ਵਿਆਹ ਵਾਲੇ ਮੁੰਡੇ ਦੀ ਵੀ ਹੋਈ ਦੋਸਤ ਸਮੇਤ ਇਸ ਤਰਾਂ ਮੌਤ
ਖ਼ੁਸ਼ੀਆਂ ਕਦੋਂ ਗਮ ਵਿੱਚ ਬਦਲ ਜਾਣ ਇਸਦਾ ਕੁਝ ਪਤਾ ਹੀ ਨਹੀਂ ਚਲਦਾ।ਇਨਸਾਨ ਦੀ ਜ਼ਿੰਦਗੀ ਵੀ ਪਾਣੀ ਦੇ ਬੁਲਬੁਲੇ ਦੀ ਤਰਾਂ ਹੈ, ਕਿਸ ਮੋੜ ਤੇ ਕਦੋਂ , ਕੀ ਹਾਦਸਾ ਵਾਪਰ ਜਾਵੇ,ਇਸ ਬਾਰੇ ਤਾਂ ਰੱਬ ਹੀ ਜਾਣ ਸਕਦਾ ਹੈ। ਇਸ ਵਰ੍ਹੇ ਦੇ ਵਿੱਚ ਪਤਾ ਨਹੀਂ ਕਿੰਨੇ ਇਹੋ ਜਿਹੇ ਹਾਦਸੇ ਸਾਹਮਣੇ ਆਏ ਹਨ, ਜਿਸ ਵਿੱਚ ਅਣਗਿਣਤ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ।
ਇਸ ਸਾਲ ਦੇ ਵਿੱਚ ਤਾਂ ਦੁਖਦਾਈ ਖਬਰਾਂ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ।ਆਏ ਦਿਨ ਹੀ ਇਹੋ ਜਿਹੇ ਸੜਕ ਹਾਦਸੇ ਸਾਹਮਣੇ ਆਉਂਦੇ ਹਨ ।ਜਿਨ੍ਹਾਂ ਦੇ ਬਾਰੇ ਸੁਣ ਕੇ ਹਰ ਇਨਸਾਨ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਦੇਸ਼ ਵਿਚ ਰੋਜ਼ਾਨਾ ਹੀ ਹੋਣ ਵਾਲੇ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ।ਅਜਿਹੀ ਭਿਆਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਘਰ ਵਿਚ ਵਿਆਹ ਦੀਆਂ ਖ਼ੁਸ਼ੀਆਂ ਸਾਰੇ ਪਾਸੇ ਸਨ ਉਥੇ ਹੀ ਇਹ ਨਜ਼ਾਰਾ ਮਾਤਮ ਵਿੱਚ ਬਦਲ ਗਿਆ।
ਖੁਸ਼ੀ ਤੋਂ ਗਮੀ ਵਿੱਚ ਤਬਦੀਲ ਹੋਇਆ ਇਹ ਸਮਾਂ ਜਿਸ ਨੇ ਸਭ ਨੂੰ ਗ਼ਮਗੀਨ ਕੇ ਰੱਖ ਦਿੱਤਾ ਹੈ। ਦਿਨੋ ਦਿਨ ਵੱਧ ਰਹੇ ਸੜਕ ਹਾਦਸਿਆ ਦੇ ਕਾਰਨ ਇਹ ਖ਼ੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਜਾਂਦੀਆਂ ਹਨ। ਇਹ ਹਾਦਸਾ ਹਰਿਆਣਾ ਦੇ ਸਿਰਸਾ ਦੇ ਪਿੰਡ ਪਨਿਹਾਰੀ ਵਿੱਚ ਉਸ ਸਮੇਂ ਵਾਪਰਿਆ ਜਦੋਂ ਬਾਈਕ ਸਵਾਰ 3 ਨੌਜਵਾਨਾਂ ਦੀ ਟੱਕਰ ਟਰੱਕ ਨਾਲ ਹੋ ਗਈ। ਇਸ ਹਾਦਸੇ ਕਾਰਨ ਵਿਆਹ ਵਾਲੇ ਘਰ ਵਿੱਚ ਮਾਤਮ ਛਾ ਗਿਆ। ਮ੍ਰਿਤਕ ਨੌਜਵਾਨ ਗੁਰਸੇਵਕ ਸਿੰਘ ਦਾ ਵਿਆਹ 25 ਤਰੀਕ ਨੂੰ ਹੋਣ ਵਾਲਾ ਸੀ। ਜੋ ਆਪਣੇ ਵਿਆਹ ਦੀ ਖ਼ਰੀਦਦਾਰੀ ਲਈ ਆਪਣੇ ਦੋਸਤਾਂ ਦੇ ਨਾਲ ਸਿਰਸਾ ਵਿਚ ਖਰੀਦਦਾਰੀ ਕਰਨ ਆਇਆ ਹੋਇਆ ਸੀ।
