ਆਈ ਤਾਜਾ ਵੱਡੀ ਖਬਰ
ਜਿੱਥੇ ਪਰਿਵਾਰ ਵੱਲੋਂ ਬਹੁਤ ਹੀ ਚਾਅ ਅਤੇ ਰੀਝਾਂ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ ਜਾਂਦਾ ਹੈ। ਨੂੰਹ ਨੂੰ ਧੀ ਬਣਾ ਕੇ ਆਪਣੇ ਘਰ ਲਿਆਂਦਾ ਜਾਂਦਾ ਹੈ। ਇਨ੍ਹਾਂ ਰਿਸ਼ਤਿਆਂ ਨੂੰ ਲੈ ਕੇ ਮਾਪਿਆਂ ਦੀਆਂ ਬਹੁਤ ਸਾਰੀਆਂ ਰੀਝਾਂ ਹੁੰਦੀਆਂ ਹਨ। ਵਿਆਹ ਵਾਲੇ ਘਰ ਵਿੱਚ ਕਾਫੀ ਦਿਨਾਂ ਤੱਕ ਖੁਸ਼ੀ ਦਾ ਮਾਹੌਲ ਹੁੰਦਾ ਹੈ। ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਘਰ ਵਿਚ ਆਈ ਇਹ ਖੁਸ਼ੀ, ਉਹਨਾਂ ਲਈ ਹੀ ਮੁ-ਸੀ-ਬ-ਤ ਬਣ ਜਾਵੇਗੀ। ਅੱਜ ਕਲ੍ਹ ਬਹੁਤ ਸਾਰੀਆਂ ਕੁੜੀਆਂ ਮੁੰਡਿਆਂ ਦਾ ਵਿਆਹ ਕਰਦੇ ਸਮੇਂ ਪਰਿਵਾਰ ਆਪਣੀ ਮਰਜ਼ੀ ਨਾਲ ਤੈਅ ਕਰ ਦਿੰਦੇ ਹਨ। ਜਦ ਕਿ ਕੁਝ ਮਜਬੂਰੀ-ਵੱਸ ਵਿਆਹ ਕਰਵਾ ਲੈਂਦੇ ਹਨ, ਤੇ ਕੁਝ ਵਿਆਹ ਉਸ ਦਿਨ ਹੀ ਟੁੱਟ ਜਾਂਦੇ ਹਨ।
ਉਸ ਨਾਲ ਇਕ ਨਹੀਂ ਸਗੋਂ 2 ਪਰਿਵਾਰਾਂ ਦੇ ਘਰ ਦੀਆਂ ਖੁਸ਼ੀਆਂ ਉੱ-ਜ- ੜ ਜਾਂਦੀਆਂ ਹਨ ਤੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਵਿਆਹ ਵਾਲੇ ਮੁੰਡੇ ਨੂੰ ਰੰਗ ਕਾਲਾ ਹੋਣ ਕਾਰਨ ਬਰਾਤ ਸਮੇਤ ਵਾਪਸ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਚੱਕ ਮੁਕੰਦ ਦੀ ਹੈ। ਜਿੱਥੇ ਇੱਕ ਲੜਕੀ ਦਾ ਵਿਆਹ ਪਿੰਡ ਚਮਿੰਡਾ ਕਲਾ ਦੇ ਵਾਸੀ ਹਰਪਾਲ ਸਿੰਘ ਨਾਲ ਤੈਅ ਕੀਤਾ ਗਿਆ ਸੀ। ਲੜਕੇ ਦੇ ਪਿਤਾ ਬੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿ-ਕਾ-ਇ-ਤ ਵਿਚ ਦੱਸਿਆ ਹੈ ਕਿ
