ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕੇਂਦਰ ਦੇ ਖੇਤੀਬਾਡ਼ੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ । ਪਿਛਲੇ ਦੱਸ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੇ ਸਰਕਾਰ ਤੋਂ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨਾ ਖੇਤੀਬਾਡ਼ੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ । ਪਰ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਲਗਾਤਾਰ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ । ਤੇ ਕਿਸਾਨਾਂ ਦੇ ਵੱਲੋਂ ਵੀ ਸਮੇਂ ਸਮੇਂ ਤੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ । ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਸਕਣ ।
ਇਸ ਵਿਚਕਾਰ ਹੁਣ ਕਿਸਾਨਾਂ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਅਠਾਈ ਨਵੰਬਰ ਤੱਕ ਕਿਸਾਨਾਂ ਦੇ ਲਈ ਇਕ ਵੱਡਾ ਐਲਾਨ ਹੋ ਗਿਆ ਹੈ । ਦਰਅਸਲ ਸੰਗਰੂਰ ਜ਼ਿਲ੍ਹਾ ਮੈਜਿਸਟ੍ਰੇਟ ਰਾਮਵੀਰ ਨੇ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸੰਗਰੂਰ ਅੰਦਰ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ਦੇ ਮਾਲਕ ਨੇ ਹਾਰਵੈਸਟਰ ਕੰਬਾਈਨ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੀ ਖੇਤੀਬਾੜੀ ਵਿਭਾਗ ਰਾਹੀਂ ਆਪ੍ਰੇਸ਼ਨ ਵਰਦੀਨੈੱਸ ਬਾਰੇ ਇੰਸਪੈਕਸ਼ਨ ਕਰਵਾਉਣ ਅਤੇ ਉਸ ਚ ਕੋਈ ਵੀ ਕੰਬਾਈਨ ਹਾਰਵੈਸਟਰ ਸੁਪਰ ਐੱਸ ਐੱਮ ਐੱਸ ਲਗਾਏ ਬਗੈਰ ਨਹੀਂ ਵਰਤਿਆ ਜਾਵੇਗਾ ।
ਉਨ੍ਹਾਂ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਸਾਲ ਦੋ ਹਜਾਰ ਇੱਕੀ ਦੌਰਾਨ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ । ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਝੋਨੇ ਦੀ ਕਟਾਈ ਲਈ ਕੰਬਾਈਨਾਂ ਚੌਵੀ ਘੰਟੇ ਕੰਮ ਕਰਦੀਆਂ ਹਨ । ਰਾਤ ਸਮੇਂ ਕੰਬਾਈਨਾਂ ਅਤੇ ਰਾਤ ਸਮੇਂ ਇਨ੍ਹਾਂ ਕੰਬਾਈਨਾਂ ਦਾ ਉਪਯੋਗ ਕਰਨ ਦੇ ਨਾਲ ਜਾਨੀ ਅਤੇ ਮਾਲੀ ਨੁਕਸਾਨ ਅਤੇ ਦੁਰਘਟਨਾਵਾਂ ਵਾਪਰਨ ਦਾ ਡਰ ਵਧ ਜਾਂਦਾ ਹੈ। ਕੰਬਾਈਨਾਂ ਰਾਤ ਵੇਲੇ ਹਰ ਝੋਨਾ ਜੋ ਕਿ ਚੰਗੀ ਤਰ੍ਹਾਂ ਪਕਿਆ ਨਹੀਂ ਹੁੰਦਾ ।ਜਿਸ ਕਾਰਨ ਹਰਾ ਕੱਟਿਆ ਹੋਇਆ ਝੋਨਾ ਸੁੱਕਣ ਤੇ ਕਾਲਾ ਪੈ ਜਾਂਦਾ ਹੈ ।
ਬਹੁਤ ਸਾਰੀਆਂ ਪੁਰਾਣੀਆਂ ਕੰਬਾਈਨਾਂ ਵੀ ਕਟਾਈ ਕਰਦੀਆਂ ਹਨ ਜਿਸ ਨਾਲ ਝੋਨੇ ਦੀ ਕੁਆਲਟੀ ਕਿਰ ਜਾਂਦਾ ਹੈ । ਅਤੇ ਹੁਣ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਹ ਸਾਰੇ ਹੁਕਮ ਅਠਾਈ ਨਵੰਬਰ ਦੋ ਹਜਾਰ ਇੱਕੀ ਤੱਕ ਲਾਗੂ ਰਹਿਣਗੇ । ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਦੇ ਵੱਲੋਂ ਲੋਕਾਂ ਦੀ ਭਲਾਈ ਅਤੇ ਕਿਸਾਨਾਂ ਦੀ ਭਲਾਈ ਨੂੰ ਦੇਖਦੇ ਹੋਏ ਇਹ ਹੁਕਮ ਜਾਰੀ ਕੀਤਾ ਗਿਆ ਹੈ । ਖੇਤੀਬਾੜੀ ਦੇ ਨਾਲ ਸਬੰਧਤ ਲੋਕਾਂ ਲਈ ਇਹ ਇਕ ਅਹਿਮ ਖਬਰ ਹੈ । ਕਿਉਂਕਿ ਹੁਣ ਸੰਗਰੂਰ ਦੇ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਝੋਨੇ ਦੀ ਕਟਾਈ ਨੂੰ ਲੈ ਕੇ ਹੁਣ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ ।
Previous Postਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਬਾਰੇ ਅਦਾਲਤ ਚੋ ਆਈ ਇਹ ਵੱਡੀ ਖਬਰ
Next Postਇੰਡੀਆ ਚ ਅੰਤਰਾਸ਼ਟਰੀ ਫਲਾਈਟਾਂ ਤੇ ਪਾਬੰਦੀ ਬਾਰੇ ਲਿਆ ਗਿਆ ਇਹ ਫੈਸਲਾ