ਜੋ ਖਰੀਦਾਰੀ ਕਰਕੇ ਸਿਰਸਾ ਤੋਂ ਵਾਪਸ ਸਰਦੂਲਗੜ੍ਹ ਜਾ ਰਹੇ ਸਨ। ਉਸ ਸਮੇਂ ਇਨ੍ਹਾਂ ਤਿੰਨਾਂ ਦੋਸਤਾਂ ਦੀ ਬਾਈਕ ਹਨੇਰਾ ਹੋਣ ਕਾਰਨ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਹ ਟੱਕਰ ਐਨੀ ਭਿਆਨਕ ਸੀ ਕਿ ਇਸ ਘਟਨਾ ਕਾਰਨ ਗੁਰਸੇਵਕ ਸਿੰਘ ਅਤੇ ਦੋਸਤ ਪ੍ਰਸ਼ਾਂਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਇਕ ਨੌਜਵਾਨ ਪਰਮਿੰਦਰ ਸਿੰਘ ਜਖਮੀ ਹੋ ਗਿਆ ਜਿਸ ਨੂੰ ਹਿਸਾਰ ਦੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ।
ਇਹ ਤਿੰਨ ਦੋਸਤ ਪੰਜਾਬ ਦੇ ਸਰਦੂਲਗੜ੍ਹ ਵਿੱਚ ਫਾਇਨੈਸ ਕੰਪਨੀ ਵਿਚ ਕੰਮ ਕਰਦੇ ਹਨ। ਮ੍ਰਿਤਕ ਗੁਰਸੇਵਕ ਸਿੰਘ ਦੇ ਘਰ ਸ਼ਗਨਾਂ ਦੇ ਗੀਤਾਂ ਦੀ ਜਗ੍ਹਾ ਤੇ ਕੀਰਨੇ ਪੈ ਰਹੇ ਹਨ। ਇਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ, ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟਰੱਕ ਡਰਾਈਵਰ ਅਜੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ।
Home ਤਾਜਾ ਖ਼ਬਰਾਂ ਵਿਆਹ ਦੀਆਂ ਖੁਸ਼ੀਆਂ ਚ ਵਿਚੇ ਸੱਥਰ-ਵਿਆਹ ਵਾਲੇ ਮੁੰਡੇ ਦੀ ਵੀ ਹੋਈ ਦੋਸਤ ਸਮੇਤ ਇਸ ਤਰਾਂ ਮੌਤ, ਛਾਇਆ ਸੋਗ
Previous Postਅਮਰੀਕਾ ਦੀ ਬਣੀ ਨਵੀਂ ਵੈਕਸੀਨ ਇੰਡੀਆ ਚ ਆਉਣ ਬਾਰੇ ਆਈ ਇਹ ਵੱਡੀ ਖਬਰ
Next Postਹੁਣ ਇਸ ਤਰੀਕ ਨੂੰ ਪੰਜਾਬ ਚ ਫਿਰ ਚੱਕਾ ਜਾਮ ਕਰਨ ਬਾਰੇ ਚ ਆਈ ਇਹ ਵੱਡੀ ਖਬਰ