨ ਕੱਟੇ ਜਾਂਦੇ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਚਲਾਨਾ ਦੀ ਰਕਮ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ।ਪੰਜਾਬ ਵਿੱਚ ਪੈਂਦੇ ਬਲਾਚੌਰ ਸ਼ਹਿਰ ਤੋਂ ਅਜਿਹੀ ਹੀ ਇਕ ਘਟਨਾ ਦੀ ਜਾਣਕਾਰੀ ਸਾਹਮਣੇ ਆਈ ਹੈ। ਬਲਾਚੌਰ ਦੇ ਟਰੈਫਿਕ ਇੰਚਾਰਜ ਏ ਐਸ ਆਈ ਜੋਗਿੰਦਰ ਪਾਲ ਨੇ ਕਿਹਾ ਕਿ ਹੁਣ ਜੋ ਵੀ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਗੇ ਅਤੇ ਮੋਟਰਸਾਈਕਲਾਂ ਤੇ ਟਰੀਪਲ ਸਵਾਰੀ ਤੇ ਬਿਨਾਂ ਕਿਸੇ ਹੈਲਮਟ ਦੇ ਵਾਹਨ ਚਲਾਉਣਗੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹਨਾਂ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਸਪੀਡ ਲਿਮਿਟ ਵਿਚ ਵਾਹਨ ਚਲਾਉਣ ਲਈ ਅਪੀਲ ਕੀਤੀ ਅਤੇ ਖਾਸ ਕਰ ਸ਼ਹਿਰ ਵਿੱਚ ਵੜਦੇ ਸਮੇ ਇਸ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਤਾਂ ਜੋ ਇਲਾਕੇ ਵਿਚ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਤੇ ਰੋਕ ਲਗਾਈ ਜਾ ਸਕੇ। ਓਥੇ ਹੀ ਬਜਾਜ ਮਿਲਨ ਪੈਲੇਸ ਮਹਿੰਦੀਪੁਰ ਜੋ ਕਿ ਬਲਾਚੌਰ ਸ਼ਹਿਰ ਵਿੱਚ ਪੈਂਦਾ ਹੈ ਵਿਚ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਡੀਐਸਪੀ ਤਰਲੋਚਨ ਸਿੰਘ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆ, ਤਿੰਨ ਬਿਨਾਂ ਮਾਸ ਦੇ ਵਾਹਨ ਚਲਾਉਣ ਵਾਲਿਆਂ ਅਤੇ 11 ਓਵਰ ਸਪੀਡ ਵਾਹਨ ਚਾਲਕਾਂ ਦੇ ਵਿਸ਼ੇਸ਼ ਨਾਕਾਬੰਦੀ ਕਰਕੇ ਚਲਾਨ ਕੱਟੇ ਗਏ।

ਟਰੈਫਿਕ ਪੁਲਿਸ ਦੀ ਇਸ ਮੁਹਿੰਮ ਦੌਰਾਨ ਟਰੈਫਿਕ ਵਿੰਗ ਨਵਾਂਸ਼ਹਿਰ ਦੇ ਏ ਐਸ ਆਈ ਕਮਲਜੀਤ ਸਿੰਘ ਵੱਲੋਂ ਸਪੀਡੋਮੀਟਰ ਮਸ਼ੀਨ ਦਾ ਸੜਕ ਕਿਨਾਰੇ ਖਾਸ ਇਸਤੇਮਾਲ ਕੀਤਾ ਗਿਆ। ਏ ਐਸ ਆਈ ਧਨਵੰਤ ਸਿੰਘ ਅਤੇ ਏ ਐਸ ਆਈ ਕੇਵਲ ਰਾਮ ਵੀ ਇਸ ਮੌਕੇ ਤੇ ਮੌਜੂਦ ਸਨ।