ਸਾਵਧਾਨ : ਪੰਜਾਬ ਚ ਇਥੇ 25 ਜੂਨ ਤੱਕ ਲਈ ਲਾਗੂ ਹੋਏ ਇਹ ਸਰਕਾਰੀ ਹੁਕਮ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਮਾਰਚ ਤੋਂ ਸ਼ੁਰੂ ਹੋਈ ਕਰੋਨਾ ਕਾਰਨ ਦੇਸ਼ ਵਿਚ ਤਾਲਾਬੰਦੀ ਕਰ ਦਿੱਤੀ ਗਈ ਸੀ ਤਾਂ ਜੋ ਲੋਕਾਂ ਨੂੰ ਇਸ ਦੀ ਚਪੇਟ ਵਿੱਚ ਆਉਣ ਤੋਂ ਬਚਾਇਆ ਜਾ ਸਕੇ। ਕਰੋਨਾ ਨਾਲ ਹੁਣ ਤੱਕ ਬਹੁਤ ਜਾਨਾਂ ਜਾ ਚੁੱਕੀਆਂ ਹਨ ਅਤੇ ਸਰਕਾਰ ਵੱਲੋਂ ਕਰੋਨਾ ਦੇ ਇਸ ਵਧਦੇ ਪ੍ਰਭਾਵ ਨੂੰ ਦੇਖ ਕੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਅਤੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹੌਲੀ ਹੌਲੀ ਕਰੋਨਾ ਕੇਸਾਂ ਵਿਚ ਆ ਰਹੀ ਗਿਰਾਵਟ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹਨਾਂ ਪਾਬੰਦੀਆਂ ਉਪਰ ਕਾਫੀ ਛੋਟਾਂ ਵੀ ਦਿੱਤੀਆ ਜਾ ਰਹੀਆਂ ਹਨ ਅਤੇ ਸਮੇਂ-ਸਮੇਂ ਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਵਿਚ ਵੱਖ-ਵੱਖ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਕਰੋਨਾ ਦੀ ਸਥਿਤੀ ਦੇ ਅਨੁਸਾਰ ਫ਼ੈਸਲੇ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

ਇਸ ਮਹਾਮਾਰੀ ਦੇ ਮਾਮਲਿਆਂ ਵਿਚ ਕਮੀ ਦਰਜ ਕੀਤੀ ਜਾ ਰਹੀ ਹੈ ਅਤੇ ਇਸ ਦੇ ਚਲਦਿਆਂ ਹੀ ਸੂਬਾ ਸਰਕਾਰ ਦੁਆਰਾ ਸਿਨੇਮਾ ਘਰ, ਜਿਮ,ਅਜਾਇਬ ਘਰ, ਕੌਫੀ ਸ਼ੋਪਸ, ਰੈਸਟੋਰੈਂਟ, ਕੈਫ਼ੇ,ਫਾਸਟ ਫੂਡ ਆਉਟਲੈਟ ਆਦਿ ਥਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ 50 ਫੀਸਦੀ ਦੀ ਸਮਰੱਥਾ ਦੇ ਅਨੁਸਾਰ ਖੋਲਣ ਆਗਿਆ ਦਿੱਤੀ ਗਈ ਹੈ ਅਤੇ ਇਨ੍ਹਾਂ ਜਗਾਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹੋ ਰਹੇ ਕਰੋਨਾ ਟੀਕਾਕਰਨ ਦੀ ਘੱਟ ਤੋਂ ਘੱਟ ਇਕ ਖੁਰਾਕ ਜ਼ਰੂਰੀ ਲਗਾਉਣੀ ਪਵੇਗੀ।

ਉਥੇ ਹੀ ਅੰਤਿਮ ਸੰਸਕਾਰ, ਵਿਆਹ ਅਤੇ ਕਈ ਹੋਰ ਜ਼ਰੂਰੀ ਸਮਾਗਮਾਂ ਵਿਚ ਹੋਣ ਵਾਲੇ ਇਕੱਠ ਦੀ ਗਿਣਤੀ ਨੂੰ ਵੀ ਵਧਾ ਦਿੱਤਾ ਗਿਆ ਹੈ। ਜਿੱਥੇ ਪਹਿਲਾਂ ਕਿਸੇ ਵੀ ਸਮਾਗਮ ਵਿੱਚ 20 ਵਿਅਕਤੀਆਂ ਦੀ ਇਜਾਜ਼ਤ ਸੀ। ਉਥੇ ਹੀ ਇਹ ਗਿਣਤੀ 50 ਕਰ ਦਿੱਤੀ ਗਈ ਹੈ । ਏ ਸੀ ਬੱਸਾਂ ਵਿੱਚ ਵੀ 50 ਫੀਸਦੀ ਸਵਾਰੀਆਂ ਬੈਠਣ ਦੀ ਇਜਾਜ਼ਤ ਮਿਲੀ ਹੈ ਜਦ ਕਿ ਨਾਨ ਏ ਸੀ ਬੱਸਾਂ ਵਿੱਚ ਬੱਸ ਦੀ ਸਮਰੱਥਾ ਦੇ ਅਨੁਸਾਰ ਸਵਾਰੀਆਂ ਬੈਠ ਸਕਦੀ ਹੈ ਹਨ।

ਕਰੋਨਾ ਕੇਸਾਂ ਵਿੱਚ ਆਈ ਇਸ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੁਧਿਆਣਾ ਦੇ ਪ੍ਰਸ਼ਾਸ਼ਨ ਨੇ ਵੀ ਜਿੱਥੇ ਜ਼ਿਲ੍ਹੇ ਵਿੱਚ ਲੱਗੇ ਕਰਫਿਊ ਨੂੰ 25 ਜੂਨ ਤੱਕ ਹੋਰ ਵਧਾ ਦਿੱਤਾ ਗਿਆ ਹੈ ਉੱਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਕਾਫੀ ਛੋਟਾਂ ਵੀ ਪਰਦਾਨ ਕੀਤੀਆਂ ਹਨ। ਜੋ ਵੀ ਜ਼ਰੂਰੀ ਸਰਗਰਮੀਆਂ ਹੋਣਗੀਆਂ ਉਨ੍ਹਾਂ ਨੂੰ ਬਿਨਾਂ ਕਿਸੇ ਰੁ-ਕਾ-ਵ-ਟ ਤੋਂ ਕਰਫਿਊ ਦੇ ਦੌਰਾਨ ਵੀ ਛੋਟ ਪ੍ਰਾਪਤ ਹੋਵੇਗੀ। ਲੁਧਿਆਣਾ ਜਿਲੇ ਵਿੱਚ ਰਾਤ ਦੇ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਐਤਵਾਰ ਨੂੰ ਲੱਗ ਰਹੇ ਕਰਫਿਊ ਦਾ ਟਾਈਮ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਦਾ ਹੋਵੇਗਾ।