ਆਈ ਤਾਜਾ ਵੱਡੀ ਖਬਰ
ਵਿਆਹ ਵਰਗਾ ਪਵਿੱਤਰ ਬੰਧਨ ਜਿਥੇ ਦੋ ਇਨਸਾਨਾ ਵਿਚਕਾਰ ਨਹੀਂ ਦੋ ਪਰਿਵਾਰਾਂ ਵਿੱਚ ਜੁੜਦਾ ਹੈ ਅਤੇ ਇਸ ਖੁਸ਼ੀ ਦੇ ਮੌਕੇ ਤੇ ਉਨ੍ਹਾਂ ਵੱਲੋਂ ਆਪਣੇ ਸਕੇ-ਸਬੰਧੀਆਂ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸਦਿਆ ਜਾਂਦਾ ਹੈ। ਲੜਕੀ ਅਤੇ ਲੜਕੇ ਪਰਿਵਾਰ ਅਤੇ ਜਾਣਕਾਰਾਂ ਵੱਲੋਂ ਜਿੱਥੇ ਖੁਸ਼ੀ-ਖੁਸ਼ੀ ਇਨ੍ਹਾਂ ਵਿਆਹ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਜਾਦੀ ਹੈ ਉਥੇ ਹੀ ਇਸ ਖੁਸ਼ੀ ਦੇ ਮੌਕੇ ਦੀ ਰੌਣਕ ਸਾਰਿਆਂ ਦੇ ਸਾਥ ਨਾਲ ਹੋਰ ਵੀ ਵਧ ਜਾਂਦੀ ਹੈ। ਪਰ ਕਈ ਵਾਰ ਵਾਪਰਨ ਵਾਲੇ ਬਹੁਤ ਸਾਰੇ ਹਾਦਸੇ ਅਜਿਹੇ ਵਿਆਹ ਸਮਾਗਮਾਂ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਤਬਦੀਲ ਕਰ ਦਿੰਦੇ ਹਨ। ਜਿੱਥੇ ਚੱਲ ਰਹੇ ਵਿਆਹ ਸਮਾਗਮਾਂ ਦੇ ਦੋਰਾਨ ਹੀ ਮੌਤ ਦਾ ਤਾਂਡਵ ਹੁੰਦਾ ਹੈ ਅਤੇ ਵਾਪਰਨ ਵਾਲੇ ਭਿਆਨਕ ਸੜਕ ਹਾਦਸਿਆਂ ਦੇ ਕਾਰਨ ਕਈ ਪਰਵਾਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ।
ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਬਹੁਤ ਸਾਰੇ ਪਰਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਵਿਆਹ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਹਨ ਜਿਥੇ ਮੌਤਾਂ ਹੋਈਆਂ ਹਨ ਜਿਸ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਖਰੜ ਦੇ ਪਿੰਡ ਕਸੂੰਬੜੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਪਿੰਡ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ।
ਜਦੋਂ ਇਸ ਪਿੰਡ ਦੇ ਤਿੰਨ ਵਿਅਕਤੀ ਇਕ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਪਣੇ ਪਿੰਡ ਤੋਂ ਖੇੜੀ ਬੀਰ ਵਿਖੇ ਹੋਣ ਜਾ ਰਹੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ,ਜਿਸ ਸਮੇਂ ਉਨ੍ਹਾਂ ਦਾ ਮੋਟਰਸਾਈਕਲ ਚੂੰਨੀ ਰੋਡ ਤੇ ਗਿਆ ਤਾਂ ਉਸ ਸਮੇ ਹੀ ਇੱਕ ਤੇਜ਼ ਰਫ਼ਤਾਰ ਨਾਲ ਆ ਰਹੀ ਕਰੇਟਾ ਕਾਰ ਵੱਲੋਂ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ ਗਈ।
ਜਿੱਥੇ ਉਹ ਕਾਰ ਤੇਜ਼ ਰਫਤਾਰ ਦੇ ਚੱਲਦੇ ਹੋਏ ਖੇਤਾਂ ਵਿਚ ਉਤਰ ਗਈ, ਉਥੇ ਹੀ ਮੋਟਰਸਾਈਕਲ ਉਪਰ ਸਵਾਰ ਦੋ ਵਿਅਕਤੀਆਂ ਹਿੰਮਤ ਸਿੰਘ ਅਤੇ ਜਸਵਿੰਦਰ ਸਿੰਘ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਉਹਨਾਂ ਦੋਂ ਤੋਂ ਇਲਾਵਾ ਤੀਸਰਾ ਵਿਅਕਤੀ ਜਰਨੈਲ ਸਿੰਘ ਗੰਭੀਰ ਰੂਪ ਵਿਚ ਜਖਮੀ ਹੋਇਆ ਅਤੇ ਜਿਸ ਨੂੰ ਗੰਭੀਰ ਸੱਟਾਂ ਦੇ ਚਲਦਿਆਂ ਹੋਇਆਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਧਰ ਕਾਰ ਸਵਾਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਅਤੇ ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਇੰਗਲੈਂਡ ਜਾਣ ਵਾਲੇ ਪੰਜਾਬੀਆਂ ਲਈ ਆ ਗਈ ਵੱਡੀ ਖਬਰ ਹੋ ਗਿਆ ਹੁਣ ਇਹ ਵੱਡਾ ਐਲਾਨ
Next Postਯੂਰਪ ਦੇ ਦੇਸ਼ ਯੂਕਰੇਨ ਜਾਣ ਦੇ ਚਾਹਵਾਨ ਸਿਰਫ ਇੱਕ ਕਾਲ ਕਰਕੇ ਜਾ ਸਕਦੇ ਹਨ ਵੀਜਾ ਸ਼ਰਤਾਂ ਹੋਈਆਂ ਖਤਮ