ਆਈ ਤਾਜਾ ਵੱਡੀ ਖਬਰ
ਅੱਜ ਦਾ ਸਮਾਂ ਮੁਕਾਬਲੇ ਦਾ ਸਮਾਂ ਬਣ ਚੁੱਕਿਆ ਹੈ। ਕਿਉਂਕਿ ਹਰ ਕੋਈ ਹਰ ਸਮੇਂ ਕਿਸੇ ਨਾ ਕਿਸੇ ਮੁਕਾਬਲੇ ਵਿਚ ਹਿੱਸਾ ਲੈ ਰਿਹਾ ਹੈ ਭਾਵੇਂ ਉਹ ਮੁਕਾਬਲਾ ਖ਼ੁਦ ਨਾਲ ਕਿਉਂ ਨਾ ਹੋਵੇ। ਇਸ ਦਾ ਸਭ ਤੋਂ ਵੱਡਾ ਕਾਰਨ ਅੱਜ ਦੇ ਸਮੇਂ ਵਿੱਚ ਆਈ ਤੇਜ਼ੀ ਜਾਂ ਤਕਨੀਕੀ ਤਬਦੀਲੀ ਹੋ ਸਕਦੀ ਹੈ। ਇਸੇ ਕਾਰਨ ਕਰਕੇ ਮੁਕਾਬਲੇ ਨੂੰ ਤਰਜੀਹ ਦਿੰਦੇ ਹੋਏ ਬਹੁਤ ਸਾਰੀਆਂ ਕੰਪਨੀਆਂ ਵਪਾਰ ਕਰਨ ਲਈ ਪ੍ਰਤਿਯੋਗਿਤਾਵਾਂ ਕਰਵਾਉਂਦੀਆਂ ਹਨ ਤਾਂ ਜੋ ਲੋਕ ਉਸ ਵੱਲ ਆਕਰਸ਼ਿਤ ਹੋਣ। ਇਸੇ ਤਰ੍ਹਾਂ ਹੁਣ ਜਾਗਰੂਕਤਾ ਲਈ ਵੀ ਅਜਿਹਾ ਹੀ ਕੀਤਾ ਜਾਣ ਲੱਗਿਆ ਹੈ। ਜਿਸ ਦੇ ਚਲਦਿਆਂ ਹੋਣ ਕੇਂਦਰ ਸਰਕਾਰ ਦੇ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ।
ਦਰਾਸਲ ਕੇਂਦਰ ਸਰਕਾਰ ਵੱਲੋਂ ਇਕ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਇਨਾਮ ਦੀ ਰਾਸ਼ੀ ਪੰਜ ਲੱਖ ਰੁਪਏ ਰੱਖੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਵੱਲੋਂ ਇਹ ਮੁਕਾਬਲਾ ਹਿੰਦੁਸਤਾਨ ਯੁਨੀਲੀਵਰ ਲਿਮਟਿਡ ਨੇ ਇਨਵੈਸਟ ਇੰਡਿਆ, ਭਾਰਤ ਸਰਕਾਰ ਦੇ ਸਵੱਛ ਮਿਸ਼ਨ ਸੰਯੁਕਤ ਰਾਸ਼ਟਰ SDG ਦੇ ਸਮਰਥਨ ਵਿਚ ਅਤੇ ਸਟਾਰਟਅਪ ਇੰਡੀਆ ਅਤੇ AGNIi ਦੇ ਸਹਿਯੋਗ ਨਾਲ ਇਕ ਗ੍ਰੈਂਡ ਵਾਟਰ ਸੇਵਿੰਗ ਚੈਲੰਜ ਸ਼ੁਰੂ ਕੀਤਾ ਹੈ। ਦੱਸ ਦਈਏ ਕਿ ਇਸ ਮੁਕਾਬਲੇ ਵਿਚ ਪ੍ਰਤੀਯੋਗੀਆਂ ਦੁਆਰਾ ਭਾਰਤੀ ਟਾਈਲਟ ਲਈ ਨਵੀਨਤਾਕਾਰੀ ਫਲੱਸ਼ ਪ੍ਰਣਾਲੀ ਤਿਆਰ ਕਰਨੀ ਹੋਵੇਗੀ। ਜੋ ਇਸ ਵਿੱਚ ਜਿਤੇਗਾ ਉਸਨੂੰ ਇਨਾਮ ਵਿੱਚ ਵੱਡੀ ਰਾਸ਼ੀ ਦਿੱਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਦਾ ਮੁੱਖ ਮੰਤਵ ਸਫ਼ਾਈ ਅਤੇ ਟਾਇਲਟ ਸੈਨੀਟੇਸ਼ਨ ਦੇ ਨਾਲ ਪਾਣੀ ਦੀ ਵੱਧ ਤੋਂ ਵੱਧ ਬਚਤ ਕਰਨ ਵਾਲੇ ਲੋਕਾਂ ਦਾ ਧਿਆਨ ਕੇਂਦਰਿਤ ਕਰਨਾ ਹੈ। ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਸਫ਼ਾਈ ਜਾਂ ਗੰਦਗੀ ਦਾ ਸਿੱਧਾ ਅਸਰ ਵਿਅਕਤੀ ਦੀ ਸਿਹਤ ਉੱਤੇ ਪੈਂਦਾ ਹੈ। ਪਾਣੀ ਦੀ ਬੱਚਤ ਕਰਨਾ ਅਤੇ ਸਵੱਛਤਾ ਰੱਖਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਮੰਗ ਬਣੀ ਹੋਈ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਵੇਂ ਤੁਹਾਨੂੰ ਪਤਾ ਲੱਗ ਗਿਆ ਕਿ ਪਹਿਲੇ ਇਨਾਮ ਵਿੱਚ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਪਰ ਦੂਜੇ ਨੰਬਰ ਤੇ ਆਉਣ ਵਾਲੇ ਵਿਅਕਤੀ ਜਾਂ ਟੀਮ ਨੂੰ ਢਾਈ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਦੱਸ ਦਈਏ ਕਿ ਸਟਾਰਟਅਪ ਇੰਡੀਆ ਹੱਬ ਵਿਚ ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਲਈ ਐਂਟਰੀਆਂ ਨੂੰ ਜਮ੍ਹਾਂ ਕੀਤਾ ਜਾ ਸਕਦਾ ਹੈ। ਇਸ ਮੁਕਾਬਲੇ ਦੇ ਵਿਚ ਉਦਯੋਗ ਅਤੇ ਅੰਦਰੂਨੀ ਵਪਾਰ ਪਸਾਰ ਲਈ ਵਿਭਾਗ ਵੱਲੋਂ ਰਜਿਸਟਰਡ ਸਟਾਰਟਅਪ ਅਤੇ ਵਿਦਿਅਕ ਸੰਸਥਾਵਾਂ ਭਾਗ ਲੈ ਸਕਦੀਆਂ ਹਨ। ਜਾਣਕਾਰੀ ਦੇ ਮੁਤਾਬਿਕ 25 ਜੂਨ 2021 ਮੁਕਾਬਲੇ ਵਿੱਚ ਭਾਗ ਲੈ ਰਹੇ ਪ੍ਰਤੀਯੋਗੀਆਂ ਨੂੰ ਆਪਣੇ ਵੱਲੋਂ ਬਣਾਏ ਮਾਡਲ ਨੂੰ ਜਮਾ ਕਰਾਉਣਾ ਹੋਵੇਗਾ ਜਿਸ ਤੋਂ ਬਾਅਦ ਨਤੀਜੇ ਘੋਸ਼ਿਤ ਕੀਤੇ ਜਾਣਗੇ।
Home ਤਾਜਾ ਖ਼ਬਰਾਂ ਵੱਡੀ ਖਬਰ : 25 ਜੂਨ ਤੱਕ ਇਹ ਕੰਮ ਕਰਕੇ ਤੁਸੀਂ ਜਿੱਤ ਸਕਦੇ ਹੋ 5ਲੱਖ ਰੁਪਏ ਮੋਦੀ ਸਰਕਾਰ ਨੇ ਕਰਤਾ ਐਲਾਨ
Previous Postਪੰਜਾਬ ਚ ਕੱਲ੍ਹ ਇਹਨਾਂ ਇਹਨਾਂ ਪਿੰਡਾਂ ਚ ਮੁਕੰਮਲ ਬੰਦ ਰਹੇਗੀ ਬਿੱਜਲੀ – ਹੋ ਜਾਵੋ ਸਾਵਧਾਨ
Next Postਕਨੇਡਾ ਚ ਵਾਪਰਿਆ ਕਹਿਰ ਪੰਜਾਬ ਚ ਵਿਛੇ ਸੱਥਰ, ਛਾਈ ਸੋਗ ਦੀ ਲਹਿਰ