ਆਈ ਤਾਜਾ ਵੱਡੀ ਖਬਰ
ਹਰੇਕ ਵਿਆਹ ਵਿੱਚ ਰਿਸ਼ਤੇਦਾਰਾਂ ਦਾ ਖਾਸ ਮਹੱਤਵ ਹੁੰਦਾ ਹੈ, ਕਿਉਂਕਿ ਰਿਸ਼ਤੇਦਾਰਾਂ ਦੇ ਨਾਲ ਹੀ ਵਿਆਹ ਵਿੱਚ ਰੌਣਕਾਂ ਹੁੰਦੀਆਂ ਹਨ l ਪਰ ਜਦੋਂ ਇਹ ਰਿਸ਼ਤੇਦਾਰ ਵਿਆਹ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਪੰਗਾ ਪਾਉਂਦੇ ਹਨ ਤਾਂ ਵਿਆਹ ਦਾ ਖੁਸ਼ੀਆਂ ਵਾਲਾ ਮਾਹੌਲ ਹੰਗਾਮੇ ਦਾ ਰੂਪ ਧਾਰ ਲੈਂਦਾ ਹੈ। ਅਕਸਰ ਹੀ ਅਜਿਹੇ ਮਾਮਲੇ ਵੇਖਣ ਨੂੰ ਮਿਲਦੇ ਹਨ, ਜਿੱਥੇ ਵਿਆਹ ਵਿੱਚ ਕਿਸੇ ਨਾ ਕਿਸੇ ਰਿਸ਼ਤੇਦਾਰ ਦੇ ਵੱਲੋਂ ਕੋਈ ਨਾ ਕੋਈ ਅਜਿਹੀ ਹਰਕਤ ਕੀਤੀ ਜਾਂਦੀ ਹੈ ਜਿਸ ਕਾਰਨ ਵਿਆਹਾਂ ਦੇ ਵਿੱਚ ਭਾਰੀ ਹੰਗਾਮਾ ਹੁੰਦਾ ਹੈ l ਪਰ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਆਹ ਦਾ ਖਰਚਾ ਲਾੜਾ ਲਾੜੀ ਨੇ ਰਿਸ਼ਤੇਦਾਰਾਂ ਦੇ ਕੋਲੋਂ ਮੰਗ ਲਿਆ ਤੇ ਗੁੱਸੇ ਵਿੱਚ ਭੜਕੇ ਰਿਸ਼ਤੇਦਾਰਾਂ ਨੇ ਵਿਆਹ ਵਿੱਚ ਆਉਣ ਤੋਂ ਹੀ ਇਨਕਾਰ ਕਰ ਦਿੱਤਾ l
ਸੋ ਆਮ ਤੌਰ ‘ਤੇ ਮਹਿਮਾਨਾਂ ਨੂੰ ਵਿਆਹ ਦੇ ਕਾਰਡ ਰਾਹੀਂ ਵਿਆਹਾਂ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ, ਪਰ ਹੁਣ ਇਕ ਅਜਿਹੇ ਜੋੜੇ ਬਾਰੇ ਦੱਸਾਂਗੇ ਜਿਹਨਾਂ ਨੇ ਮਹਿਮਾਨਾਂ ਨੂੰ 300 ਪੌਂਡ ਯਾਨੀ 31 ਹਜ਼ਾਰ ਰੁਪਏ ਤੋਂ ਵੱਧ ਦੀ ਕੀਮਤ ਦਾ ਟੈਗ ਲਾ ਕੇ ਸੱਦਾ ਪੱਤਰ ਭੇਜਿਆ, ਜਿਸ ਨੂੰ ਦੇਖਦੇ ਹੀ ਮਹਿਮਾਨ ਗੁੱਸੇ ‘ਚ ਆ ਗਏ। ਜਿਸ ਤੋਂ ਬਾਅਦ ਰਿਸ਼ਤੇਦਾਰਾਂ ਦੇ ਵੱਲੋਂ ਇਸ ਨੂੰ ਲੈ ਕੇ ਆਪੋ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਗਈ l ਕਈ ਲੋਕਾਂ ਨੇ ਲਾੜਾ-ਲਾੜੀ ਨੂੰ ਲਾਲਚੀ ਕਿਹਾ ਹੈ ਤੇ ਉਨ੍ਹਾਂ ਨੇ ਵਿਆਹ ‘ਚ ਆਉਣ ਤੋਂ ਵੀ ਇਨਕਾਰ ਕਰ ਦਿੱਤਾ । ਇਸ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਿਹਾ ਹੈ ਤੇ ਬਹੁਤ ਸਾਰੇ ਲੋਕ ਇਸ ਕਾਰਡ ਨੂੰ ਲੈ ਕੇ ਆਪੋ ਆਪਣੀ ਪ੍ਰਤਿਕ੍ਰਿਆ ਦਿੰਦੇ ਪਏ ਹਨ।
