ਆਈ ਤਾਜ਼ਾ ਵੱਡੀ ਖਬਰ
ਸਰਕਾਰ ਵੱਲੋਂ ਦੇਸ਼ ਅੰਦਰ ਵਿੱਚ ਆਏ ਦਿਨ ਹੀ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਉਣ ਲਈ ਪਹਿਲਾਂ ਹੀ ਰਸਤੇ ਕੱਢ ਲਏ ਜਾਂਦੇ ਹਨ। ਜਿੱਥੇ ਕਿਸੇ ਨਾ ਕਿਸੇ ਕਾਰਨ ਪ੍ਰਭਾਵਤ ਹੋਏ ਰਸਤਿਆਂ ਦੀ ਜਗ੍ਹਾ ਤੇ ਵਾਹਨ ਚਾਲਕਾਂ ਨੂੰ ਹੋਰ ਰਸਤੇ ਮੁਹਈਆ ਕਰਵਾਏ ਜਾਂਦੇ ਹਨ ਜਿਸ ਨਾਲ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਿਥੇ ਪਹਾੜੀ ਖੇਤਰਾਂ ਦੇ ਵਿੱਚ ਪਹਿਲਾਂ ਬਰਸਾਤ ਹੋਣ ਕਾਰਨ ਅਤੇ ਢਿੱਗਾਂ ਡਿੱਗਣ ਕਾਰਨ ਕਈ ਰਸਤੇ ਬੰਦ ਹੋ ਗਏ ਸਨ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਉਥੇ ਹੀ ਕਈ ਵਾਰ ਸਰਕਾਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਯਾਤਰੀਆਂ ਦੀ ਸੁਰੱਖਿਆ ਲਈ ਕਈ ਅਹਿਮ ਕਦਮ ਚੁੱਕੇ ਜਾਂਦੇ ਹਨ। ਹੁਣ 6 ਦਸੰਬਰ ਤੋਂ ਇਸ ਰਸਤੇ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਬਾਰੇ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਹੁਣ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਕੁਝ ਵਾਹਨਾਂ ਦੇ ਰਸਤੇ ਉੱਪਰ ਪੂਰਨ ਰੂਪ ਨਾਲ ਪਾਂਬੰਦੀ ਲਗਾ ਦਿੱਤੀ ਗਈ ਹੈ ਅਤੇ ਇਸ ਰਸਤੇ ਦੀ ਜਗ੍ਹਾ ਤੇ ਹੋਰ ਬਦਲ ਦਿੱਤਾ ਗਿਆ ਹੈ। ਕਿਉਂਕਿ ਨੰਗਲ ਵਿਖੇ ਮੇਜਰ ਬ੍ਰਿਜ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿੱਥੇ ਫੋਰ ਲੇਨ ਤੇ 503 ਨੈਸ਼ਨਲ ਹਾਈਵੇ ਤੇ ਕੰਮ ਚੱਲ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਵਾਹਨ ਚਾਲਕਾਂ ਲਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਦਿੱਤੇ ਗਏ ਰੂਟ ਦੇ ਅਨੁਸਾਰ ਹੀ ਵਾਹਨ ਹਿਮਾਚਲ ਜਾ ਸਕਣਗੇ। ਕਿਉਂਕਿ ਰੂਪਨਗਰ ਤੋ ਊਨਾ ਜਾਣ ਵਾਲੇ ਭਾਰੀ ਵਾਹਨਾਂ ਨੂੰ 6 ਦਸੰਬਰ 2021 ਤੋਂ ਅਗਲੇ ਹੁਕਮਾਂ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਇਹਨਾਂ ਵਾਹਨਾਂ ਨੂੰ ਹੋਰ ਰਸਤੇ ਤੋਂ ਜਾਣ ਬਾਰੇ ਜਾਣਕਾਰੀ ਜਾਰੀ ਕਰ ਦਿੱਤੀ ਗਈ ਹੈ,ਜਿੱਥੇ ਇਹ ਭਾਰੀ ਵਾਹਨ ਹੁਣ ਅਗੰਮਪੁਰ-ਡੂਮੇਵਾਲ- ਸਵਾੜਾ-ਭਨਾਮ-ਭੱਲੜੀ-ਸੁਖਸਾਲ ਤੋਂ ਨੰਗਲ ਹੋ ਕੇ ਊਨਾ ਜਾਣਗੇ।
ਇਨ੍ਹਾਂ ਤੋਂ ਇਲਾਵਾ ਟਰੈਫਿਕ ਗੁੱਗਾ ਮਾੜੀ-ਨੰਗਲ ਬੱਸ ਸਟੈਂਡ-ਆਨੰਦਪੁਰ ਹਾਈਡਲ ਚੈਨਲ-ਚੀਫ਼ ਰੈਸਟੋਰੈਂਟ ਦੀ ਸੜਕ ਦੇ ਜ਼ਰੀਏ ਉਨ੍ਹਾਂ ਤੱਕ ਪਹੁੰਚ ਜਾਵੇਗਾ। ਇਹ ਸਾਰੇ ਰਸਤੇ ਅਗਮਪੁਰ ਤੋਂ ਬਦਲ ਦਿੱਤੇ ਗਏ ਹਨ। ਕਿਉਂਕਿ ਫੋਰ ਲੇਨ ਤੇ 503 ਨੈਸ਼ਨਲ ਹਾਈਵੇ ਨਾਲ ਸਬੰਧਤ ਰੇਲਵੇ ਲੋਅ ਹਾਈਟ ਸਬ-ਵੇ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ, ਇਸ ਲਈ ਇਹ ਸਾਰਾ ਰੂਟ ਤਬਦੀਲ ਕੀਤਾ ਗਿਆ ਹੈ।
Previous Postਨਵੇਂ ਵਾਇਰਸ ਓਮੀਕਰੋਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਦੇ ਦਿਤਾ ਇਹ ਸਖਤ ਹੁਕਮ – ਤਾਜਾ ਵੱਡੀ ਖਬਰ
Next Postਵਿਆਹ ਕੇ ਜਾ ਰਹੀ ਬਰਾਤ ਨਾਲ ਵਾਪਰਿਆ ਕਾਂਡ ਸਜ ਵਿਆਹੀ ਲਾੜੀ ਨੂੰ ਸ਼ਰੇਆਮ ਮਾਰੀਆਂ ਗਈਆਂ ਗੋਲੀਆਂ – ਮਚੀ ਹਾਹਾਕਾਰ