ਵੈਕਸੀਨ ਦੇ ਪੰਜਾਬ ਚ ਆਉਣ ਬਾਰੇ ਵਿਚ ਆਈ ਇਹ ਵੱਡੀ ਤਾਜਾ ਖਬਰ, ਲੋਕਾਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਦੀ ਬੀਮਾਰੀ ਨੇ ਹੁਣ ਤੱਕ ਬਹੁਤ ਸਾਰੇ ਦੇਸ਼ਾਂ ਵਿਚ ਤਬਾਹੀ ਮਚਾ ਰੱਖੀ ਹੈ। ਜਿਸ ਨੂੰ ਠੱਲ੍ਹ ਪਾਉਣ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਵੈਕਸੀਨ ਵਿਕਸਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਨਾਲ ਇਸ ਬਿਮਾਰੀ ਉਪਰ ਕਾਬੂ ਪਾਇਆ ਜਾ ਸਕੇ। ਵਿਸ਼ਵ ਵਿਚ ਸ਼ੁਰੂ ਹੋਈ ਇਸ ਕਰੋਨਾ ਨੇ ਸਾਰੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਇਸ ਦੀ ਵੈਕਸੀਨ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਪੰਜਾਬ ਵਿੱਚ ਕਰੋਨਾ ਦੀ ਵੈਕਸੀਨ ਦੇ ਆਉਣ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਕਰੋਨਾਵਾਇਰਸ ਦੇ ਟੀਕਾਕਰਨ ਲਈ ਸੂਬਾ ,ਜ਼ਿਲ੍ਹਾ ਤੇ ਬਲਾਕ ਪੱਧਰ ਤੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਤਹਿਤ ਕਰੋਨਾ ਵੈਕਸੀਨ ਦਾ ਟੀਕਾ ਤੈਅ ਕੀਤੀ ਗਈ ਸ਼੍ਰੇਣੀ ਦੇ ਅਨੁਸਾਰ ਲਗਾਇਆ ਜਾਵੇਗਾ। ਜਿਸ ਵਿੱਚ ਇਸ ਵੈਕਸੀਨ ਦੀ ਪਹਿਲੀ ਸ਼੍ਰੇਣੀ ਵਿਚ ਇਹ ਇਹ ਡੋਜ਼ ਸਿਹਤ ਕਰਮਚਾਰੀਆਂ , ਦੂਜੀ ਸ਼੍ਰੇਣੀ ਵਿੱਚ ਇਸ ਦੀ ਡੋਜ ਫਰੰਟਲਾਈਨ ਵਾਰੀਅਰਜ਼ ਨੂੰ ਦਿੱਤੀ ਜਾਵੇਗੀ।

ਤੀਜੀ ਸ਼੍ਰੇਣੀ ਵਿਚ 50 ਸਾਲ ਤੋ ਉਪਰ ਆਉਣ ਵਾਲਿਆਂ ਨੂੰ ਇਹ ਟੀਕਾ ਦਿੱਤਾ ਜਾਵੇਗਾ। ਕਰੋਨਾ ਤੋਂ ਬਚਾਅ ਕਰਨ ਲਈ ਟੀਕਾਕਰਨ ਵਾਸਤੇ 5 ਮੈਂਬਰਾਂ ਦੀ ਟੀਮ ਗਠਿਤ ਕੀਤੀ ਗਈ ਹੈ। ਇਸ ਵਿੱਚ ਇੱਕ ਟੀਕਾਕਰਨ ਵਾਲਾ ਅਤੇ ਚਾਰ ਉਸ ਦੇ ਸਹਾਇਕ ਹੋਣਗੇ। ਇਸ ਟੀਕੇ ਨੂੰ ਸਟੋਰ ਕਰਨ ਲਈ ਚਾਰ ਕੇਂਦਰ ਬਣਾਏ ਗਏ ਹਨ। ਜਿਸ ਵਿਚ ਚੰਡੀਗੜ੍ਹ, ਅੰਮ੍ਰਿਤਸਰ ,ਹੁਸ਼ਿਆਰਪੁਰ ਤੋ ਫਿਰੋਜ਼ਪੁਰ ਦੇ ਨਾਮ ਸ਼ਾਮਲ ਹਨ।

ਇਸ ਤੋਂ ਇਲਾਵਾ ਜ਼ਿਲ੍ਹਾ ਉਪ ਮੰਡਲ ਅਤੇ ਬਲਾਕ ਪੱਧਰ ਤੇ ਸਟੋਰ ਵੀ ਸਥਾਪਤ ਕੀਤੇ ਗਏ ਹਨ। ਚਾਰ ਥਾਵਾਂ ਤੇ ਟੀਕਾ ਸਟੋਰਜ਼ ਲਈ ਸੈਂਟਰ ਸਥਾਪਤ ਕੀਤਾ ਗਿਆ ਹੈ। ਇਹ ਖੁਰਾਕ ਦਿੱਤੇ ਜਾਣ ਤੋਂ ਬਾਅਦ ਮਰੀਜ਼ ਨੂੰ 30 ਮਿੰਟ ਲਈ ਨਿਰੀਖਣ ਅਧੀਨ ਰੱਖਿਆ ਜਾਵੇਗਾ। ਪੰਜਾਬ ਵਿੱਚ ਚਾਰ ਲੱਖ ਖੁਰਾਕ ਰੋਜ਼ਾਨਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੀ ਤੇ ਦੂਜੀ ਸ਼੍ਰੇਣੀ ਦੇ ਲੋਕਾਂ ਦੇ ਰਿਕਾਰਡ ਸਰਕਾਰੀ ਵੈਬਸਾਈਟ ਤੇ ਅਪਲੋਡ ਕੀਤੇ ਜਾਣਗੇ। ਜਿਸ ਦੀ ਗਿਣਤੀ 30 ਕਰੋੜ ਹੈ। ਜਿਸ ਵਿੱਚ ਪੰਜਾਬ ਵਿੱਚ ਕੁੱਲ 125,000 ਸਿਹਤ ਕਰਮਚਾਰੀ ਹਨ ਜਿਨ੍ਹਾਂ ਵਿੱਚ 80000 ਸਰਕਾਰੀ ਅਤੇ 45,000 ਪ੍ਰਾਈਵੇਟ ਵਰਕਰ ਹਨ। ਜਿੰਨਾਂ ਨੂੰ ਸਭ ਤੋਂ ਪਹਿਲਾਂ ਕਰੋਨਾ ਦੀ ਵੈਕਸੀਨ ਦਿੱਤੀ ਜਾਵੇਗੀ। ਉਸ ਤੋਂ ਬਾਅਦ 50 ਸਾਲ ਤੋਂ ਉਪਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ।