ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਜਿਥੇ ਵਿਦਿਅਕ ਅਦਾਰਿਆਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਪੜ੍ਹਾਈ ਕਰਵਾਈ ਜਾਂਦੀ ਹੈ। ਉਥੇ ਹੀ ਸਕੂਲਾਂ ਵੱਲੋਂ ਫ਼ੀਸਾਂ ਦੇ ਨਾਮ ਤੇ ਭਾਰੀ ਰਕਮ ਵਸੂਲੀ ਜਾ ਰਹੀ ਹੈ। ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਮਾਪਿਆਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਹੈ ਜਿਸ ਕਾਰਨ ਮਾਪਿਆਂ ਵੱਲੋਂ ਬੱਚਿਆਂ ਦੀਆਂ ਫੀਸਾਂ ਦੇਣੀਆਂ ਵੀ ਮੁਸ਼ਕਲ ਹੋ ਗਈਆਂ ਸਨ। ਕਿਉਂਕਿ ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਵਿੱਚ ਬਹੁਤ ਸਾਰੇ ਲੋਕਾਂ ਦੇ ਕੰਮ ਕਾਜ ਠੱਪ ਹੋਣ ਕਾਰਨ ਲੋਕ ਬੇਰੁਜ਼ਗਾਰ ਹੋ ਗਏ ਸਨ। ਉਸ ਨੇ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਤੋਂ ਸਾਰੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਸਨ।
ਜਿਸ ਕਾਰਨ ਇਹ ਮਾਮਲਾ ਅਦਾਲਤ ਵਿਚ ਜਾ ਪਹੁੰਚਿਆ ਸੀ। ਸਕੂਲ ਵਿਚ ਕੁੜੀ ਨੂੰ ਪ੍ਰਿੰਸੀਪਲ ਦੀ ਕਹੀ ਗੱਲ ਕਰਨ ਰੋਂਦੇ ਰੋਂਦੇ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਉਨਾਓ ਦੇ ਇੱਕ ਹਾਈ ਸਕੂਲ ਤੋਂ ਸਾਹਮਣੇ ਆਇਆ ਹੈ। ਜਿੱਥੇ ਪੜ੍ਹਨ ਵਾਲੀ ਇਕ ਹਾਈ ਕਲਾਸ ਦੀ ਵਿਦਿਆਰਥਣ ਦੀ ਮੌਤ ਹੋਈ ਹੈ। ਬੱਚੀ ਦੀ ਹੋਈ ਮੌਤ ਨੂੰ ਲੈ ਕੇ ਬੱਚੀ ਦੇ ਪਿਤਾ ਵੱਲੋਂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ ਜਿਸ ਵਿਚ ਸਕੂਲ ਦੇ ਮੈਨੇਜਰ ਅਤੇ ਪ੍ਰਿੰਸੀਪਲ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।
ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਬੱਚੀ ਦੇ ਪਿਤਾ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਬੱਚੀ ਦੀ ਰੋਂਦੇ-ਰੋਂਦੇ ਬੇਹੋਸ਼ ਹੋਣ ਕਾਰਨ ਮੌਤ ਹੋ ਗਈ ਹੈ। ਜਿਸ ਸਮੇਂ ਤੱਕ ਪਰਿਵਾਰ ਨੂੰ ਇਹ ਸਾਰਾ ਮਾਮਲਾ ਸਮਝ ਆਉਂਦਾ ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਸਕੂਲ ਗਈ ਹੋਈ ਸੀ ਜੋ ਕਿ ਸਰਸਵਤੀ ਵਿੱਦਿਆ ਮੰਦਿਰ ਸਕੂਲ ਵਿਚ ਪੜ੍ਹਦੀ ਸੀ।
ਉਥੇ ਹੀ ਫੀਸ ਜਮ੍ਹਾਂ ਨਾ ਕਰਵਾਏ ਜਾਣ ਕਾਰਨ ਸਕੂਲ ਦੇ ਪ੍ਰਿੰਸੀਪਲ ਸਤਿੰਦਰ ਸ਼ੁਕਲਾ ਕੋਲ ਮ੍ਰਿਤਕ ਬੱਚੀ ਫੀਸ ਮਾਫੀ ਦੀ ਅਰਜ਼ੀ ਲੈ ਕੇ ਗਈ ਸੀ। ਜਿੱਥੇ ਪ੍ਰਿੰਸੀਪਲ ਵੱਲੋਂ ਬੱਚੀ ਨੂੰ ਜਨਤਕ ਤੌਰ ਤੇ ਜ਼ਲੀਲ ਕੀਤਾ ਗਿਆ। ਉਸ ਦੀ ਅਰਜ਼ੀ ਨੂੰ ਵੀ ਮਨਜ਼ੂਰ ਨਹੀਂ ਕੀਤਾ ਗਿਆ। ਅਤੇ ਉਸ ਨੂੰ ਉਥੋਂ ਭੇਜ ਦਿੱਤਾ ਗਿਆ। ਜਿਸ ਕਾਰਨ ਬੱਚੀ ਰੋਂਦੀ ਰਹੀ ਅਤੇ ਬੇਹੋਸ਼ ਹੋਣ ਕਾਰਨ ਮੌਤ ਹੋ ਗਈ।
Home ਤਾਜਾ ਖ਼ਬਰਾਂ ਸਕੂਲ ਚ ਕੁੜੀ ਨੂੰ ਪ੍ਰਿੰਸੀਪਲ ਨੇ ਕਹੀ ਇਹ ਗਲ੍ਹ ਕੇ ਰੋਂਦੀ ਰੋਂਦੀ ਦੀ ਹੋ ਗਈ ਮੌਤ – ਆਈ ਤਾਜਾ ਵੱਡੀ ਖਬਰ
Previous Postਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਅਚਾਨਕ ਕੀਤੀ ਇਹਨਾਂ ਲੋਕਾਂ ਨੂੰ ਇਹ ਖਾਸ ਅਪੀਲ
Next Postਹੁਣੇ ਹੁਣੇ ਏਥੇ ਹਵਾਈ ਜਹਾਜ ਹੋਇਆ ਕਰੈਸ਼ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