ਸਵਾਰੀਆਂ ਨਾਲ ਭਰਿਆ ਹਵਾਈ ਜਹਾਜ ਹੋਇਆ ਲਾਪਤਾ ਕਈ ਭਾਰਤੀ ਯਾਤਰੀ ਵੀ ਸ਼ਾਮਿਲ – ਜੋਰਾਂ ਤੇ ਹੋ ਰਹੀ ਭਾਲ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਤੋਂ ਬਾਅਦ ਹੁਣ ਮੁੜ ਤੋਂ ਲੋਕ ਹਵਾਈ ਸਫ਼ਰ ਦਾ ਆਨੰਦ ਮਾਣ ਰਹੇ ਹਨ । ਹਵਾਈ ਸਫ਼ਰ ਦੇ ਜ਼ਰੀਏ ਲੋਕ ਇਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਹਨ । ਹਵਾਈ ਜਹਾਜ਼ ਦਾ ਸਫ਼ਰ ਸਭ ਤੋਂ ਅਨੰਦਮਈ ਸਫ਼ਰ ਸਮਝਿਆ ਜਾਂਦਾ ਹੈ , ਜਿਸ ਕਾਰਨ ਜ਼ਿਆਦਾਤਰ ਲੋਕ ਹਵਾਈ ਸਫਰ ਕਰਨ ਨੂੰ ਪਹਿਲ ਦਿੰਦੇ ਹਨ । ਇਸੇ ਵਿਚਕਾਰ ਹੁਣ ਸਵਾਰੀਆਂ ਨਾਲ ਭਰੇ ਇਕ ਹਵਾਈ ਜਹਾਜ਼ ਦੇ ਲਾਪਤਾ ਹੋਣ ਸਬੰਧੀ ਖ਼ਬਰ ਪ੍ਰਾਪਤ ਹੋਈ ਹੈ । ਜਿਸ ਵਿਚ ਕਈ ਭਾਰਤੀ ਵੀ ਸ਼ਾਮਲ ਹਨ ਜਿਨ੍ਹਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨੇਪਾਲ ਦੇ ਪਹਾੜਾਂ ਚ 22 ਯਾਤਰੀਆਂ ਵਾਲਾ ਛੋਟਾ ਹਵਾਈ ਜਹਾਜ਼ ਅੱਜ ਲਾਪਤਾ ਹੋ ਗਿਆ ।

ਜਿਸ ਵਿੱਚ 4 ਭਾਰਤੀ ਸਵਾਰ ਸਨ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਹਵਾਈ ਜਹਾਜ਼ ਦੇ ਵੱਲੋਂ ਜਦੋਂ ਉਡਾਨ ਭਰੀ ਗਈ ਤਾਂ ਉਸ ਦੇ ਤੁਰੰਤ ਬਾਅਦ ਹਵਾਈ ਅੱਡੇ ਦੇ ਟਾਵਰ ਨਾਲ ਇਸ ਦਾ ਸੰਪਰਕ ਟੁੱਟ ਗਿਆ । ਪੁਲੀਸ ਅਧਿਕਾਰੀਆਂ ਵੱਲੋਂ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਜਹਾਜ਼ ਚ ਸਵਾਰ ਯਾਤਰੀਅਾਂ ਦੀ ਭਾਲ ਲਈ ਹੁਣ ਸਪੈਸ਼ਲ ਟੀਮਾਂ ਦਾ ਇਕੱਠ ਕਰ ਲਿਆ ਗਿਆ ਹੈ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤਰਾਂ ਵਿਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ , ਪਰ ਉਡਾਣਾਂ ਆਮ ਵਾਂਗ ਹੀ ਹਨ ।

ਉਸ ਰੂਟ ਤੇ ਜਹਾਜ਼ ਘਾਟੀ ਵਿੱਚ ਵਿਚਰਨ ਤੋਂ ਪਹਿਲਾਂ ਪਹਾੜਾਂ ਦੇ ਵਿਚਕਾਰ ਉੱਠਦੇ ਹਨ । ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਨੇਪਾਲੀ ਮੀਡੀਆ ਦੀ ਤਾਂ , ਨੇਪਾਲੀ ਮੀਡੀਆ ਮੁਤਾਬਕ ਇਸ ਜਹਾਜ਼ ਨੇ ਅੱਜ ਸਵੇਰੇ ਦਸ ਵਜੇ ਦੇ ਕਰੀਬ ਪੋਖਰਾ ਤੋਂ ਉਡਾਣ ਭਰੀ । ਜਿਸ ਜਹਾਜ਼ ਨੇ 10:20 ‘ਤੇ ਉਤਰਨਾ ਸੀ, ਪਰ 11 ਵਜੇ ਤੋਂ ਬਾਅਦ ਇਸ ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।

ਇਹ ਟਵਿਨ ਇੰਜਣ ਵਾਲਾ ਜਹਾਜ਼ ਹੈ। ਉੱਥੇ ਹੀ ਨੇਪਾਲੀ ਮੀਡੀਆ ਮੁਤਾਬਕ ਇਸ ਜਹਾਜ਼ ਵਿੱਚ ਚਾਰ ਭਾਰਤੀ , ਤਿੱਨ ਜਾਪਾਨੀ ਨਾਗਰਿਕ ਅਤੇ ਬਾਕੀ ਸਾਰੇ ਨੇਪਾਲ ਦੇ ਨਾਗਰਿਕ ਦੱਸੇ ਜਾ ਰਹੇ ਨੇ । ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਚਾਲਕ ਦਲ ਸਮੇਤ ਕੁੱਲ ਬਾਈ ਯਾਤਰੀ ਇਸ ਜਹਾਜ਼ ਵਿੱਚ ਬੈਠੇ ਹੋਏ ਸਨ । ਫਿਲਹਾਲ ਪੁਲੀਸ ਵੱਲੋਂ ਹੁਣ ਗੁੰਮ ਹੋਏ ਯਾਤਰੂਆਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ।