ਵਿਆਹ ਵਾਲੇ ਮੁੰਡੇ ਨੇ ਫੋਟੋ ਗ੍ਰਾਫਰ ਨੂੰ ਖਾਣਾ ਖਾਣ ਤੋਂ ਰੋਕਿਆ ਤਾਂ ਫੋਟੋਗ੍ਰਾਫਰ ਨੇ ਲਾੜੇ ਦੇ ਸਾਹਮਣੇ ਕਰਤਾ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਦੇ ਸਮੇਂ ਦੇ ਵਿੱਚ ਤੁਹਾਨੂੰ ਜਿੱਥੇ ਸੋਸ਼ਲ ਮੀਡੀਆ ਦੇ ਜ਼ਰੀਏ ਹਰ ਇੱਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉੱਥੇ ਹੀ ਆਏ ਦਿਨ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਵੱਖ ਵੱਖ ਲੋਕਾਂ ਨਾਲ ਸੰਬੰਧਤ ਅਜਿਹੇ ਹਾਦਸੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਜਿੱਥੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਵੱਲੋਂ ਆਪਣੇ ਸ਼ੌਂਕ ਨੂੰ ਅੱਗੇ ਵਧਾਇਆ ਜਾਂਦਾ ਹੈ, ਉਥੇ ਹੀ ਮਜਬੂਰੀ ਵਿਚ ਕੀਤੇ ਜਾਂਦੇ ਕੰਮ ਨੂੰ ਵੀ ਲੋਕਾਂ ਦੇ ਅੱਗੇ ਰੱਖ ਦਿੱਤਾ ਜਾਂਦਾ ਹੈ। ਜਿਸ ਸਦਕਾ ਲੋਕਾਂ ਦੀ ਰਾਏ ਪਤਾ ਲੱਗ ਸਕੇ ਕਿ ਉਨ੍ਹਾਂ ਵੱਲੋਂ ਅਜਿਹਾ ਕਰਕੇ ਸਹੀ ਕੀਤਾ ਗਿਆ ਹੈ ਜਾ ਗਲਤ ਹੈ। ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਕੰਮ ਸ਼ੌਂਕ ਲਈ ਕੀਤੇ ਜਾਂਦੇ ਹਨ, ਪਰ ਕਈ ਜਗ੍ਹਾ ਤੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮ ਉਹਨਾਂ ਦੀ ਮਜਬੂਰੀ ਬਣ ਜਾਂਦੇ ਹਨ।

ਹੁਣ ਵਿਆਹ ਵਾਲੇ ਮੁੰਡੇ ਨੇ ਫੋਟੋਗ੍ਰਾਫਰ ਨੂੰ ਖਾਣਾ ਖਾਣ ਤੋਂ ਰੋਕਿਆ ਤਾਂ ਫੋਟੋਗ੍ਰਾਫਰ ਵੱਲੋਂ ਲਾੜੇ ਦੇ ਸਾਹਮਣੇ ਅਜਿਹਾ ਕਾਡ ਕੀਤਾ ਗਿਆ ਹੈ ਜਿਸ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੋਸ਼ਲ ਮੀਡੀਆ ਉਪਰ ਇਕ ਵਿਅਕਤੀ ਵੱਲੋਂ ਸਾਂਝੀ ਕੀਤੀ ਗਈ ਹੈ। ਜਿੱਥੇ ਖਾਣਾ ਖਾਣ ਤੇ ਲਾੜੇ ਵੱਲੋਂ ਉਸ ਨੂੰ ਰੋਕਿਆ ਗਿਆ ਤਾਂ ਫੋਟੋਗ੍ਰਾਫਰ ਵੱਲੋਂ ਸਾਰੀਆਂ ਫੋਟੋਆਂ ਨੂੰ ਡਲੀਟ ਕਰ ਦਿਤਾ ਗਿਆ। ਕਿਉਂ ਕੇ ਲਾੜੇ ਵੱਲੋਂ ਆਪਣੇ ਵਿਆਹ ਤੇ ਘੱਟ ਖਰਚਾ ਕੀਤੇ ਜਾਣ ਦੌਰਾਨ ਵਿਆਹ ਦੀਆਂ ਫੋਟੋਆਂ ਖਿੱਚਣ ਵਾਸਤੇ ਆਪਣੇ ਇੱਕ ਦੋਸਤ ਨੂੰ ਆਖ ਦਿੱਤਾ ਗਿਆ। ਜੋ ਕਿ ਅਪਣੇ ਕੁੱਤਿਆਂ ਦੀਆਂ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਉਪਰ ਸਾਂਝੀਆਂ ਕਰਦਾ ਸੀ।

ਜਿਸ ਤੋਂ ਬਾਅਦ ਦੋਸਤ ਵੱਲੋਂ ਘੱਟ ਕੀਮਤ ਤੇ ਹੀ ਵਿਆਹ ਦੀਆਂ ਫੋਟੋਆਂ ਖਿੱਚਣ ਦੀ ਗੱਲ ਮੰਨ ਲਈ ਗਈ। ਜਿਸ ਬਦਲੇ ਉਸ ਨੂੰ ਢਾਈ ਸੌ ਡਾਲਰ ਦਿੱਤੇ ਜਾਣੇ ਸਨ। ਉਹ ਫੋਟੋ ਗਰਾਫ਼ਰ ਵੱਲੋਂ ਉਸ ਸਾਰੇ ਦਿਨ ਦਾ ਕੰਮ ਖਤਮ ਕਰਕੇ ਰਾਤ ਦੇ ਸਮੇਂ ਖਾਣਾ ਖਾਧਾ ਜਾਣ ਲੱਗਾ ਤਾਂ ਉਸ ਲਈ ਕਿਸੇ ਵੀ ਟੇਬਲ ਤੇ ਜਗ੍ਹਾ ਨਹੀਂ ਰੱਖੀ ਗਈ ਸੀ। ਜਿਸ ਕਾਰਨ ਉਸ ਵੱਲੋਂ ਖਾਣਾ ਖਾਣ ਤੋਂ ਇਨਕਾਰ ਕੀਤਾ ਗਿਆ। ਫੋਟੋਗ੍ਰਾਫਰ ਵੱਲੋਂ ਆਪਣੇ ਦੋਸਤ ਲਾੜੇ ਨੂੰ ਆਖਿਆ ਗਿਆ ਸੀ ਕਿ ਉਸ ਨੂੰ ਫੋਟੋ ਖਿੱਚਣ ਤੋਂ 20 ਮਿੰਟ ਦਾ ਬ੍ਰੇਕ ਚਾਹੀਦਾ ਹੈ ਕਿਉਂਕਿ ਉਸ ਨੂੰ ਭੁੱਖ ਲੱਗ ਰਹੀ ਸੀ। ਪਰ ਲਾੜੇ ਵੱਲੋਂ ਇਨਕਾਰ ਕੀਤੇ ਜਾਣ ਕਾਰਨ ਫੋਟੋਗ੍ਰਾਫਰ ਵੱਲੋਂ ਇਹ ਕਦਮ ਚੁੱਕਿਆ ਗਿਆ।

ਕਿਉ ਕੇ ਲਾੜੇ ਨੇ ਕਿਹਾ ਸੀ ਕਿ ਬਿਨਾਂ ਰੁਕੇ ਹੀ ਫੋਟੋ ਖਿੱਚਦਾ ਰਹਿ ਨਹੀਂ ਤਾਂ ਪੈਸੇ ਨਹੀਂ ਦਿੱਤੇ ਜਾਣਗੇ। ਇਸ ਗੱਲ ਤੋਂ ਖ਼ਫਾ ਹੋ ਕੇ ਫੋਟੋ ਗਰਾਫ਼ਰ ਵੱਲੋਂ ਲਾੜੇ ਦੇ ਸਾਹਮਣੇ ਹੀ ਸਾਰੇ ਦਿਨ ਦੀਆਂ ਵਿਆਹ ਦੀਆਂ ਤਸਵੀਰਾਂ ਨੂੰ ਖਤਮ ਕਰ ਦਿੱਤਾ ਗਿਆ। ਉਸ ਵੱਲੋਂ ਆਪਣੀ ਇਹ ਗੱਲ ਸੋਸ਼ਲ ਮੀਡੀਆ ਉਪਰ ਸਾਂਝੀ ਕੀਤੀ ਗਈ ਹੈ ਅਤੇ ਲੋਕਾਂ ਤੋਂ ਇਸ ਉਪਰ ਰਾਏ ਵੀ ਮੰਗੀ ਗਈ ਹੈ ਕਿ ਉਸ ਵੱਲੋਂ ਅਜਿਹਾ ਕਰਕੇ ਕੀ ਕੀਤਾ ਗਿਆ ਹੈ। ਕਿਉਂਕਿ ਸਾਰਾ ਦਿਨ ਕੰਮ ਕਰਨ ਦੇ ਬਾਵਜ਼ੂਦ ਵੀ ਉਸ ਨੂੰ ਖਾਣਾ ਖਾਣ ਵਾਸਤੇ ਵੀ ਸਮਾਂ ਨਹੀਂ ਦਿੱਤਾ ਗਿਆ ਕਿਉਂਕਿ ਉਹ ਵਿਅਕਤੀ ਸਵੇਰੇ 11 ਵਜੇ ਤੋਂ ਲੈ ਕੇ ਲਗਾਤਾਰ ਅੱਠ ਵਜੇ ਤੱਕ ਕੰਮ ਕਰ ਰਿਹਾ ਸੀ। ਜਦ ਕਿ ਪੰਜ ਵਜੇ ਉਸ ਵੱਲੋਂ ਖਾਣਾ ਖਾਣ ਵਾਸਤੇ ਬਰੇਕ ਮੰਗੀ ਗਈ ਸੀ।