ਸਵਾਰੀਆਂ ਨਾਲ ਭਰੀ ਕਾਰ ਨਹਿਰ ਚ ਡਿੱਗੀ , 12 ਲੋਕਾਂ ਦੀ ਮੌਤ ਦਾ ਖਦਸ਼ਾ

ਦਿਨ ਪ੍ਰਤੀ ਦਿਨ ਸੜਕੀ ਹਾਦਸੇ ਵਧ ਰਹੇ ਹਨ ਤੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਇਹਨਾਂ ਸੜਕੀ ਹਾਦਸਿਆਂ ਦੇ ਵਿੱਚ ਲੋਕਾਂ ਦਾ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ ਹੈ। ਦੂਜੇ ਪਾਸੇ ਖ਼ਰਾਬ ਮੌਸਮ ਦੇ ਚੱਲਦੇ ਵੀ ਕਈ ਵੱਡੇ ਹਾਦਸੇ ਵਾਪਰਦੇ ਪਏ ਹਨ। ਤਾਜ਼ਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ , ਜਿੱਥੇ ਸਵਾਰੀਆਂ ਨਾਲ ਭਰੀ ਕਾਰ ਅਚਾਨਕ ਨਹਿਰ ਵਿੱਚ ਜਾ ਡਿੱਗੀ । ਜਿਸ ਕਾਰਨ 12 ਲੋਕਾਂ ਦੀ ਮੌਤ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮਾਮਲਾ ਹਰਿਆਣਾ ਦੇ ਫਤਿਹਾਬਾਦ ਤੋਂ ਸਾਹਮਣੇ ਆਇਆ । ਜਿੱਥੇ ਧੁੰਦ ਦੇ ਕਹਿਰ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਧੁੰਦ ਕਾਰਨ ਰਤੀਆ ਦੇ ਸਰਦਾਰੇਵਾਲਾ ਪਿੰਡ ਨੇੜੇ ਇਕ ਕਰੂਜ਼ਰ ਕਾਰ ਬੇਕਾਬੂ ਹੋ ਗਈ । ਜਿਸ ਕਾਰਨ ਇਹ ਕਾਰ ਨਹਿਰ ਵਿਚ ਡਿੱਗ ਗਈ। ਗੱਡੀ ਵਿਚ 13 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਪੰਜਾਬ ਤੋਂ ਵਿਆਹ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ। ਉੱਥੇ ਹੀ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਜਿਨਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਹੋਇਆ ਹੈ। ਨਹਿਰ ਵਿੱਚ ਡਿੱਗਣ ਵਾਲੇ ਲੋਕਾਂ ਦੀ ਭਾਲ ਜਾਰੀ ਹੈ । ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਸਵਾਰ ਇਕ ਬੱਚੇ ਨੂੰ ਬਾਹਰ ਕੱਢਿਆ ਗਿਆ ਹੈ । ਬਾਕੀ ਸਾਰੇ ਲਾਪਤਾ ਹਨ। ਇਹ ਹਾਦਸਾ ਰਤੀਆ ਦੇ ਪਿੰਡ ਸਰਦੇਵਾਲਾ ਦੇ ਨੇੜੇ ਵਾਪਰਿਆ। ਪੰਜਾਬ ਦੇ ਪਿੰਡ ਜਲਾਲਾਬਾਦ ‘ਚ ਵਿਆਹ ਸਮਾਰੋਹ ‘ਚ ਕਰੂਜ਼ਰ ਗੱਡੀ ਵਿਚ ਸਵਾਰ ਹੋ ਕੇ ਇਕ ਹੀ ਪਰਿਵਾਰ ਦੇ ਕਰੀਬ 13 ਲੋਕ ਵਿਆਹ ਪ੍ਰੋਗਰਾਮ ਖ਼ਤਮ ਹੋਣ ਮਗਰੋਂ ਆਪਣੇ ਘਰ ਵਾਪਸ ਪਰਤ ਰਹੇ ਸਨ। ਰਾਤ ਨੂੰ ਭਾਰੀ ਧੁੰਦ ਕਾਰਨ ਸਰਦਾਰੇਵਾਲਾ ਨੇੜੇ ਕਰੂਜ਼ਰ ਗੱਡੀ ਸਮੇਤ ਭਾਖੜਾ ਨਹਿਰ ਵਿਚ ਡਿੱਗ ਗਿਆ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ । ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਇੱਕ ਬੱਚੇ ਨੂੰ ਗੱਡੀ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।