ਉਨ੍ਹਾਂ ਦੇ ਪੁੱਤਰ ਦੀ ਕੁੜਮਾਈ ਦੀ ਰਸਮ 13 ਮਹੀਨੇ ਪਹਿਲਾਂ ਕੀਤੀ ਗਈ। ਹੁਣ ਕੁੜੀ ਨੂੰ ਸ਼ਗਨ ਲਗਾਉਣ ਦੇ ਸਮੇਂ ਪਰਿਵਾਰ ਵੱਲੋਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਗਿਆ। ਲੜਕੀ ਪਰਿਵਾਰ ਨੇ ਬਰਾਤ ਲੈ ਕੇ ਆਉਣ ਤੋਂ ਮਨ੍ਹਾ ਕਰ ਦਿੱਤਾ। ਵਿਆਹ ਵਾਲੇ ਦਿਨ ਵੀ ਲੜਕੀ ਪਰਿਵਾਰ ਵੱਲੋਂ ਬੈਂਡ ਵਾਜੇ ਵਾਲਿਆਂ ਨੂੰ ਡਰਾ ਕੇ ਵਾਪਸ ਭੇਜ ਦਿੱਤਾ ਗਿਆ। ਇਸ ਸਾਰੇ ਮਾਮਲੇ ਸਬੰਧੀ ਲੜਕੇ ਪੱਖ ਵੱਲੋਂ ਪੁਲਸ ਕੋਲ ਸ਼ਿਕਾਇਤ ਕੀਤੀ ਗਈ। ਪੁਲਿਸ ਚੌਂਕੀ ਖਾਸਾ ਦੇ ਐਸ ਆਈ ਸੁਖਦੇਵ ਸਿੰਘ ਮੌਕੇ ਤੇ ਪੁੱਜੇ।
ਜਿਨ੍ਹਾਂ ਨੂੰ ਜਾਂਚ ਵਿਚ ਪਤਾ ਲੱਗਿਆ ਕਿ ਇਸ ਵਿਆਹ ਵਾਸਤੇ ਲੜਕੀ ਅਤੇ ਉਸ ਦੇ ਮਾਤਾ-ਪਿਤਾ ਰਾਜ਼ੀ ਹਨ ਪਰ ਲੜਕੀ ਦਾ ਭਰਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੈ। ਲੜਕੇ ਦੀ ਮਾਤਾ ਨੇ ਮੰਗ ਕੀਤੀ ਹੈ ਕਿ ਸਾਰੇ ਰੀਤੀ-ਰਿਵਾਜ਼ ਹੋਣ ਤੋਂ ਬਾਅਦ ਕੁੜੀ ਨੂੰ ਉਨ੍ਹਾਂ ਦੇ ਨਾਲ਼ ਭੇਜਿਆ ਜਾਵੇ। ਪਰ ਕੁੜੀ ਦੇ ਭਰਾ ਨੇ ਮੁੰਡੇ ਦਾ ਰੰਗ ਕਾਲਾ ਹੋਣ ਕਾਰਨ ਕੁੜੀ ਭੇਜਣ ਤੋਂ ਮਨਾ ਕਰ ਦਿੱਤਾ ਹੈ। ਵਿਆਹ ਵਾਲਾ ਲੜਕਾ ਫੁੱਲਾਂ ਨਾਲ ਸਜੀ ਹੋਈ ਗੱਡੀ ਲੈ ਕੇ ਪੁਲਸ ਚੌਂਕੀ ਦੇ ਬਾਹਰ ਡੋਲੀ ਲੈ ਕੇ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ। ਪਰ ਕੁੜੀ ਦੇ ਭਰਾ ਦੀ ਜ਼ਿੱਦ ਕਾਰਨ ਬਰਾਤ ਲੈ ਕੇ ਆਏ ਮੁੰਡੇ ਨੂੰ ਬੇਰੰਗ ਵਾਪਸ ਪਰਤਣਾ ਪਿਆ।
Previous Postਕਿਸਾਨ ਬਿੱਲ : ਕੇਂਦਰ ਵਲੋਂ ਆਖਰ ਹੁਣ 3 ਦਸੰਬਰ ਬਾਰੇ ਹੋ ਗਿਆ ਇਹ ਵੱਡਾ ਐਲਾਨ
Next Postਹੁਣੇ ਹੁਣੇ ਇਸ ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ , ਛਾਇਆ ਸੋਗ