ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੇ ਮਾਮਲੇ ਪੂਰੇ ਵਿਸ਼ਵ ਦੇ ਵਿੱਚ ਪਹਿਲਾਂ ਵਾਂਗ ਬੜੀ ਤੇਜ਼ੀ ਦੇ ਨਾਲ ਵਧਦੇ ਜਾ ਰਹੇ ਹਨ। ਫਿਲਹਾਲ ਹੁਣ ਤੱਕ ਕਿਸੇ ਵੀ ਵੈਕਸੀਨ ਜਾਂ ਟੀਕੇ ਦਾ ਨਿਰਮਾਣ ਨਾ ਹੋ ਸਕਣ ਕਰਕੇ ਇਸ ਲਾਗ ਦੀ ਬਿਮਾਰੀ ਦੇ ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਉੱਪਰ ਰੋਕ ਨਹੀਂ ਲਗਾਈ ਜਾ ਸਕੀ। ਸੰਸਾਰ ਦੇ ਵਿੱਚ ਵੱਖ-ਵੱਖ ਦੇਸ਼ ਇਸ ਦੇ ਖ਼ਤਰੇ ਨੂੰ ਘੱਟ ਕਰਨ ਲਈ ਯਤਨ ਕਰ ਰਹੇ ਹਨ। ਕੈਨੇਡਾ ਦੇ ਵਿੱਚ ਇਸ ਬਿਮਾਰੀ ਦੇ ਨਾਲ ਸੰਕ੍ਰਮਿਤ ਹੋਏ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਜਾਰੀ ਹੈ।
ਜਿਸ ਨੂੰ ਦੇਖਦਿਆਂ ਕੈਨੇਡਾ ਦੇ ਵੱਖ ਵੱਖ ਸੂਬਿਆਂ ਨੇ ਇਸ ਬਿਮਾਰੀ ਨੂੰ ਠੱਲ ਪਾਉਣ ਵਾਸਤੇ ਕੁਝ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਹਨ। ਇਹ ਪਾਬੰਦੀਆਂ ਆਉਣ ਵਾਲੇ ਦੋ ਹਫ਼ਤਿਆਂ ਤੱਕ ਜਾਰੀ ਰਹਿਣਗੀਆਂ। ਕੈਨੇਡਾ ਦੇ ਸੂਬੇ ਅਲਬਰਟਾ ਵੱਲੋਂ ਲਗਾਈਆਂ ਗਈਆਂ ਇਨ੍ਹਾਂ ਪਾਬੰਦੀਆਂ ਦੇ ਸਬੰਧ ਵਿੱਚ ਪ੍ਰੀਮੀਅਰ ਜੇਸਨ ਕੈਰੀ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਦੇ ਹਾਲਾਤ ਨਾਜ਼ੁਕ ਮੋੜ ‘ਤੇ ਆ ਪਹੁੰਚੇ ਹਨ।
ਸਾਡੇ ਸੂਬੇ ਦੇ ਵਸਨੀਕ ਅਜੇ ਵੀ ਇਸ ਬਿਮਾਰੀ ਦੇ ਵੱਧ ਰਹੇ ਅੰਕੜਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਾਡੀਆਂ ਸਿਹਤ ਸੰਭਾਲ ਸੇਵਾਵਾਂ ਉੱਪਰ ਬੋਝ ਦਾ ਵੱਧਣਾ ਸ਼ੁਰੂ ਹੋ ਜਾਵੇਗਾ। ਕੈਰੀ ਨੇ ਕਿਹਾ ਕਿ ਇਹ ਨਵੀਆਂ ਪਾਬੰਦੀਆਂ ਵਿੱਚ 13 ਨਵੰਬਰ ਤੋਂ 27 ਦਸੰਬਰ ਤੱਕ ਇਨਡੋਰ ਗਰੁੱਪ ਫਿਟਨੈੱਸ ਪ੍ਰੋਗਰਾਮ, ਟੀਮ ਸਪੋਰਟਸ, ਗਰੁੱਪ ਪ੍ਰਫਾਰਮੈਂਸ ਵਰਗੇ ਕੀਤੇ ਜਾ ਰਹੇ ਪ੍ਰੋਗਰਾਮਾਂ ਉਪਰ ਰੋਕ ਲਗਾ ਦਿੱਤੀ ਹੈ।
ਇਸ ਦੇ ਨਾਲ ਹੀ ਹੋਟਲ, ਰੈਸਟੋਰੈਂਟ, ਬਾਰ, ਲਾਉਂਜਿਜ਼ ਅਤੇ ਪੱਬ ਰਾਤ ਦੇ 11 ਵਜੇ ਤੱਕ ਖੁੱਲ੍ਹੇ ਰਹਿਣਗੇ ਪਰ ਇੱਥੇ ਲੀਕਰ ਸਰਵਿਸ 10 ਵਜੇ ਤੱਕ ਹੀ ਰਹੇਗੀ। ਅੰਤਿਮ ਸੰਸਕਾਰ ਅਤੇ ਵਿਆਹ ਦੇ ਇਕੱਠਾਂ ਵਿੱਚ 50 ਤੋਂ ਵੱਧ ਬੰਦਿਆਂ ਦੀ ਇਜਾਜ਼ਤ ਨਹੀਂ ਹੈ। ਧਾਰਮਿਕ ਅਸਥਾਨਾਂ ਉੱਪਰ ਇਕੱਠੇ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਘਟਾ ਕੇ ਇੱਕ ਤਿਹਾਈ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਘਰਾਂ ਦੇ ਵਿੱਚ ਵੱਡਾ ਇਕੱਠ ਕਰਨ ਉਪਰ ਵੀ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀਆਂ ਇਸ ਸਮੇਂ ਕੈਨੇਡਾ ਦੇ ਕੈਲਗਰੀ, ਐਡਮੰਟਨ, ਰੈੱਡ ਡੀਅਰ, ਗ੍ਰੈਂਡ ਪ੍ਰੇਅਰੀ, ਲੈਥਬਰਿਜ ਅਤੇ ਫੋਰਟ ਮੈਕਮਰਿ ਵਿੱਚ ਜਾਰੀ ਕੀਤੀਆਂ ਗਈਆਂ ਹਨ।
Previous Postਇਥੇ ਜਹਾਜ ਨਾਲ ਵਾਪਰਿਆ ਹਾਦਸਾ 74 ਲੋਕਾਂ ਦੀ ਹੋਈ ਮੌਕੇ ਤੇ ਮੌਤ , ਛਾਇਆ ਸੋਗ
Next Postਇਸ ਦੇਸ਼ ਚ ਭਾਰਤੀ ਵਿਦਿਆਰਥੀਆਂ ਲਈ ਆਈ ਮਾੜੀ ਖਬਰ ਅਦਾਲਤ ਚ ਇਹ ਕੇਸ ਹਾਰੇ