ਆਮ ਤੌਰ ਤੇ ਲੋਕ ਆਪਣੀ ਜ਼ਿੰਦਗੀ ਦੇ ਚੰਗੇ ਪਲਾਂ ਨੂੰ ਵੀਡੀਓ ਬਣਾ ਕੇ ਜਾਂ ਫਿਰ ਫੋਟੋਜ ਦੇ ਜਰੀਏ ਕੈਦ ਕਰਨ ਦੀ ਕੋਸ਼ਿਸ਼ ਕਰਦੇ ਹਨ l ਫਿਰ ਇਹਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਦੇ ਹਨl ਪਰ ਇੱਕ ਨੌਜਵਾਨ ਨੂੰ ਵੀਡੀਓ ਬਣਾਉਣਾ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਉਸ ਨਾਲ ਵੱਡਾ ਹਾਦਸਾ ਵਾਪਰ ਗਿਆ ਤੇ ਉਹ ਹਸਪਤਾਲ ਪਹੁੰਚ ਗਿਆ, ਹੁਣ ਉਸਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ l ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ l ਜਿੱਥੇ ਇੱਕ ਮੋਬਾਇਲ ‘ਤੇ ਵੀਡੀਓਜ਼ ਬਣਾਉਣ ਦਾ ਸ਼ੌਂਕ ਇਕ ਨੌਜਵਾਨ ਨੂੰ ਇੰਨਾ ਮਹਿੰਗਾ ਪੈ ਗਿਆ ਕਿ ਉਸ ਦੀ ਜਾਨ ਜ਼ੋਖ਼ਮ ‘ਚ ਪੈ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਜ਼ੋਰਾ ਮਾਨ ਨਗਰ ਇਲਾਕੇ ‘ਚ ਇਕ ਨੌਜਵਾਨ ਪਤੰਗ ਉਡਾ ਰਿਹਾ ਸੀ ਕਿ ਇਸੇ ਦੌਰਾਨ ਉਸਨੇ ਪਤੰਗ ਉੜਾਂਦੇ ਸਮੇਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ l ਵੀਡੀਓ ਬਣਾਉਂਦੇ ਬਣਾਉਂਦੇ ਅਚਾਨਕ ਇਹ ਨੌਜਵਾਨ ਬਿਜਲੀ ਦੇ ਕਰੰਟ ਦੀ ਲਪੇਟ ‘ਚ ਆ ਗਿਆ। ਹਾਈਵੋਲਟੇਜ਼ ਦੀਆਂ ਤਾਰਾਂ ਦੀ ਲਪੇਟ ‘ਚ ਆਏ ਨੌਜਵਾਨ ਦੇ ਸਰੀਰ ਦਾ ਪੇਟ ਤੋਂ ਲੈ ਕੇ ਪੈਰ ਤੱਕ ਹੇਠਲਾ ਹਿੱਸਾ ਬੁਰੀ ਤਰ੍ਹਾਂ ਸੜ ਗਿਆ। ਜਿਸ ਕਾਰਨ ਪੂਰੇ ਇਲਾਕੇ ਭਰ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਤੁਰੰਤ ਨੌਜਵਾਨ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ l ਜਿੱਥੇ ਡਾਕਟਰਾਂ ਨੇ ਉਸ ਦਾ ਸ਼ੁਰੂਆਤੀ ਇਲਾਜ ਕਰਨ ਤੋਂ ਬਾਅਦ ਉਸ ਦੀ ਗੰਭੀਰ ਹੋਈ ਹਾਲਤ ਨੂੰ ਵੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ । ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਕਿ ਨੌਜਵਾਨ ਨੂੰ ਨਾ ਸਿਰਫ਼ ਕਰੰਟ ਲੱਗਾ ਸਗੋਂ, ਕਰੰਟ ਲੱਗਣ ਦੇ ਬਾਅਦ ਛੱਤ ਤੋਂ ਹੇਠਾਂ ਡਿੱਗੇ ਨੌਜਵਾਨ ਦੇ ਸਿਰ ‘ਤੇ ਡੂੰਘੀ ਸੱਟ ਵੀ ਆਈ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜਿੱਥੇ ਨੌਜਵਾਨ ਨੂੰ ਫਰੀਦਕੋਟ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਉਥੇ ਹੀ ਇਸ ਨੌਜਵਾਨ ਦਾ ਪਰਿਵਾਰ ਚਿੰਤਾ ਦੇ ਵਿੱਚ ਹੈ ਤੇ ਦੂਜੇ ਪਾਸੇ ਪੂਰੇ ਇਲਾਕੇ ਭਰ ਵਿੱਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲਦਾ ਪਿਆ ਹੈ।