ਆਈ ਤਾਜਾ ਵੱਡੀ ਖਬਰ
ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮਕਾਜ ਕਰਦੇ ਹਨ।ਜਿਸ ਨਾਲ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ।ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਪਰਿਵਾਰ ਦੀ ਖਾਤਰ ਕੰਮ-ਕਾਜ ਕਰਨਾ ਪੈਂਦਾ ਹੈ। ਤਾ ਜੋ ਉਹ ਪਿੱਛੇ ਵਸਦੇ ਆਪਣੇ ਪਰਿਵਾਰ ਨੂੰ ਸਭ ਖ਼ੁਸ਼ੀਆਂ ਤੇ ਸਕਣ। ਇਸ ਸਾਲ ਦੇ ਵਿੱਚ ਬਹੁਤ ਸਾਰੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨਾਲ ਵਾਪਰੀਆ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਸਾਲ ਦੇ ਵਿਚ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸ ਮੰਦਭਾਗੇ ਸਾਲ ਦੇ ਵਿੱਚ ਮੰਦਭਾਗੀਆਂ ਖਬਰਾਂ ਦੇ ਆਉਣ ਦਾ ਸਿਲਸਿਲਾ ਪਤਾ ਨਹੀ ਕਦੋਂ ਖਤਮ ਹੋਵੇਗਾ ।ਪੰਜਾਬ ਵਿਚ ਵੱਸਦੇ ਪਰਿਵਾਰਾਂ ਵੱਲੋਂ ਵਿਦੇਸ਼ ਗਏ ਪਰਿਵਾਰਕ ਮੈਂਬਰਾਂ ਦਾ ਰਾਹ ਤੱਕਿਆ ਜਾਂਦਾ ਹੈ , ਕਿ ਉਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਵਾਪਸ ਕਦੋਂ ਆਉਣਗੇ। ਜਦੋਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਵਾਪਰੇ ਹੋਏ ਹਾਦਸੇ ਦੀ ਖਬਰ ਪਰਿਵਾਰ ਤੱਕ ਪਹੁੰਚਦੀ ਹੈ ਤਾਂ, ਉਹ ਕਿਸੇ ਕਹਿਰ ਤੋਂ ਘੱਟ ਨਹੀਂ ਹੁੰਦੀ।
ਬਹੁਤ ਸਾਰੇ ਮਾਵਾਂ ਦੇ ਪੁੱਤ ਕਮਾਈ ਕਰਨ ਲਈ ਵਿਦੇਸ਼ ਜਾਂਦੇ ਹਨ ਤੇ ਵਾਪਸ ਉਨ੍ਹਾਂ ਦੀ ਲਾਸ਼ ਆਉਂਦੀ ਹੈ। ਅਜਿਹੇ ਬਹੁਤ ਸਾਰੇ ਹਾਦਸੇ ਆਮ ਹੀ ਵੇਖਣ ਤੇ ਸੁਣਨ ਨੂੰ ਮਿਲ ਰਹੇ ਹਨ। ਹੁਣ ਅਜਿਹੀ ਹੀ ਇਕ ਘਟਨਾ ਦਸੂਹਾ ਦੇ ਪਿੰਡ ਬਲਹੱਡਾ ਤੋਂ ਸਾਹਮਣੇ ਆਈ ਹੈ । ਜਿੱਥੇ ਇਸ ਪਿੰਡ ਦੇ ਨੌਜਵਾਨ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਬਿਕਰਮਜੀਤ ਸਿੰਘ ਪੁੱਤਰ ਸਵਰਗਵਾਸੀ ਫੌਜਾ ਸਿੰਘ ਜੋਂ ਰੋਜ਼ੀ-ਰੋਟੀ ਦੀ ਭਾਲ ਵਿਚ ਬਹਿਰੀਨ ਗਿਆ ਸੀ।
ਬਹਿਰੀਨ ਵਿਚ ਬਿਕਰਮਜੀਤ ਸਿੰਘ ਦੀ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਨੂੰ ਅੱਜ ਉਸ ਦੇ ਜੱਦੀ ਪਿੰਡ ਲਿਆਂਦਾ ਗਿਆ। ਵਿਕਰਮਜੀਤ ਸਿੰਘ ਪਿਛਲੇ 20 ਸਾਲ ਤੋ ਬਹਿਰੀਨ ਦੇ ਵਿੱਚ ਕੰਮ ਕਰ ਰਿਹਾ ਸੀ। ਉਸ ਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਸੀ। ਅੱਜ ਉਸ ਦੀ ਮ੍ਰਿਤਕ ਦੇਹ ਪਿੰਡ ਆਉਣ ਉਪਰੰਤ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਮਨਜੀਤ ਕੌਰ, ਪੁੱਤਰ ਕਮਲਪ੍ਰੀਤ ਸਿੰਘ, ਅਤੇ ਪੁੱਤਰੀ ਜਸ਼ਨਪ੍ਰੀਤ ਕੌਰ ਨੂੰ ਛੱਡ ਗਿਆ ਹੈ। ਬਹਿਰੀਨ ਵਿਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Previous Postਅਮਰੀਕਾ ਤੋਂ ਆਈ ਮਾੜੀ ਖਬਰ ਇਸ ਕਾਰਨ ਮਚੀ ਹਾਹਾਕਾਰ – ਦੁਨੀਆਂ ਵੀ ਪਈ ਚਿੰਤਾ ਚ
Next Postਪੰਜਾਬ ਚ ਇਥੇ ਵਾਪਰਿਆ ਕਹਿਰ ਜੀਜੇ ਅਤੇ ਸਾਲੀ ਨੂੰ ਮਿਲੀ ਇਸ ਤਰਾਂ ਮੌਤ, ਛਾਇਆ ਸੋਗ