ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਰਿਸ਼ਤਿਆਂ , ਜਾਤ-ਪਾਤ ਅਤੇ ਧਰਮਾਂ ਨੂੰ ਬਖ਼ੂਬੀ ਨਿਭਾਇਆ ਜਾਂਦਾ ਹੈ। ਉੱਥੇ ਹੀ ਇਨ੍ਹਾਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਲੋਕਾਂ ਦੀਆਂ ਬਹੁਤ ਸਾਰੀਆਂ ਮਾਨਤਾਵਾਂ ਵੀ ਜੁੜੀਆਂ ਹੋਈਆਂ ਹਨ। ਵੱਖ-ਵੱਖ ਧਾਰਮਿਕ ਅਸਥਾਨਾਂ ਉਪਰ ਜਾ ਕੇ ਲੋਕਾਂ ਵੱਲੋਂ ਜਿੱਥੇ ਸ਼ਰਧਾ ਸਤਿਕਾਰ ਨਾਲ ਨਤਮਸਤਕ ਹੋਇਆ ਜਾਂਦਾ ਹੈ। ਉਥੇ ਹੀ ਇਨ੍ਹਾਂ ਧਾਰਮਿਕ ਸਥਾਨਾਂ ਦੀ ਇਤਿਹਾਸ ਵਿੱਚ ਵੀ ਖਾਸ ਮਹੱਤਤਾ ਹੁੰਦੀ ਹੈ। ਇਨ੍ਹਾਂ ਨਾਲ ਜੁੜੇ ਹੋਏ ਕਈ ਤੱਥ ਵੀ ਸਾਹਮਣੇ ਆਉਂਦੇ ਹਨ। ਇਨ੍ਹਾਂ ਇਤਿਹਾਸਕ ਅਸਥਾਨਾਂ ਉਪਰ ਲੋਕਾਂ ਲਈ ਖਾਸ ਸਮੇਂ ਤੇ ਦਰਸ਼ਨਾਂ ਵਾਸਤੇ ਇਨ੍ਹਾਂ ਸਥਾਨਾਂ ਦੇ ਦਵਾਰ ਨੂੰ ਖੋਲਿਆ ਜਾਂਦਾ ਹੈ।
ਹੁਣ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਤਰੀਕ ਨੂੰ ਹੋਣ ਜਾ ਰਹੀ ਹੈ ਜਿੱਥੇ 15 ਫੁੱਟ ਉੱਚੀ ਬਰਫ ਦੀ ਚਾਦਰ ਦਾ ਰਸਤਾ ਫੌਜ਼ ਵਲੋਂ ਬਣਾਇਆ ਜਾ ਰਿਹਾ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਵਾਸਤੇ ਦੁਆਰ 20 ਮਈ ਤੋਂ ਖੋਲ੍ਹੇ ਜਾ ਰਹੇ ਹਨ। ਸੱਤ ਮਹੀਨਿਆਂ ਦੇ ਬਾਅਦ ਜਿੱਥੇ ਇਹ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਉਥੇ ਹੀ ਬਰਫ ਦੇ ਰਸਤਿਆਂ ਨੂੰ ਹਟਾਇਆ ਜਾ ਰਿਹਾ ਹੈ ਜਿਥੇ ਬਰਫ ਦੀ ਚਾਦਰ ਨਾਲ ਪੂਰੇ ਰਸਤੇ ਢਕੇ ਹੋਏ ਹਨ ਅਤੇ 15 ਫੁੱਟ ਤੋਂ ਜਿਆਦਾ ਬਰਫ ਪਈ ਹੋਈ ਹੈ।
ਉਥੇ ਹੀ ਪਹਾੜੀ ਰਸਤਿਆਂ ਦੇ ਵਿਚ ਫੌਜ ਦੇ ਜਵਾਨਾਂ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਨੂੰ ਜਾਣ ਵਾਲੇ ਰਸਤੇ ਨੂੰ ਲਗਾਤਾਰ ਸਾਫ ਕੀਤਾ ਜਾ ਰਿਹਾ ਹੈ। ਜਿੱਥੇ ਫੌਜ ਦੇ ਸੈਨਿਕਾਂ ਵੱਲੋਂ ਚਾਰ ਫੁੱਟ ਬਰਫ਼ ਕੱਟ ਕੇ ਰਸਤਾ ਬਣਾਇਆ ਜਾ ਰਿਹਾ ਹੈ। ਉਥੇ ਹੀ ਮੌਸਮ ਦੀ ਖਰਾਬੀ ਦੇ ਚਲਦਿਆਂ ਹੋਇਆਂ ਜਿੱਥੇ ਫੌਜ ਦੇ ਜਵਾਨਾਂ ਨੂੰ ਰਸਤਾ ਬਣਾਉਣ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ।
ਦੱਸ ਦਈਏ ਕਿ ਪੱਛਮੀ ਗੜਬੜੀ ਦਾ ਅਸਰ ਉਤਰਾਖੰਡ ਦੀਆਂ ਪਹਾੜੀਆਂ ਤੇ ਪੈਣ ਕਾਰਨ ਭਾਰੀ ਬਰਫਬਾਰੀ ਦੇ ਚਲਦਿਆਂ ਹੋਇਆਂ ਮੌਸਮ ਵੀ ਖਰਾਬ ਹੋ ਰਿਹਾ ਹੈ। ਜਿਸ ਕਾਰਨ ਸੈਨਿਕਾਂ ਨੂੰ ਰਸਤਾ ਬਣਾਉਣ ਵਿਚ ਮੁਸ਼ਕਲ ਆ ਰਹੀ ਹੈ ਅਤੇ ਇਸ ਰਸਤੇ ਨੂੰ ਬਣਾਉਣ ਵਾਸਤੇ ਫੌਜ ਦੇ 418 ਇੰਜੀਨੀਅਰ ਕੋਰ ਦੇ ਜਵਾਨ ਕੰਮ ਕਰ ਰਹੇ ਹਨ।
Home ਤਾਜਾ ਖ਼ਬਰਾਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਤਰੀਕ ਤੋਂ ਹੋਣ ਜਾ ਰਹੀ ਸ਼ੁਰੂ, 15 ਫੁੱਟ ਉੱਚੀ ਬਰਫ ਦੀ ਚਾਦਰ ਚ ਫੌਜੀ ਬਣਾ ਰਹੇ ਰਸਤਾ
ਤਾਜਾ ਖ਼ਬਰਾਂ
ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਤਰੀਕ ਤੋਂ ਹੋਣ ਜਾ ਰਹੀ ਸ਼ੁਰੂ, 15 ਫੁੱਟ ਉੱਚੀ ਬਰਫ ਦੀ ਚਾਦਰ ਚ ਫੌਜੀ ਬਣਾ ਰਹੇ ਰਸਤਾ
Previous Postਮਹੀਨੇ ਦੇ ਪਹਿਲੇ ਦਿਨ LPG ਸਿਲੰਡਰ ਦੀਆਂ ਕੀਮਤਾਂ ਹੋਈਆਂ ਏਨੀਆਂ ਘੱਟ
Next Postਪੰਜਾਬ: ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਪਰਤ ਰਹੇ ਮੁੰਡਿਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ 3 ਦੀ ਮੌਤ