ਸਰਪੰਚ ਵਲੋਂ ਬੱਚਿਆਂ ਨੂੰ ਛੁੱਟੀ ਕਰ ਚਾਚੀ ਦਾ ਸੰਸਕਾਰ ਸਰਕਾਰੀ ਸਕੂਲ ਚ ਕੀਤਾ ਗਿਆ, ਹਰੇਕ ਹੋਇਆ ਹੈਰਾਨ- ਹੋਏ ਜਾਂਚ ਦੇ ਹੁਕਮ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਵੱਲੋਂ ਆਪਣੇ ਵੱਡੇ ਵਡੇਰਿਆਂ ਦੇ ਨਾਮ ਤੇ ਬਹੁਤ ਸਾਰੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ਜਾਦੀ ਹੈ। ਜਿਸ ਨਾਲ ਉਨ੍ਹਾਂ ਦਾ ਨਾਮ ਹਮੇਸ਼ਾ ਹੀ ਰੌਸ਼ਨ ਰਹੇ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਇਸ ਰਾਹੀਂ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਦੇ ਨਾਮ ਤੇ ਵਿਦਿਅਕ ਸੰਸਥਾਵਾਂ ਦਾ ਨਿਰਮਾਣ ਵੀ ਕਰਵਾ ਦਿੱਤਾ ਜਾਂਦਾ ਹੈ ਜੋ ਬੱਚਿਆਂ ਨੂੰ ਵਿੱਦਿਆ ਦਾ ਦਾਨ ਇਨ੍ਹਾਂ ਸੰਸਥਾਵਾਂ ਦੇ ਵਿੱਚ ਦਿਤਾ ਜਾ ਸਕੇ। ਪਰ ਕਈ ਵਾਰ ਅਜਿਹਾ ਅਜੀਬੋ-ਗਰੀਬ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ।

ਹੁਣ ਇੱਥੇ ਸਰਪੰਚ ਵੱਲੋਂ ਛੁੱਟੀ ਕਰਕੇ ਸਕੂਲ ਵਿਚ ਸੰਸਕਾਰ ਕਰਵਾ ਦਿੱਤਾ ਗਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਅਤੇ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰਾਨ ਕਰਨ ਵਾਲਾ ਮਾਮਲਾ ਰਾਜਸਥਾਨ ਦੇ ਦੌਸਾ ਜ਼ਿਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਿੰਡ ਵਿੱਚ ਸਰਪੰਚ ਵੱਲੋ ਪਿੰਡ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਆਪਣੀ ਚਾਚੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਕੂਲ ਵਿੱਚ ਜਿੱਥੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਅਤੇ ਉਸ ਤੋਂ ਬਾਅਦ ਲਾਸ਼ ਨੂੰ ਸਕੂਲ ਲਿਆਂਦਾ ਗਿਆ ਅਤੇ ਸਕੂਲ ਦੇ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ।

ਉਸ ਸਮੇਂ ਸਕੂਲ ਵਿੱਚ ਮੌਜੂਦ ਅਧਿਆਪਕਾਂ ਵੱਲੋਂ ਇਸ ਦਾ ਵਿਰੋਧ ਵੀ ਨਹੀਂ ਕੀਤਾ ਗਿਆ। ਦੱਸਿਆ ਗਿਆ ਹੈ ਕਿ ਸਰਪੰਚ ਦੇ ਚਾਚੇ ਗਿਰਧਾਰੀ ਲਾਲ ਵੋਹਰਾ ਦੇ ਨਾਮ ਉਪਰ ਇਸ ਸਕੂਲ ਦੀ ਸਥਾਪਨਾ ਕੀਤੀ ਗਈ ਸੀ। ਜਿੱਥੇ ਇਸ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਸੀ ਉਥੇ ਹੀ ਸਰਪੰਚ ਦੇ ਪਰਿਵਾਰ ਵੱਲੋਂ ਇਹ ਇਮਾਰਤ ਉਨ੍ਹਾਂ ਦੇ ਨਾਮ ਤੇ ਬਣਾਈ ਗਈ ਸੀ।

ਹੁਣ ਗਿਰਧਾਰੀ ਲਾਲ ਵੋਹਰਾ ਦੀ ਪਤਨੀ ਦਾ ਦਿਹਾਂਤ ਹੋਣ ਤੇ ਹੀ ਸਕੂਲ ਦੇ ਵਿਹੜੇ ਵਿੱਚ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਕੁਲੈਕਟਰ ਵੱਲੋਂ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਉਧਰ ਦਸਿਆ ਗਿਆ ਹੈ ਕਿ ਅੰਤਿਮ ਸੰਸਕਾਰ ਕਰਵਾਏ ਜਾਣ ਤੋਂ ਬਾਅਦ ਸਕੂਲ ਦੇ ਵਿਹੜੇ ਵਿਚੋਂ ਜੇ ਸੀ ਬੀ ਮਸ਼ੀਨ ਲਗਾ ਕੇ ਅਸਥੀਆ ਚੁੱਕ ਲਈਆਂ ਗਈਆਂ ਹਨ।