ਆਈ ਤਾਜਾ ਵੱਡੀ ਖਬਰ
ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਹੋਣ ਵਾਲੀ ਬਰਸਾਤ ਨੇ ਸਭ ਪਾਸੇ ਜਲ ਥਲ ਕਰ ਦਿੱਤਾ ਹੈ। ਇਸ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਸੜਕੀ ਆਵਾਜਾਈ ਦੌਰਾਨ ਬਰਸਾਤ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਇਹ ਬਰਸਾਤ ਫ਼ਸਲਾਂ ਦੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ , ਉੱਥੇ ਹੀ ਕਈ ਸ਼ਹਿਰਾਂ ਵਿਚ ਕੁਝ ਸਮੇਂ ਦੀ ਹੋਈ ਬਰਸਾਤ ਪ੍ਰਸ਼ਾਸਨ ਵੱਲੋਂ ਕਿਤੇ ਜਾਂਦੇ ਕੰਮਾ ਦੀ ਪੋਲ ਵੀ ਖੋਲ੍ਹ ਰਹੀ ਹੈ। ਜਿੱਥੇ ਕੁਝ ਸਮੇਂ ਦੀ ਬਰਸਾਤ ਕਈ ਦਿਨਾਂ ਤੱਕ ਲਈ ਪਾਣੀ ਖੜ੍ਹੇ ਰਹਿਣ ਦੀ ਵਜ੍ਹਾ ਬਣ ਜਾਂਦੀ ਹੈ। ਜਿਸ ਕਾਰਨ ਕਈ ਬੀ-ਮਾ-ਰੀ-ਆਂ ਵੀ ਪੈਦਾ ਹੁੰਦੀਆਂ ਹਨ।
ਪੰਜਾਬ ਵਿੱਚ ਇਥੇ ਜਾਣ ਬਾਰੇ ਲੋਕ ਇਹ ਖ਼ਬਰ ਵੇਖ ਲੈਣ , ਇੱਥੇ ਮੀਂਹ ਪੈਣ ਦੌਰਾਨ ਸੜਕਾਂ ਦੀ ਕੀ ਸਥਿਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮਹਾਂਨਗਰ ਲੁਧਿਆਣਾ ਦੇ ਵਿਚ ਹੋਈ ਬਰਸਾਤ ਕਾਰਨ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਕੰਮਕਾਜ ਲਈ ਆਉਣ ਜਾਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਸ਼ਹਿਰ ਅੰਦਰ ਬਰਸਾਤ ਹੋਣ ਤੋਂ ਬਾਅਦ ਆਪ ਜਾ ਕੇ ਸੜਕਾਂ ਦਾ ਜਾਇਜ਼ਾ ਲਿਆ ਗਿਆ ਹੈ।
ਜਿੱਥੇ ਉਨ੍ਹਾਂ ਵੱਲੋਂ ਨਿਗਮ ਦੇ ਓ ਐਂਡ ਐਮ ਸੈੱਲ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਅਤੇ ਇਨ੍ਹਾਂ ਪ੍ਰਬੰਧਾਂ ਵਿੱਚ ਕਮੀ ਨੂੰ ਵੇਖਦੇ ਹੋਏ ਮੌਕੇ ਤੇ ਮੌਜੂਦ ਅਧਿਕਾਰੀਆਂ ਦੀ ਚੰਗੀ ਤਰ੍ਹਾਂ ਕਲਾਸ ਲਗਾਈ ਗਈ ਹੈ। ਕਿਉਂਕਿ ਬਰਸਾਤ ਨੂੰ ਲੈ ਕੇ ਸ਼ਹਿਰ ਅੰਦਰ ਪੁਖਤਾ ਇੰਤਜ਼ਾਮ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਉਹ ਖੁਦ ਓ ਐਂਡ ਐਮ ਅਫਸਰਾਂ ਦੀ ਫੌਜ ਲੈ ਕੇ ਸ਼ਹਿਰ ਦੀਆਂ ਸੜਕਾਂ ਤੇ ਨਿਕਲੇ ਅਤੇ ਭਾਰੀ ਬਰਸਾਤ ਦੇ ਦੌਰਾਨ ਹੀ ਆਪ ਗਿਲੇ ਹੋ ਕੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਮੀਂਹ ਦੇ ਪਾਣੀ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਥੇ ਹੀ ਕਮੀ ਪਾਏ ਜਾਣ ਤੇ ਉਨ੍ਹਾਂ ਵੱਲੋਂ ਤੁਰੰਤ ਰਾਹਤ ਦੇ ਕੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। ਦੋ ਦਿਨਾ ਤੋਂ ਹੋਣ ਵਾਲੀ ਬਰਸਾਤ ਕਾਰਨ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Previous Postਹੋ ਜਾਵੋ ਸਾਵਧਾਨ : ਅਚਾਨਕ ਇਥੇ 16 ਸਤੰਬਰ ਤੱਕ ਲਈ ਲਗ ਗਈ ਇਹ ਵੱਡੀ ਪਾਬੰਦੀ
Next Postਹੁਣੇ ਹੁਣੇ ਪੰਜਾਬ ਇਥੇ ਭਾਰੀ ਮੀਂਹ ਨੇ ਮਚਾਈ ਤਬਾਹੀ – ਆਈ ਇਹ ਵੱਡੀ ਮਾੜੀ ਖਬਰ