ਉੱਥੇ ਹੀ ਕਈ ਲੋਕ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਪੋਸਟ ਹੇਠਾਂ ਟੈਗ ਕਰਦੇ ਨਜ਼ਰ ਆ ਰਹੇ ਹਨ। ਇੱਕ ਰਿਪੋਰਟ ਮੁਤਾਬਕ ਇਹ ਮਾਮਲਾ ਉਸ ਸਮੇਂ ਸੁਰਖੀਆਂ ‘ਚ ਆਇਆ ਜਦੋਂ ਇਕ ਔਰਤ ਨੂੰ ਇਹ ਅਜੀਬ ਸੱਦਾ ਪੱਤਰ ਮਿਲਿਆ, ਜਿਸ ਤੋਂ ਬਾਅਦ ਉਸ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤਾ। ਪੋਸਟ ‘ਚ ਉਸ ਨੇ ਲਿਖਿਆ, ‘ਮੇਰੀ ਸਭ ਤੋਂ ਕਰੀਬੀ ਦੋਸਤ ਦਾ ਵਿਆਹ ਹੋ ਰਿਹਾ ਹੈ ਅਤੇ ਉਹ ਆਪਣੇ ਮਹਿਮਾਨਾਂ ਤੋਂ ਵਿਆਹ ‘ਚ ਸ਼ਾਮਲ ਹੋਣ ਦਾ ਖਰਚਾ ਲੈ ਰਹੀ ਹੈ।
ਮੈਂ ਹਮੇਸ਼ਾਂ ਜਾਣਦੀ ਸੀ ਕਿ ਉਹ ਥੋੜੀ ਚੀਪ ਹੈ, ਇਸ ਲਈ ਮੈਂ ਹੈਰਾਨ ਨਹੀਂ ਸੀ, ਪਰ ਇਹ ਸਹੀ ਤਰੀਕਾ ਨਹੀਂ ਹੈ। ਉਂਜ, ਲੱਗਦਾ ਹੈ ਕਿ ਮੇਰੇ ਵਰਗੇ 90 ਦੇ ਦਹਾਕੇ ਦੇ ਮੁੰਡੇ-ਕੁੜੀਆਂ ਨੇ ਆਪਣੇ ਵਿਆਹਾਂ ਲਈ ਮਹਿਮਾਨਾਂ ਤੋਂ ਜ਼ਿਆਦਾ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਹਨ, ਜੋ ਕਿ ਸ਼ਰਮਨਾਕ ਹੈ। ਸੋ ਇਸ ਜੋੜੇ ਦੇ ਵੱਲੋਂ ਜਿਨਾਂ ਜਿਨਾਂ ਨੂੰ ਇਹ ਕਾਰਡ ਭੇਜਿਆ ਗਿਆ, ਉਹਨਾਂ ਦੇ ਵੱਲੋਂ ਹੁਣ ਆਪਣੀ ਫੀਡਬੈਕ ਦਿੱਤੀ ਜਾ ਰਹੀ ਹੈ ਤੇ ਬਹੁਤ ਸਾਰੇ ਲੋਕ ਇਸ ਉੱਪਰ ਮਖੌਲ ਵੀ ਬਣਾਉਂਦੇ ਪਏ ਹਨ।
Previous Postਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਬਚਪਨ ਤੋਂ ਜਿਸ ਵਿਅਕਤੀ ਨੇ ਕੁੜੀ ਨੂੰ ਪਾਲਿਆ ਉਸੇ ਨਾਲ ਰਚਾਇਆ ਵਿਆਹ
Next Post2 ਸਾਲਾਂ ਤੋਂ ਟਾਇਲਟ ਨਾ ਹੋਣ ਕਾਰਨ ਸੁਹਰੇ ਘਰ ਨਹੀਂ ਗਿਆ ਜਵਾਈ , ਤਲਾਕ ਤੱਕ ਪਹੁੰਚਿਆ ਮਾਮਲਾ