ਆਈ ਤਾਜ਼ਾ ਵੱਡੀ ਖਬਰ
ਭਾਰਤ ਵਿੱਚ ਜਿਥੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਉਥੇ ਹੀ ਉਨ੍ਹਾਂ ਵੱਲੋਂ ਵੱਖ-ਵੱਖ ਧਰਮਾਂ ਦੇ ਵਿਚ ਆਪਣੀ ਆਸਥਾ ਰੱਖੀ ਜਾਂਦੀ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਵੀ ਕੀਤਾ ਜਾਂਦਾ ਹੈ। ਵੱਖ ਵੱਖ ਸੂਬਿਆਂ ਦੇ ਲੋਕਾਂ ਵੱਲੋਂ ਜਿੱਥੇ ਆਪਣੇ ਧਰਮ ਦੇ ਅਨੁਸਾਰ ਧਾਰਮਿਕ ਮਾਨਤਾਵਾਂ ਨੂੰ ਮੰਨਿਆ ਜਾਂਦਾ ਹੈ। ਉਥੇ ਵੀ ਕਈ ਹੈਰਾਨ ਕਰਨ ਵਾਲੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ। ਹੁਣ ਇੱਥੇ ਸਮਾਗਮ ਚ ਪ੍ਰਸ਼ਾਦ ਖਾਣ ਕਰਕੇ 18 ਲੋਕ ਹੋਏ ਬਿਮਾਰ, ਕਰਾਉਣਾ ਪਿਆ ਹਸਪਤਾਲ ਦਾਖਿਲ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਸਾਮ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਜੁਲੀ ਜ਼ਿਲ੍ਹੇ ’ਚ 18 ਲੋਕਾਂ ਦੇ ਬਿਮਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇਹਨਾਂ 18 ਲੋਕਾਂ ਵੱਲੋਂ ਇਕ ਧਾਰਮਿਕ ਸਮਾਗਮ ’ਚ ਪ੍ਰਸਾਦ ਖਾਧਾ ਗਿਆ ਸੀ ਅਤੇ ਜਿਸ ਪਿੱਛੋਂ ਇਹ ਸਾਰੇ ਲੋਕ ਬਿਮਾਰ ਹੋ ਗਏ।ਇਨ੍ਹਾਂ ਲੋਕਾਂ ਨੂੰ ਜਿੱਥੇ ਉਲਟੀ ਅਤੇ ਢਿੱਡ ਦਰਦ ਹੋਣ ਦੀ ਸ਼ਿਕਾਇਤ ਹੋਈ ਤੇ ਜਿਸ ਉਪਰਾਂਤ ਇਨ੍ਹਾਂ ਸਾਰੇ 18 ਬੀਮਾਰ ਹੋਏ ਲੋਕਾਂ ਨੂੰ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਹੈ। ਇਨ੍ਹਾਂ ਬੀਮਾਰ ਲੋਕਾ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਹਸਪਤਾਲ ਦੇ ਪ੍ਰਧਾਨ ਡਾ. ਅਮੁੱਲ ਗੋਸਵਾਮੀ ਨੇ ਦੱਸਿਆ ਕਿ ਹਸਪਤਾਲ ’ਚ ਦਾਖ਼ਲ 18 ਲੋਕਾਂ ’ਚੋਂ 3 ਬੱਚੇ ਹਨ ਅਤੇ 11 ਔਰਤਾਂ ਹਨ।
ਇਹ ਘਟਨਾ ਸ਼ੁੱਕਰਵਾਰ ਰਾਤ ਨਦੀ ਟਾਪੂ ਜ਼ਿਲ੍ਹੇ ਦੇ ਗਰਮੂਰ ਨੇੜੇ ਮਹਾਰਿਚੁਕ ਇਲਾਕੇ ’ਚ ਵਾਪਰੀ ਹੈ। ਦੱਸਿਆ ਗਿਆ ਹੈ ਕਿ ਪ੍ਰਸਾਦ ਵਿੱਚ ਜ਼ਹਿਰ ਦੇ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਉਥੇ ਹੀ ਢਿੱਡ ਦਰਦ ਅਤੇ ਉਲਟੀ ਦੀ ਸ਼ਿਕਾਇਤ ਦੇ ਨਾਲ਼ ਸ਼ੁੱਕਰਵਾਰ ਨੂੰ 12 ਲੋਕਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ ਤੇ 6 ਹੋਰ ਲੋਕਾਂ ਨੂੰ ਵੀ ਸ਼ਨੀਵਾਰ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਸਾਰੇ ਲੋਕਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਮਾਜੁਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੁਲਸ ਮਹੰਤ ਨੇ ਦੱਸਿਆ ਕਿ ਲੋਕਾਂ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਹ ਜੇਰੇ ਇਲਾਜ ਹਨ ਉਥੇ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਟੈਟੂ ਬਣਵਾਉਣ ਵਾਲੇ ਹੋ ਜਾਵੋ ਸਾਵਧਾਨ, ਇਥੇ 12 ਲੋਕ ਹੋਏ HIV ਪੌਜ਼ੀਟਿਵ
Next Postਇਥੇ ਔਰਤ ਵਲੋਂ 4 ਬੱਚਿਆਂ ਸਮੇਤ ਮਾਰੀ ਖੂਹ ਚ ਛਾਲ, ਮਾਸੂਮਾਂ ਦੀ ਹੋਈ ਮੌਤ