ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਲਈ ਹੋ ਗਿਆ ਇਹ ਐਲਾਨ , ਹੋ ਗਈ ਸਾਰੇ ਪਾਸੇ ਚਰਚਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀਆਂ ਦੋ ਹਜਾਰ ਬਾਈ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਇਸ ਸਮੇਂ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ । ਹਰ ਸਿਆਸੀ ਪਾਰਟੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੰਜਾਬ ਦੀਆਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੀ ਜਿੱਤ ਦਾ ਡੰਕਾ ਬਚਾ ਸਕਣ । ਸਿਆਸਤ ਦੇ ਵਿਚ ਇਸ ਸਮੇਂ ਹਲਚਲ ਮਚੀ ਹੋਈ ਹੈ । ਜੇਕਰ ਗੱਲ ਕੀਤੀ ਜਾਵੇ ਕਿਸਾਨੀ ਅੰਦੋਲਨ ਦੀ ਤਾਂ ਕਿਸਾਨੀ ਅੰਦੋਲਨ ਦਾ ਵੀ ਕਾਫ਼ੀ ਪ੍ਰਭਾਵ ਦੋ ਹਜਾਰ ਬਾਈ ਦੀਆਂ ਚੋਣਾਂ ਨੂੰ ਲੈ ਕੇ ਵੇਖਣ ਨੂੰ ਮਿਲ ਰਹੀ ਹੈ ।

ਇਸ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਤਾਰਾਂ ਸਤੰਬਰ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਜਿਸ ਦੀ ਚਰਚਾ ਹਰ ਪਾਸੇ ਛਿੜ ਚੁੱਕੀ ਹੈ । ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਇਕ ਸਾਲ ਪੂਰਾ ਹੋਣ ਤੇ ਸਤਾਰਾਂ ਸਤੰਬਰ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ । ਜ਼ਿਕਰਯੋਗ ਹੈ ਕਿ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਹੀ ਕੇਂਦਰ ਸਰਕਾਰ ਤੇ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।

ਕਿਸਾਨਾਂ ਨੂੰ ਇਕ ਸਾਲ ਹੋਣ ਵਾਲਾ ਹੈ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਪ੍ਰਦਰਸ਼ਨ ਕਰਦੇ ਨੂੰ , ਪਰ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਲਗਾਤਾਰ ਹੀ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ। ਜਿਸ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਸਮੇਂ ਸਮੇਂ ਤੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਤਾਂ ਸਰਕਾਰਾਂ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ । ਉਥੇ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਲਗਾਤਾਰ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਪਣੀ ਅਵਾਜ ਬੁਲੰਦ ਕਰ ਰਹੀਆਂ ਹਨ ।

ਇਸੇ ਵਿਚਕਾਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਤਾਰਾਂ ਸਤੰਬਰ ਨੂੰ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਇਕ ਸਾਲ ਪੂਰਾ ਹੋਣ ਤੇ ਕਾਲਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ । ਉਥੇ ਹੀ ਕਿਸਾਨਾਂ ਦੇ ਨਾਲ ਪਾਰਟੀ ਵਰਕਰ ਗੁਰਦੁਆਰਾ ਰਕਾਬ ਗੰਜ ਤੋਂ ਸੰਸਦ ਤਕ ਰੋਸ ਮਾਰਚ ਕਰਨਗੇ । ਇਸ ਸਬੰਧੀ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੇ ਵਿਧਾਇਕਾਂ ,ਪ੍ਰਧਾਨਾਂ ,ਵਰਕਰਾਂ ,ਆਗੂਆਂ ,ਸੇਵਾਦਾਰਾਂ ਦੇ ਨਾਲ ਮੀਟਿੰਗ ਚ ਲਿਆ ਗਿਆ ਹੈ ।