ਸਾਵਧਾਨ ਪੰਜਾਬ ਚ ਇਥੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਤੇ ਸਵੇਰੇ ਸੂਰਜ ਚੜਨ ਤੋਂ ਪਹਿਲਾ ਲਈ ਲੱਗ ਗਈ ਇਹ ਪਾਬੰਦੀ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਵਹਿਮ ਇਕ ਅਜਿਹਾ ਰੋਗ ਹੁੰਦਾ ਹੈ , ਜਿਸ ਦਾ ਪੂਰੀ ਦੁਨੀਆਂ ਦੇ ਵਿੱਚ ਕੋਈ ਵੀ ਇਲਾਜ ਨਹੀਂ ਹੁੰਦਾ । ਜਿਸ ਵਿਅਕਤੀ ਨੂੰ ਵੀ ਇਹ ਵਹਿਮ ਨਾਮ ਦਾ ਰੋਗ ਲੱਗਦਾ ਹੈ, ਇਹ ਉਸ ਨੂੰ ਅੰਦਰੋਂ ਹੀ ਅੰਦਰੀ ਖਾਣਾ ਸ਼ੁਰੂ ਕਰ ਦਿੰਦਾ ਹੈ । ਇੱਕ ਵੀ ਵਹਿਮ ਜਦੋਂ ਕਿਸੇ ਵਿਅਕਤੀ ਨੂੰ ਲੱਗਦਾ ਹੈ ਤਾਂ ਦੇਖੋ ਦੇਖੀ ਹੋਰ ਵਹਿਮ ਵਹਿਮਾਂ ਤੇ ਵੀ ਵਿਅਕਤੀ ਯਕੀਨ ਕਰਨਾ ਸ਼ੁਰੂ ਕਰ ਦਿੰਦਾ ਹੈ । ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਬਾਰੇ ਦੱਸਾਂਗੇ ਜਿਸ ਨੂੰ ਤੁਸੀਂ ਸੁਣ ਕੇ ਹੋਵੋਗੇ ਕਿ ਅਜਿਹਾ ਵਹਿਮ ਕਿਵੇਂ ਹੋ ਸਕਦਾ ਹੈ । ਦੱਸ ਦੇਈਏ ਕਿ ਪੰਜਾਬ ਦੇ ਵਿਚ ਇਕ ਅਜਿਹੀ ਜਗ੍ਹਾ ਹੈ ਜਿੱਥੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇਕ ਪਾਬੰਦੀ ਲੱਗ ਜਾਂਦੀ ਹੈ ।

ਦਰਅਸਲ ਇਹ ਢੋਆ ਢੁਆਈ ਤੇ ਪਾਬੰਦੀ ਹੈ ।ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੰਜਾਬ ਤੇ ਜ਼ਿਲਾ ਬਰਨਾਲਾ ਦੇ ਅੰਦਰ ਗਊ ਵੰਸ਼ ਦੀ ਬਿਨਾਂ ਕਿਸੇ ਦਸਤਾਵੇਜ਼ੀ ਸਬੂਤ ਦੇ ਢੋਆ ਢੁਆਈ ਤੇ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊਵੰਸ਼ ਦੀ ਕਿਸੇ ਵੀ ਤਰ੍ਹਾਂ ਦੇ ਨਾਲ ਢੋਆ ਢੁਆਈ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ । ਜੀ ਹਾਂ ਜਿਨ੍ਹਾਂ ਲੋਕਾਂ ਨੇ ਗਊਵੰਸ਼ ਦੀ ਬਿਨਾਂ ਕਿਸੇ ਦਸਤਾਵੇਜ਼ੀ ਕਰਵਾਏ ਹੋਏ ਪਸ਼ੂ ਰੱਖੇ ਹੋਏ ਹਨ , ਉਨ੍ਹਾਂ ਤੇ ਹੁਣ ਸੂਰਜ ਡੁੱਬਣ ਤੋਂ ਬਾਅਦ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਪੂਰਨ ਤੌਰ ਤੇ ਪਾਬੰਦੀ ਹੋਵੇਗੀ ।

ਜ਼ਿਕਰਯੋਗ ਹੈ ਕਿ ਅਜਿਹਾ ਫਰਮਾਨ ਸੁਣਾਉਣ ਦਾ ਅਜਿਹਾ ਮੁੱਖ ਇੱਕ ਕਾਰਨ ਇਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ਦੇ ਵਿਚ ਗਊਵੰਸ਼ ਰੱਖੇ ਹੋਏ ਹਨ ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਦੇ ਦੇ ਕੋਲ ਰਜਿਸਟਰ ਕਰਵਾਉਣਾ ਲਾਜ਼ਮੀ ਹੋਵੇਗਾ ਤਾਂ ਕਿ ਗਊਵੰਸ਼ ਨੂੰ ਲੈ ਕੇ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ।

ਅਜਿਹੀਆਂ ਘਟਨਾਵਾਂ ਲਗਾਤਾਰ ਹੀ ਵਾਪਰ ਰਹੀਆਂ ਸਨ ਜਿਨ੍ਹਾਂ ਤੇ ਠੱਲ੍ਹ ਪਾਉਣ ਦੇ ਲਈ ਹੁਣ ਅਜਿਹਾ ਫੁਰਮਾਨ ਸੁਣਾਇਆ ਗਿਆ ਹੈ ਤੇ ਹੁਣ ਮਿਤੀ 24ਜਨਵਰੀ 2022ਤਕ ਜ਼ਿਲ੍ਹੇ ਭਰ ਦੇ ਵਿੱਚ ਇਹ ਪਾਬੰਦੀਆਂ ਲਾਗੂ ਰਹਿਣਗੀਆਂ। ਇਨ੍ਹਾਂ ਹੁਕਮਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਵੀ ਆਖੀ ਗਈ ਹੈ । ਇਸ ਦੇ ਨਾਲ ਹੀ ਦੱਸ ਦੇਈਏ ਕਿ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ।