ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਬਿਜਲੀ ਸੰਕਟ ਹੁਣ ਇੱਕ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ । ਹਰ ਰੋਜ਼ ਪੰਜਾਬ ਦੇ ਵਿੱਚ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ । ਜਿਸ ਕਾਰਨ ਹੁਣ ਪੰਜਾਬੀ ਪੱਖੀਆ ਝੱਲਣ ਨੂੰ ਮਜਬੂਰ ਹੋ ਚੁੱਕੇ ਹਨ । ਹਾਲਾਂਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਬਿਜਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਵਾਅਦੇ ਅਤੇ ਐਲਾਨ ਕੀਤੇ ਜਾ ਰਹੇ ਹਨ । ਪਰ ਜਿਸ ਤਰ੍ਹਾਂ ਪੰਜਾਬ ਵਿੱਚ ਬਿਜਲੀ ਸੰਕਟ ਅਤੇ ਕੋਲੇ ਦੀ ਘਾਟ ਪਾਈ ਜਾ ਰਹੀ ਹੈ ਉਸ ਦੇ ਚਲਦੇ ਹੁਣ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ ਜਿਸ ਕਾਰਨ ਵਧ ਰਹੀ ਗਰਮੀ ਦੇ ਮੌਸਮ ਵਿੱਚ ਆਮ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਉਥੇ ਹੀ ਬਿਜਲੀ ਦੀ ਘਾਟ ਕਾਰਨ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਲੋਕ ਦੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ । ਇਸੇ ਵਿਚਕਾਰ ਹੁਣ ਬਿਜਲੀ ਦੇ ਲੰਬੇ ਕੱਟਾਂ ਸਬੰਧੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿੱਚ ਹੁਣ ਛੇ ਘੰਟੇ ਦਾ ਬਿਜਲੀ ਦਾ ਲੰਬਾ ਕੱਟ ਲੱਗਣ ਜਾ ਰਿਹਾ ਹੈ । ਦੱਸ ਦੇਈਏ ਕਿ ਜਲੰਧਰ ‘ਚ ਇਹ ਬਿਜਲੀ ਬੰਦ ਹੋਣ ਸਬੰਧੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੂਰੇ ਛੇ ਘੰਟੇ ਯਾਨੀ ਕਿ ਸਵੇਰ ਦੇ ਦਸ ਵਜੇ ਤੋਂ ਬਿਜਲੀ ਬੰਦ ਰਹੇਗੀ । ਜਿਸ ਕਾਰਨ ਹੁਣ ਜਲੰਧਰ ਵਾਸੀਆਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਕੁਝ ਖੇਤਰਾਂ ਵਿੱਚ ਬਿਜਲੀ ਦੀ ਜ਼ਰੂਰੀ ਮੁਰੰਮਤ ਕਰਕੇ ਕੱਲ੍ਹ ਯਾਨੀ ਬੁੱਧਵਾਰ ਨੂੰ ਬਿਜਲੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ । ਜਿਸ ਦੇ ਚਲਦੇ ਹੁਣ ਜਲੰਧਰ ਦੇ ਕਈ ਨਾਮਵਰ ਇਲਾਕੇ ਜਿਵੇਂ ਗੁਰੂ ਅਮਰਦਾਸ ਨਗਰ , ਨਿਊ ਗੁਰੂ ਅਮਰਦਾਸ, ਬੈਂਕ ਕਲੋਨੀ , ਅਸ਼ੋਕ ਵਿਹਾਰ , ਸਰਾਭਾ ਨਗਰ , ਅੰਮ੍ਰਿਤ ਬਿਹਾਰ ਵਰਗੇ ਇਲਾਕਿਅਾ ਵਿੱਚ ਬਿਜਲੀ ਦੀ ਚੱਲ ਰਹੀ ਮੁਰੰਮਤ ਕਾਰਨ ਹੁਣ ਬਿਜਲੀ ਬੰਦ ਰਹੇਗੀ ।
ਜਿਸ ਦੀ ਜਾਣਕਾਰੀ ਖੁਦ ਐਸਡੀਐਮ ਬਲਬੀਰ ਸਿੰਘ ਦੇ ਵੱਲੋਂ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਬਿਜਲੀ ਬੰਦ ਹੋਣ ਦੇ ਐਲਾਨ ਤੋਂ ਬਾਅਦ ਹੁਣ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਸਕਦਾ ਹੈ , ਕਿਉਂਕਿ ਏਨਾ ਲੰਬਾ ਬਿਜਲੀ ਦਾ ਕਟ ਲੋਕਾਂ ਦੀਅਾਂ ਮੁਸ਼ਕਲਾਂ ਇਸ ਗਰਮੀ ਦੇ ਮੌਸਮ ਵਿੱਚ ਵਧਾ ਦੇਵੇਗਾ ।
Previous Postਪੰਜਾਬ:ਇਥੇ ਪੇਪਰ ਦੇਕੇ ਆ ਰਹੇ ਵਿੱਦਿਆਰਥੀਆਂ ਨੂੰ ਏਦਾਂ ਮਿਲੀ ਮੌਤ, ਪਰਿਵਾਰ ਚ ਪਿਆ ਮਾਤਮ ਰੋ ਰੋ ਹੋਏ ਬੇਹਾਲ
Next Postਜੇਲ ਚ ਬੰਦ ਸਰਸਾ ਡੇਰਾ ਮੁਖੀ ਰਾਮ ਰਹੀਮ ਬਾਰੇ ਕੋਰਟ ਚੋ ਆਈ ਇਹ ਵੱਡੀ ਤਾਜਾ ਖਬਰ