ਵਿਦਿਆਰਥੀਆਂ ਲਈ ਆਈ ਵੱਡੀ ਖਬਰ, ਸਕੂਲਾਂ ਦਾ ਸਮਾਂ ਬਦਲਣ ਨੂੰ ਲੈਕੇ ਇਥੇ ਹੋਇਆ ਐਲਾਨ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਤਕਰੀਬਨ ਜ਼ਿਆਦਾਤਰ ਸਕੂਲਾਂ ਵਿਚ ਬੱਚਿਆਂ ਦੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਹਨ । ਨਤੀਜੇ ਆਉਣ ਤੋਂ ਬਾਅਦ ਹੁਣ ਬੱਚੇ ਅਗਲੀ ਜਮਾਤ ਦੀ ਪੜ੍ਹਾਈ ਕਰ ਰਹੇ ਹਨ । ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਮੌਸਮ ਦੀ ਤਾਂ ਮੌਸਮ ਵੀ ਪੰਜਾਬ ਵਿੱਚ ਹੁਣ ਲਗਾਤਾਰ ਆਪਣੀ ਜੋਬਨ ਰੁੱਤ ਦਿਖਾ ਰਿਹਾ ਹੈ । ਪੰਜਾਬ ਵਿੱਚ ਲਗਾਤਾਰ ਗਰਮੀ ਵਧ ਰਹੀ ਹੈ , ਜਿਸ ਦੇ ਚੱਲਦੇ ਹੁਣ ਸਕੂਲਾਂ ਦਾ ਸਮਾਂ ਬਦਲਣ ਨੂੰ ਲੈ ਕੇ ਇਕ ਵੱਡਾ ਐਲਾਨ ਹੋ ਚੁੱਕਿਆ ਹੈ । ਦਰਅਸਲ ਚੰਡੀਗੜ੍ਹ ਚ 13 ਅਪ੍ਰੈਲ ਤੋਂ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ ਅਜਿਹੇ ਵਿੱਚ ਹੁਣ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ।

ਜਿਸ ਕਾਰਨ ਬੱਚਿਆਂ ਨੂੰ ਨਵੇਂ ਸਮੇਂ ਅਨੁਸਾਰ ਸਕੂਲ ਛੱਡਣਾ ਅਤੇ ਹੋਣਾ ਪਵੇਗਾ ਗਰਮੀਆਂ ਦੇ ਮੌਸਮ ਵਿੱਚ ਹੋ ਰਹੇ ਬਦਲਾਅ ਦੇ ਘਰ ਹੁਣ ਸਕੂਲ ਦਾ ਸਮਾਂ ਬਦਲ ਦਿੱਤਾ । ਜਿਸ ਦੇ ਚੱਲਦੇ ਹੁਣ ਸਕੂਲਾਂ ਦਾ ਨਵਾਂ ਸਮਾਂ ਸ਼ਹਿਰ ਦੇ ਸਕੂਲਾਂ ਚ 18 ਅਪ੍ਰੈਲ ਤੋਂ ਲਾਗੂ ਹੋ ਜਾਵੇਗਾ । ਜਿਸ ਦੇ ਚੱਲਦੇ ਹੁਣ ਸਕੂਲ ਦੇ ਡਾਇਰੈਕਟਰ ਸਕੂਲ ਸਿੱਖਿਆ ਵੱਲੋਂ ਬੁੱਧਵਾਰ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ।

ਜ਼ਿਕਰਯੋਗ ਹੈ ਕਿ ਜਦੋਂ ਵੀ ਮੌਸਮ ਵਿੱਚ ਤਬਦੀਲੀ ਆਉਂਦੀ ਹੈ ਤਾਂ ਅਕਸਰ ਹੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਜਾਂਦਾ ਹੈ ਤਾਂ ਜੋ ਬੱਚਿਆਂ ਨੂੰ ਇਸ ਬਦਲ ਰਹੇ ਮੌਸਮ ਦੇ ਚੱਲਦੇ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ । ਇਸੇ ਲੜੀ ਤਹਿਤ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਚੰਡੀਗੜ੍ਹ ਦੇ ਸਾਰੇ ਸਕੂਲਾਂ ਚ ਅਠਾਰਾਂ ਅਪ੍ਰੈਲ ਤੋਂ ਸਕੂਲਾਂ ਦਾ ਸਮਾਂ ਬਦਲਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ ।

ਜਿਸ ਦੇ ਚਲਦੇ ਸ਼ਹਿਰ ਦੇ ਸਾਰੇ ਸਕੂਲਾ ਦਾ 31 ਅਕਤੂਬਰ ਤੱਕ ਗਰਮੀਆਂ ਦੀ ਸਮਾਂ ਸਾਰਣੀ ਲਾਗੂ ਰਹੇਗੀ । ਜ਼ਿਕਰਯੋਗ ਹੈ ਕਿ ਚੰਡੀਗੜ੍ਹ ‘ਚ 116 ਸਰਕਾਰੀ ਸਕੂਲ ਹਨ। ਬਹੁਤੇ ਸਕੂਲ ਡਬਲ ਸ਼ਿਫਟਾਂ ‘ਚ ਪੜ੍ਹਾਉਂਦੇ ਹਨ। ਸਿੰਗਲ ਤੋਂ ਡਬਲ ਸ਼ਿਫਟ ਦਾ ਸਮਾਂ ਬਦਲ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਸਕੂਲਾਂ ‘ਚ ਨਵਾਂ ਵਿੱਦਿਅਕ ਸੈਸ਼ਨ 13 ਅਪ੍ਰੈਲ ਤੋਂ ਸ਼ੁਰੂ ਹੋਵੇਗਾ।