ਸਾਵਧਾਨ ਪੰਜਾਬ ਚ ਇਥੇ ਇਥੇ ਕੱਲ੍ਹ ਨੂੰ ਲਗੇਗਾ 31 ਘੰਟਿਆਂ ਦਾ ਲੰਮਾ ਬਿਜਲੀ ਕੱਟ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਲੰਮੇ ਸਮੇਂ ਤੋਂ ਪ੍ਰਸ਼ਾਸਨ ਦੇ ਵੱਲੋਂ ਬਿਜਲੀ ਸਬੰਧੀ ਦਿੱਕਤ ਆ ਦੂਰ ਕਰਨ ਲਈ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਉਂਕਿ ਇੰਡਸਟਰੀ ਦੇ ਵਿੱਚ ਵਾਧਾ ਹੋਣ ਕਾਰਨ ਬਿਜਲੀ ਦੀ ਜ਼ਰੂਰਤ ਵੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਕਾਰਨ ਕਈ ਤਾਂ ਸਾਹਮਣੇ ਆਉਂਦੀਆਂ ਹਨ। ਪਰ ਹੁਣ ਪ੍ਰਸ਼ਾਸਨ ਦੇ ਵੱਲੋਂ ਬਿਜਲੀ ਸਬੰਧੀ ਆ ਰਹੀਆਂ ਦਿੱਕਤਾਂ ਦੇ ਕਾਰਨ ਇਹ ਇੱਕ ਵੱਡਾ ਫ਼ੈਸਲਾ ਲਿਆ ਗਿਆ। ਜਿਸ ਦੇ ਕਾਰਨ ਇਨ੍ਹਾਂ ਇਲਾਕਿਆਂ ਦੇ ਵਿੱਚ ਕੁੱਝ ਦਿੱਕਤਾਂ ਤੋਂ ਬਾਅਦ ਵੱਡੀ ਰਾਹਤ ਮਿਲੇਗੀ। ਇਸ ਲਈ ਜੇਕਰ ਤੁਸੀਂ ਇਨ੍ਹਾਂ ਇਲਾਕਿਆਂ ਨਾਲ ਸੰਬੰਧ ਰੱਖਦੇ ਹੋ ਤਾਂ ਇਹ ਤੁਹਾਡੇ ਲਈ ਮਹੱਤਵਪੂਰਣ ਜਾਣਕਾਰੀ ਹੋ ਸਕਦੀ ਹੈ।

ਆਉਣ ਵਾਲੇ ਕੁਝ ਦਿਨਾਂ ਵਿਚ ਜਲੰਧਰ ਫੋਕਲ ਪੁਆਇੰਟ ਦੇਂਸੀ ਕਲਾ ਦੇ ਕੁਝ ਇਲਾਕਿਆਂ ਦੇ ਵਿਚ ਬਿਜਲੀ ਦਾ ਕੱਟ ਰਹੇਗਾ। ਇਹ ਕੱਟ 60 ਕੇਵੀ ਪਾਵਰਗ੍ਰਿਡ ਦੇ ਨਿਰਮਾਣ ਦੇ ਚੱਲਦਿਆਂ ਲਗਾਏ ਗਏ ਹਨ। ਦਰਅਸਲ ਇਹ ਬਿਜਲੀ ਦਾ ਕੱਟ ਤਕਰੀਬਨ ਕੱਤੀ ਘੰਟਿਆਂ ਦਾ ਹੋ ਸਕਦਾ ਹੈ ਅਤੇ ਇਹ ਹਫ਼ਤੇ ਦੇ ਅਖੀਰਲੇ ਦੋ ਦਿਨਾਂ ਵਿੱਚ ਲੱਗਿਆ ਕਰੇਗਾ। ਦੱਸ ਦਈਏ ਕਿ ਇਸ ਦੌਰਾਨ ਫੋਕਲ ਪੁਆਇੰਟ ਦੀ ਇੰਡਸਟਰੀ ਵਿਚ ਕੁਝ ਕੰਮ ਵੀ ਠੱਪ ਰਹੇਗਾ। ਇਸ ਤੋਂ ਇਲਾਵਾ ਜ਼ਿਆਦਾਤਰ ਇਹ ਘੱਟ ਸ਼ਨੀਵਾਰ ਰਾਤ ਦੇ ਸਮੇਂ ਅਤੇ ਐਤਵਾਰ ਦੇ ਦਿਨ ਦੇ ਸਮੇਂ ਰਹੇਗਾ।

ਦੱਸ ਦਈਏ ਕਿ ਪਿਛਲੇ ਹਫ਼ਤੇ ਦੇ ਅਖੀਰਲੇ ਦਿਨ ਸ਼ਨੀਵਾਰ ਰਾਤ ਬਲੈਕ-ਆਊਟ ਰਿਹਾ ਸੀ ਜਿਸ ਸਮੇਂ ਪੁਲਿਸ ਇਲਾਕੇ ਦੇ ਹਰ ਚੌਂਕ ਵਿੱਚ ਗਸ਼ਤ ਕਰ ਰਹੀ ਸੀ। ਇਸ ਤੋਂ ਇਲਾਵਾ ਇਸ ਸਬੰਧੀ ਜਾਣਕਾਰੀ ਪਾਵਰਕਾਮ ਦੇ ਡਿਪਟੀ ਚੀਫ਼ ਇੰਜਨੀਅਰਿੰਗ ਹਰਜਿੰਦਰ ਸਿੰਘ ਬਾਂਸਲ ਵੱਲੋਂ ਦਿੱਤੀ ਗਈ ਅਤੇ ਕਿਹਾ ਕਿ ਫੋਕਲ ਪੁਆਇੰਟ ਵਿੱਚ ਨਵੇਂ ਗਰਿੱਡ ਦਾ ਨਿਰਮਾਣ ਚੱਲ ਰਿਹਾ ਹੈ ਇਸ ਨਿਰਮਾਣ ਨਾਲ ਇੰਡਸਟਰੀ ਨੂੰ ਨਵੇ ਕੁਨੈਕਸ਼ਨ ਅਸਾਨੀ ਨਾਲ ਮਿਲਣਗੇ।

ਇਸ ਮੌਕੇ ਤੇ ਜਾਣਕਾਰੀ ਦਿੱਤੀ ਕਿ ਇੰਡਸਟਰੀ ਦੇ ਨਾਲ ਲਗਦੇ ਇਲਾਕੇ ਦਾਦਾ ਕਾਲੋਨੀ, ਸਈਪੁਰ, ਟਰਾਂਸਪੋਰਟ ਨਗਰ, ਸੈਣੀ ਕਲੋਨੀ, ਸੰਜੇ ਗਾਂਧੀ ਨਗਰ ਅਤੇ ਗਦੱਈਪੁਰ ਇਲਾਕਿਆਂ ਵਿਚ ਬਿਜਲੀ ਦੇ ਕੱਟ ਰਹਿਣਗੇ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਘੱਟ ਜ਼ਿਆਦਾਤਰ ਸ਼ਨੀਵਾਰ ਦਿਨ 12 ਵਜੇ ਤੋਂ ਲੈ ਕੇ ਐਤਵਾਰ ਰਾਤ 7 ਵਜੇ ਤਕ ਰਹਿ ਸਕਦੇ ਹਨ।